ਕੋਰੋਨਾ ਦੇ ਗੜ੍ਹ ਬਣੇ ਪਿੰਡ ''ਜਵਾਹਰਪੁਰ'' ਤੋਂ ਆਈ ਚੰਗੀ ਖਬਰ, ਲੋਕਾਂ ਦੇ ਚਿਹਰਿਆਂ ''ਤੇ ਪਰਤੀ ਰੌਣਕ

Tuesday, Apr 21, 2020 - 04:26 PM (IST)

ਕੋਰੋਨਾ ਦੇ ਗੜ੍ਹ ਬਣੇ ਪਿੰਡ ''ਜਵਾਹਰਪੁਰ'' ਤੋਂ ਆਈ ਚੰਗੀ ਖਬਰ, ਲੋਕਾਂ ਦੇ ਚਿਹਰਿਆਂ ''ਤੇ ਪਰਤੀ ਰੌਣਕ

ਡੇਰਾਬੱਸੀ (ਅਨਿਲ) : ਕੋਰੋਨਾ ਹਾਟ ਸਪਾਟ ਬਣੇ ਡੇਰਾਬੱਸੀ ਦੇ ਨਜ਼ਦੀਕੀ ਪਿੰਡ ਜਵਾਹਰਪੁਰ ਵਿਖੇ 38 ਕੋਰੋਨਾ ਪੀੜਤ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਪਿਛਲੇ 6 ਦਿਨਾਂ ਤੋਂ ਕੋਈ ਵੀ ਨਵਾਂ ਕੇਸ ਸਾਹਮਣੇ ਨਹੀਂ ਆਇਆ, ਜਿਸ ਤੋਂ ਬਾਅਦ ਪਿੰਡ ਵਾਸੀਆਂ ਦੇ ਚਿਹਰਿਆਂ 'ਤੇ ਰੌਣਕ ਪਰਤੀ ਹੈ। ਸੋਮਵਾਰ ਨੂੰ ਸਿਹਤ ਵਿਭਾਗ ਵਲੋਂ ਪਿੰਡ ਦੇ ਸਾਰੇ 497 ਘਰਾਂ ਦਾ ਦੁਬਾਰਾ ਤੋਂ ਡੋਰ ਟੂ ਡੋਰ ਸਰਵੇ ਕੀਤਾ ਗਿਆ। ਇਸ ਤੋਂ ਇਲਾਵਾ ਸਿਹਤ ਵਿਭਾਗ ਵਲੋਂ ਪਿੰਡ ਦੇ ਸਰਕਾਰੀ ਸਕੂਲ 'ਚ ਪਿੰਡ ਵਾਸੀਆਂ ਲਈ ਇਕ ਮੈਡੀਕਲ ਕੈਂਪ ਵੀ ਲਗਾਇਆ ਗਿਆ।

ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਦੱਸਿਆ ਕਿ ਡਾਕਟਰ ਐੱਚ. ਐੱਮ. ਚੀਮਾ ਅਤੇ ਡਾਕਟਰ ਵਿਕਰਾਂਤ ਦੀ ਅਗਵਾਈ 'ਚ ਪੰਜ ਮੈਡੀਕਲ ਟੀਮਾਂ ਵਲੋਂ ਪਿੰਡ ਵਾਸੀਆਂ ਦਾ ਦੁਬਾਰਾ ਤੋਂ ਸਰਵੇ ਕੀਤਾ ਗਿਆ। ਇਸ ਮੌਕੇ ਹੈਲਥ ਵਰਕਰ ਅਤੇ ਪੁਲਸ ਵਿਭਾਗ ਦੇ ਕਰਮਚਾਰੀ ਏ. ਐੱਸ. ਆਈ. ਰਜਿੰਦਰ ਸਿੰਘ ਅਤੇ ਮਨਦੀਪ ਸਿੰਘ ਪੂਰੀ ਤਿਆਰੀ ਨਾਲ ਨਜ਼ਰ ਆਏ । ਉਨ੍ਹਾਂ ਦੱਸਿਆ ਕਿ ਪਿੰਡ ਦੇ ਸਾਰੇ 497 ਘਰਾਂ ਦਾ ਸਰਵੇ ਕੀਤਾ ਗਿਆ, ਕੋਈ ਵੀ ਪਿੰਡ 'ਚੋਂ ਸ਼ੱਕੀ ਸਾਹਮਣੇ ਨਹੀਂ ਆਇਆ । ਇਸ ਤੋਂ ਇਲਾਵਾ ਪਿੰਡ ਦੇ ਸਕੂਲ 'ਚ ਮੈਡੀਕਲ ਕੈਂਪ ਲਗਾਇਆ ਗਿਆ, ਜਿੱਥੇ ਪਿੰਡ ਵਾਸੀਆਂ ਦਾ ਬੁਖਾਰ ਤੋਂ ਇਲਾਵਾ ਹੋਰ ਬਿਮਾਰੀਆਂ ਦਾ ਚੈਕਅੱਪ ਕੀਤਾ ਗਿਆ । 9 ਲੋਕਾਂ ਦੇ ਫਾਰਮ ਭਰੇ ਗਏ, ਜਿਨ੍ਹਾਂ ਦੀ ਸਕੂਲ 'ਚ ਸਕਰੀਨਿੰਗ ਤੋਂ ਬਾਅਦ ਕੋਈ ਸ਼ਿਕਾਇਤ ਨਹੀਂ ਪਾਈ ਗਈ ।
 


author

Babita

Content Editor

Related News