ਪਿੰਡ ਚੁਹੜਚੱਕ ਵਾਸੀਆਂ ਨੇ ‘ਚਿੱਟਾ ਨਹੀਂ ਵਿਕਣ ਦੇਣਾ’ ਦਾ ਗਲੀ ’ਚ ਲਗਾਇਆ ਬੋਰਡ
Thursday, Aug 12, 2021 - 09:55 PM (IST)
ਅਜੀਤਵਾਲ(ਰੱਤੀ)- ਨੇੜਲੇ ਪਿੰਡ ਚੁਹੜਚੱਕ ਵਿਖੇ ਅੱਜ ਦੂਸਰੇ ਦਿਨ ਵੀ ਪਿੰਡ ਵਾਸੀਆਂ ਨੇ ਪੁਲਸ ਪ੍ਰਸ਼ਾਸਨ ਤੋਂ ਦੁੱਖੀ ਹੋ ਕੇ ਚਿੱਟਾ ਵੇਚਣ ਵਾਲਿਆਂ ਦੀ ਗਲੀ ਅੱਗੇ ਜਿੱਥੇ ਪ੍ਰਸ਼ਾਸਨ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ ਅਤੇ ਉੱਥੇ ਚਿੱਟਾ ਵੀ ਨਹੀਂ ਵਿਕਣ ਦਿੱਤਾ।
ਪਿੰਡ ਵਾਸੀਆਂ ਨੇ ਦੱਸਿਆ ਕਿ ਸਾਡੇ ਪਿੰਡ 'ਚ ਚਿੱਟਾ ਵੇਚਣ ਤੇ ਪੀਣ ਕਾਰਨ ਕਰੀਬ 13 ਨੌਜਵਾਨਾਂ ਦੀ ਮੌਤ ਹੋ ਚੁੱਕੀ ਹੈ ਪਰ ਪੁਲਸ ਨੇ ਵਿਕਦੇ ਚਿੱਟੇ ਨੂੰ ਬੰਦ ਕਰਵਾਉਣ ਲਈ ਕੋਈ ਵੀ ਕਾਰਵਾਈ ਨਹੀਂ ਕੀਤੀ, ਜਿਸ ਕਾਰਨ ਸਾਨੂੰ ਚਿੱਟੇ ਨੂੰ ਬੰਦ ਕਰਵਾਉਣ ਲਈ 'ਗਲੀ ’ਚ ਚਿੱਟਾ ਨਹੀਂ ਵਿਕਣ ਦੇਣਾ’ ਦਾ ਬੋਰਡ ਲਗਾ ਕੇ ਇਸ ਗਲੀ ’ਤੇ ਪਹਿਰਾ ਦੇਣਾ ਪੈ ਰਿਹਾ ਹੈ ਤੇ ਜਦ ਤੱਕ ਇਸ ਪਿੰਡ ’ਚੋਂ ਚਿੱਟਾ ਵਿਕਣਾ ਤੇ ਪੀਣਾ ਬੰਦ ਨਹੀਂ ਹੋ ਜਾਂਦਾ ਅਸੀ ਆਰਾਮ ਨਾਲ ਨਹੀਂ ਬੈਠਾਗੇ ਜੇਕਰ ਹੁਣ ਵੀ ਪ੍ਰਸ਼ਾਸਨ ਨੇ ਸਾਡਾ ਸਾਥ ਨਾ ਦਿੱਤਾ ਤਾਂ ਅਸੀ ਮੋਗਾ-ਲੁਧਿਆਣਾ ਮਾਰਗ ਜਾਮ ਕਰਾਂਗੇ ਤੇ ਸਾਡੇ ਪਿੰਡ ’ਚ ਰਾਜਸੀ ਆਗੂਆਂ ਦੀ ਐਂਟਰੀ ਬੰਦ ਕਰਾਂਗੇ।ਪ੍ਰਸ਼ਾਸਨ ਵੱਲੋਂ ਸਪੈਸ਼ਲ ਪੁਲਸ ਟੀਮ ਨਾਲ ਚੂਹੜਚੱਕ ਵਿਖੇ ਪਹੁੰਚ ਕੇ ਸਰਚ ਆਪਰੇਸ਼ਨ ਸੂਰੂ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ : ਦਿੱਲੀ ਦੇ ਸਿੱਖ ਗੋਲਕ ਦੇ ਡਾਕੂਆਂ ਤੋਂ ਸੁਚੇਤ ਰਹਿਣ : ਕੋਛੜ
