ਪਿੰਡ ਜਵਾਹਰਪੁਰ ਹੋਇਆ ''ਕੋਰੋਨਾ ਮੁਕਤ'', ਤਾਲਾਬੰਦੀ ਦੀਆਂ ਸ਼ਰਤਾਂ ਰਹਿਣਗੀਆਂ ਲਾਗੂ

Wednesday, May 27, 2020 - 05:28 PM (IST)

ਡੇਰਾਬੱਸੀ (ਅਨਿਲ) : ਹਲਕਾ ਡੇਰਾਬੱਸੀ ਦੇ ਪਿੰਡ ਜਵਾਹਰਪੁਰ ਨੂੰ ਬੁੱਧਵਾਰ ਨੂੰ ਅਧਿਕਾਰਿਤ ਤੌਰ ’ਤੇ ਖੋਲ੍ਹ ਦਿੱਤਾ ਗਿਆ ਹੈ, ਜਿਸ ਦੀ ਸ਼ੁਰੂਆਤ ਅੱਜ ਪਿੰਡ ਵਾਸੀਆਂ ਦੀ ਭਲਾਈ ਲਈ ਅਰਦਾਸ ਕਰਕੇ ਕੀਤੀ ਗਈ । ਇਸ ਮੌਕੇ ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਅਤੇ ਹਲਕਾ ਡੇਰਾਬੱਸੀ ਦੇ ਇੰਚਾਰਜ ਦੀਪਇੰਦਰ ਸਿੰਘ ਢਿੱਲੋਂ, ਪ੍ਰਸ਼ਾਸ਼ਨ ਵਲੋਂ ਐੱਸ. ਡੀ. ਐੱਮ. ਕੁਲਦੀਪ ਬਾਵਾ, ਐੱਸ. ਐੱਮ. ਓ. ਡਾ. ਸੰਗੀਤਾ ਜੈਨ ਖਾਸ ਤੌਰ ’ਤੇ ਹਾਜ਼ਰ ਰਹੇ।

ਜਵਾਹਰਪੁਰ ਪਿੰਡ 'ਚ ਪੰਚ ਮਲਕੀਤ ਸਿੰਘ ਨੂੰ 4 ਅਪ੍ਰੈਲ ਨੂੰ ਕੋਰੋਨਾ ਪ੍ਰਭਾਵਿਤ ਪਾਏ ਜਾਣ ਤੋਂ ਬਾਅਦ ਕੁੱਲ 47 ਲੋਕ ਇਸ ਚੇਨ 'ਚ ਜੁੜੇ ਸਨ। ਕੋਵਿਡ-19 ਮੁਤਾਬਕ ਕੋਰੋਨਾ ਪ੍ਰਭਾਵਿਤ ਇਲਾਕੇ 'ਚ 28 ਦਿਨ ਤੱਕ ਕੋਈ ਨਵਾਂ ਕੇਸ ਨਾ ਆਉਣ ’ਤੇ ਪੁਰਾਣੇ ਮਰੀਜ਼ ਠੀਕ ਹੋ ਜਾਣ ਦੀ ਕਾਰਨ ਨਾ ਸਿਰਫ ਜਵਾਹਰਪੁਰ, ਸਗੋਂ ਬਫਰ ਜ਼ੋਨ 'ਚ ਸ਼ਾਮਲ ਸਾਰੇ ਤਿੰਨ ਪਿੰਡਾਂ ਨੂੰ ਬਫਰ ਜ਼ੋਨ ਦੀ ਮੁਸ਼ਕਿਲ ਸ਼ਰਤਾਂ ਤੋਂ ਮੁਕਤੀ ਮਿਲ ਜਾਵੇਗੀ। ਕੰਟੇਨਮੈਂਟ ਮੁਕਤ ਹੋਣ ਤੋਂ ਪਿੰਡ 'ਚ ਲੱਗੀ ਇੰਡਸਟਰੀ, ਟਰਾਂਸਪੋਰਟ, ਦੁੱਧ ਸਪਲਾਇਰ ਸਮੇਤ ਸਿਹਤ ਵਿਭਾਗ ਅਤੇ ਪੁਲਸ ਪ੍ਰਸ਼ਾਸਨ ਨੂੰ ਵੀ ਰਾਹਤ ਮਿਲੇਗੀ। ਇਸ ਦੇ ਨਾਲ ਹੀ ਢਿੱਲੋਂ ਨੇ ਪਿੰਡ ਜਵਾਹਰਪੁਰ ’ਚ ਕੰਮ ਕਰ ਰਹੇ ਸਮੁੱਚੇ ਪ੍ਰਸ਼ਾਸ਼ਨਿਕ ਅਧਿਕਾਰੀਆਂ, ਡਾਕਟਰੀ ਟੀਮਾਂ, ਸਫਾਈ ਕਾਮਿਆਂ, ਪੱਤਰਕਾਰ ਭਾਈਚਾਰਾ, ਪੁਲਸ ਮੁਲਾਜ਼ਮ, ਸਮਾਜ ਸੇਵੀ ਸੰਸਥਾਵਾਂ ਦਾ ਤੇ ਪਿੰਡ ਨੂੰ ਕੋਰੋਨਾ ਮੁਕਤ ਬਣਾਉਣ ’ਚ ਯੋਗਦਾਨ ਪਾਉਣ ਵਾਲੀ ਹਰ ਇਕ ਧਿਰ ਦਾ ਧੰਨਵਾਦ ਵੀ ਕੀਤਾ ਅਤੇ ਨਾਲ ਹੀ ਪਿੰਡ ਵਾਸੀਆਂ ਨੂੰ ਇਸ ਸਮੇਂ ’ਚ ਸਬਰ ਸੰਤੋਖ ਰੱਖ ਕੇ ਘਰਾਂ 'ਚ ਰਹਿ ਕੇ ਬੀਮਾਰੀ ਨੂੰ ਖ਼ਤਮ ਕਰਨ 'ਚ ਸਹਿਯੋਗ ਦੇਣ ਲਈ ਵੀ ਸਰਾਹਿਆ।


Babita

Content Editor

Related News