ਅੰਗਰੇਜ਼ਾਂ ਦੇ ਜ਼ਮਾਨੇ ਦੇ ਪਿੰਡ ਜਾਡਲਾ ਨੂੰ ਅਜੇ ਵੀ ਨਸੀਬ ਨਹੀਂ ਹੋਇਆ ਬੱਸ ਅੱਡਾ
Sunday, Jul 02, 2017 - 03:35 PM (IST)

ਜਾਡਲਾ(ਜਸਵਿੰਦਰ)— ਦੋ ਦਰਜਨ ਪਿੰਡਾਂ ਨਾਲ ਜੁੜਿਆ ਪਿੰਡ ਜਾਡਲਾ ਹਾਲੇ ਵੀ ਬੁਨਿਆਦੀ ਸਹੂਲਤਾਂ ਨੂੰ ਤਰਸ ਰਿਹਾ ਹੈ। ਪਿੰਡ ਵਾਸੀਆਂ ਸਤੀਸ਼ ਸੰਧੂ, ਨਰਿੰਦਰ ਸਿੰਘ ਰਾਠੌਰ, ਬਲਵੀਰ ਸਿੰਘ, ਸ਼ਮਸ਼ੇਰ ਸਿੰਘ, ਬਲਵਿੰਦਰ ਸਿੰਘ, ਹਰਬਿਲਾਸ, ਰੇਖਾ ਰਾਣੀ, ਮਲਕੀਤ ਸਿੰਘ, ਨੰਬਰਦਾਰ ਹਰਭਜਨ ਸਿੰਘ ਆਦਿ ਨੇ ਦੱਸਿਆ ਕਿ ਅੰਗਰੇਜ਼ਾਂ ਦੇ ਸਮੇਂ ਦੇ ਵਸੇ ਇਸ ਕਸਬੇ ਨੂੰ ਹਾਲੇ ਤੱਕ ਬੱਸ ਅੱਡਾ ਨਸੀਬ ਨਹੀਂ ਹੋਇਆ। ਸਕੂਲਾਂ ਦੇ ਵਿਦਿਆਰਥੀ ਛੁੱਟੀ ਸਮੇਂ ਧੁੱਪ 'ਚ ਇਕ ਬਿਜਲੀ ਦੇ ਖੰਭੇ 'ਤੇ ਬੈਠ ਕੇ ਬੱਸ ਦਾ ਇੰਤਜ਼ਾਰ ਕਰਦੇ ਹਨ। ਅੱਜਕਲ ਇਹ ਕਸਬਾ ਜਾਡਲਾ ਮਿੰਨੀ ਸ਼ਹਿਰ ਵਜੋਂ ਵੀ ਜਾਣਿਆ ਜਾਂਦਾ ਹੈ। ਇਸ ਸ਼ਹਿਰ 'ਚ ਖਰੀਦੋ-ਫਰੋਖਤ ਕਰਨ ਲਈ ਇਲਾਕੇ ਦੇ ਦੋ ਦਰਜਨ ਪਿੰਡਾਂ ਦੇ ਲੋਕ ਆਉਂਦੇ ਹਨ ਪਰ ਉਨ੍ਹਾਂ ਨੂੰ ਬੱਸ ਲੈਣ ਲਈ ਖੜ੍ਹੇ ਹੋ ਕੇ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ।
ਪਿੰਡ ਵਾਸੀਆਂ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਜਾਡਲਾ 'ਚ ਜਲਦ ਬੱਸ ਅੱਡਾ ਬਣਵਾਇਆ ਜਾਵੇ। ਇਸ ਸਬੰਧੀ ਸਰਪੰਚ ਮਨਜੀਤ ਕੌਰ ਨੇ ਕਿਹਾ ਕਿ ਪੰਚਾਇਤ ਕੋਸ਼ਿਸ਼ ਕਰ ਰਹੀ ਹੈ ਕਿ ਉਕਤ ਸਥਾਨ 'ਤੇ ਜਲਦ ਸਵਾਰੀਆਂ ਨੂੰ ਬੈਠਣ ਲਈ ਸ਼ੈੱਡ ਬਣਾ ਕੇ ਦਿੱਤੀ ਜਾਵੇ।