ਪਿੰਡ ਜਗਤਪੁਰਾਂ ਵਿਖੇ ਗਰੀਬਾਂ ਦੇ ਪੱਕੇ ਕੋਠੇ ਪਾਉਣ ਦੇ ਕੰਮ ਦੀ ਕੀਤੀ ਸ਼ੁਰੂਆਤ
Saturday, Feb 17, 2018 - 03:29 PM (IST)

ਝਬਾਲ (ਨਰਿੰਦਰ) - ਪੰਜਾਬ ਸਰਕਾਰ ਨੇ ਗਰੀਬ ਲੋਕਾਂ ਲਈ ਪਿੰਡਾਂ 'ਚ ਭਲਾਈ ਸਕੀਮਾ ਦੀ ਸ਼ੁਰੂਆਤ ਕਰ ਦਿੱਤੀ ਹੈ, ਜਿਸ ਦੇ ਤਹਿਤ ਬਲਾਕ ਦੇ ਪਿੰਡ ਜਗਤਪੁਰਾਂ ਵਿਖੇ ਗਰੀਬ ਲੋਕਾਂ ਦੇ ਰਹਿਣ ਲਈ ਪੱਕੇ ਕੋਠੇ ਪਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਇਹ ਵਿਸ਼ੇਸ਼ ਕੰਮ ਏ. ਡੀ. ਸੀ ਵਿਕਾਸ ਸ੍ਰੀ ਰਾਕੇਸ਼ ਕੁਮਾਰ ਅਤੇ ਬੀ. ਡੀ. ਪੀ. ਓ.ਹਰਜੀਤ ਸਿੰਘ ਗੰਡੀਵਿੰਡ ਨੇ ਬਲਾਕ ਕਾਂਗਰਸ ਪ੍ਰਧਾਨ ਗੁਰਪਾਲ ਸਿੰਘ ਜਗਤਪੁਰਾਂ ਦੀ ਹਾਜ਼ਰੀ 'ਚ ਕਰਵਾਇਆ ਗਿਆ ਹੈ।ਇਸ ਸਮੇ ਪੱਕੇ ਕੋਠੇ ਬਣਾਉਣ ਦੇ ਕੰਮ ਦੀ ਸ਼ੁਰੂਆਤ ਕਰਾਉਦਿਆਂ ਏ. ਡੀ. ਸੀ. ਸ਼੍ਰੀ ਰਕੇਸ਼ ਕੁਮਾਰ ਨੇ ਦੱਸਿਆਂ ਕਿ ਸਮੁੱਚੇ ਜ਼ਿਲੇ 'ਚ ਇਸ ਸਕੀਮ ਤਹਿਤ 2656 ਕੋਠੇ ਪਾਏ ਜਾ ਰਹੇ ਹਨ, ਜਿਸ ਲਈ ਇਕ ਪੂਰਾ ਸੈਟ ਜਿਸ 'ਚ ਕਮਰਾ, ਬਾਥਰੂਮ ਤੇ ਲੈਟਰੀਨ ਬਣਾਈ ਜਾਵੇਗੀ। ਇਸ ਦੇ ਲਈ ਇਕ ਲੱਖ 50 ਹਜ਼ਾਰ ਰੁਪਏ ਖਰਚ ਹੋਣਗੇ, ਜਿਸ ਨੂੰ ਤਿੰਨ ਕਿਸ਼ਤਾ 'ਚ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪਿੰਡ ਜਗਤਪੁਰਾਂ ਵਿਖੈ ਹਾਲ ਦੀ ਘੜੀ ਤਿੰਨ ਕਮਰੇ ਬਣਾਏ ਜਾ ਰਹੇ ਹਨ। ਇਹ ਕਮਰੇ 2011 ਦੇ ਸਰਵੇ ਅਨੁਸਾਰ ਬਣਾਏ ਜਾ ਰਹੇ ਹਨ।ਇਸ ਤੋ ਇਲਾਵਾਂ ਪਿੰਡ ਵਿੱਚ ਗਲੀਆਂ ਨਾਲੀਆਂ ਤੋ ਇਲਾਵਾਂ ਛੱਪੜਾ ਦੀ ਸਫਾਈ ਦਾ ਕੰਮ ਵੀ ਕਰਵਾਇਆ ਜਾ ਰਿਹਾ ਹੈ।ਬਲਾਕ ਕਾਗਰਸ ਦੇ ਪ੍ਰਧਾਨ ਗੁਰਪਾਲ ਸਿੰਘ ਜਗਤਪੁਰਾਂ, ਜਨਰਲ ਸਕੱਤਰ ਸੁਰਜੀਤ ਸਿੰਘ ਸ਼ਾਹ ਢੰਡ, ਸਤਨਾਮ ਸਿੰਘ ਪੱਪੀ, ਕਰਨਲ ਅਮਰਜੀਤ ਸਿੰਘ ਗਿੱਲ ਆਦਿ ਹਾਜ਼ਰ ਸਨ।