ਟੀਮ ਵੱਲੋ ਕੁੱਝ ਕੁ ਬਿਨ੍ਹਾ ਨੰਬਰੀ ਮੋਟਰ ਸਾਇਕਲ ਬਰਾਮਦ ਕੀਤੇ ਗਏ ਹਨ ਤੇ ਇਕ ਵਿਅਕਤੀ ਨੂੰ ਕਾਬੂ ਕਰਕੇ ਪੁੱਛਗਿੱਛ ਕੀਤੀ ਗਈ। ਹੁਣ ਦੇਖਣਾ ਇਹ ਹੋਵੇਗਾ ਕਿ ਪੁਲਸ ਦੀ ਇਸ ਕਾਰਵਾਈ ਤੋਂ ਚਿੱਟਾ ਵੇਚਣ ਵਲਿਆ ਦੇ ਚਿਹਰਿਆਂ ਤੋਂ ਨਕਾਬ ਲੱਥ ਕੇ ਪਿੰਡ ਵਾਸੀਆਂ ਨੂੰ ਪੱਕੇ ਤੌਰ 'ਤੇ ਇਸ ਮੁਸ਼ਕਲ ਤੋਂ ਨਿਜਾਤ ਮਿਲੇਗੀ ਜਾ ਫਿਰ ਕੁਝ ਦਿਨ੍ਹਾ ਜਾ ਮਹੀਨਿਆਂ ਬਾਅਦ ਫਿਰ ਇਹੀ ਹਾਲ ਹੋਵੇਗਾ। ਪਿੰਡ ਵਾਸੀ ਗੁਰਦਰਸ਼ਨ ਸਿੰਘ ਫੌਜੀ, ਅਮਰੀ ਮੋਲਾ, ਰੇਸਮ ਸਿੰਘ, ਪੰਚਾਇਤ ਮੈਬਰ ਮੱਘਰ, ਕੌਰਾ ਸਿੰਘ, ਸੁਰਜੀਤ ਸਿੰਘ ਸੀਤਾ, ਕੁਲਦੀਪ ਸਿੰਘ, ਰਾਜੂ ਬਿੱਲਾ, ਬਿੰਦਰ ਸਿੰਘ, ਜਗਸੀਰ ਸਿੰਘ,ਜਸਵੀਰ ਸਿੰਘ, ਬੂਟਾ ਸਿੰਘ,ਜਸਵੀਰ ਸਿੰਘ ਸੀਰਾ ਨੇ ਜਿਲ੍ਹਾਂ ਪ੍ਰਸ਼ਾਸ਼ਨ ਤੋ ਮੰਗ ਕੀਤੀ ਕਿ ਸਾਡੇ ਪਿੰਡ ਚੋ ਪੱਕੇ ਤੌਰ ਤੇ ਚਿੱਟਾ ਵਿਕਣਾ ਬੰਦ ਕਰਵਾ ਕੇ ਮਾਵਾਂ ਦੇ ਪੁੱਤਾਂ ਨੂੰ ਬਚਾਇਆ ਜਾਵੇ
ਇਹ ਵੀ ਪੜ੍ਹੋ : ਤਖ਼ਤ ਸ੍ਰੀ ਪਟਨਾ ਸਾਹਿਬ ਵਿਖੇ ਜਲਦੀ ਲਾਗੂ ਹੋਵੇਗਾ ਸਰਵਿਸ ਰੂਲ : ਅਵਤਾਰ ਸਿੰਘ ਹਿੱਤ
ਕੀ ਕਿਹਾ ਆਪ ਆਗੂ ਤੇ ਕਬੱਡੀ ਖਿਡਾਰੀ ਭਜੀ ਨੇ
ਕਬੱਡੀ ਖਿਡਾਰੀ ਗੁਰਪ੍ਰੀਤ ਸਿੰਘ ਭਜੀ ਚੁਹੜਚੱਕ ਜੁਆਇਟ ਸੈਕਟਰੀ ਸਪੋਰਟਸ ਵਿੰਗ ਆਮ ਆਦਮੀ ਪਾਰਟੀ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਚੋਣਾਂ ਵੇਲੇ ਕੁੱਝ ਮਹਿਨਿਆਂ 'ਚ ਹੀ ਪੰਜਾਬ ਨੂੰ ਨਸ਼ਾ ਮੁਕਤ ਕਰਨ ਦਾ ਵਆਦਾ ਕੀਤਾ ਸੀ ਪਰ ਹੁਣ ਸਾਢੇ 4 ਸਾਲਾ ਤੋਂ ਵੀ ਵੱਧ ਸਮਾ ਹੋ ਗਿਆ ਪੰਜਾਬ 'ਚ ਨਸਿਆਂ ਦਾ ਦਰਿਆਂ ਪਹਿਲਾਂ ਨਾਲੋਂ ਵੀ ਵੱਧ ਸਪੀਡ ਨਾਲ ਚੱਲ ਹਿਰਾ ਹੈ ਤੇ ਅਨੇਕਾਂ ਹੀ ਨੌਜਵਾਨ ਆਪਣੀਆਂ ਕੀਮਤੀ ਜਾਨਾਂ ਗਵਾ ਰਹੇ ਹਨ । ਉਨ੍ਹਾਂ ਪੁਲਸ ਵੱਲੋਂ ਕੀਤੇ ਸਰਚ ਅਪਰੇਸ਼ਨ ਨੂੰ ਵੀ ਡਰਾਮਾ ਕਰਾਰ ਦਿੰਦਿਆਂ ਕਿਹਾ ਕਿ ਪਿੰਡਾਂ 'ਚ ਨਸ਼ਾ ਸਭ ਸੱਤਾਧਾਰੀ ਪਾਰਟੀ ਦੇ ਰਾਜਸੀ ਆਗੂਆਂ ਦੇ ਆਸ਼ੀਰਵਾਦ ਤੋਂ ਬਿਨ੍ਹਾਂ ਨਹੀਂ ਵਿੱਕ ਸਕਦਾ। ਇਨ੍ਹਾਂ ਨੇਤਾਵਾਂ ਦੀ ਮਾੜੀ ਸੋਚ ਸਦਕਾ ਹੀ ਅੱਜ ਨੌਜਵਾਨ ਖੇਡ ਮੈਦਾਨਾਂ ਵੱਲ ਮੂੰਹ ਨਹੀਂ ਕਰਦੇ ਤੇ ਚਿੱਟੇ ਵੱਲ ਨੂੰ ਭੱਜ-ਭੱਜ ਜਾਂਦੇ ਹਨ।