ਪਿੰਡ ਦੇਸੂ ਜੋਧਾ ''ਚ ਨਸ਼ਾ ਤਸਕਰਾਂ ਦੇ ਹੌਸਲੇ ਬੁਲੰਦ, ਹੁਣ ਪੁਲਸ ਨੂੰ ਕੁੱਟਿਆ

Thursday, Oct 10, 2019 - 07:03 PM (IST)

ਪਿੰਡ ਦੇਸੂ ਜੋਧਾ ''ਚ ਨਸ਼ਾ ਤਸਕਰਾਂ ਦੇ ਹੌਸਲੇ ਬੁਲੰਦ, ਹੁਣ ਪੁਲਸ ਨੂੰ ਕੁੱਟਿਆ

ਬਠਿੰਡਾ (ਵੈੱਬ ਡੈਸਕ) : ਪੰਜਾਬ-ਹਰਿਆਣਾ ਦੀ ਸਰਹੱਦ ਨਾਲ ਲੱਗਦੇ ਡੱਬਵਾਲੀ ਦੇ ਪਿੰਡ ਦੇਸੂ ਜੋਧਾ ਵਿਚ ਨਸ਼ਾ ਤਸਕਰਾਂ ਦੇ ਹੌਸਲੇ ਇੰਨੇ ਬੁਲੰਦ ਹਨ ਕਿ ਪਿੰਡ ਵਿਚ ਨਸ਼ਾ ਰੋਕਣ ਲਈ ਪੰਚਾਇਤ ਵੱਲੋਂ 2 ਵਾਰ ਬਣਾਈ ਗਈ ਨਸ਼ਾ ਰੋਕੂ ਕਮੇਟੀ ਦੇ ਅਧਿਕਾਰੀਆਂ 'ਤੇ ਹੀ ਪਿੰਡ ਦੇ ਤਸਕਰਾਂ ਨੇ ਹਮਲੇ ਕਰ ਦਿੱਤੇ। ਇਸੇ ਤਰ੍ਹਾਂ 3 ਮਹੀਨੇ ਪਹਿਲਾਂ ਸਰਪੰਚ ਦੇ ਪਤੀ ਨੇ ਨਸ਼ੇ ਦੇ ਕਾਰੋਬਾਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਬਠਿੰਡਾ ਦੇ ਇਕ ਤਸਕਰ ਨੇ ਉਸ ਨੂੰ ਗੈਂਗਸਟਰ ਤੋਂ ਧਮਕੀਆਂ ਦਿਵਾਈਆਂ, ਜਿਸ ਦੀ ਐਫ.ਆਈ.ਆਰ. ਤਾਂ ਦਰਜ ਹੋਈ ਪਰ ਨਸ਼ਾ ਨਹੀਂ ਰੁੱਕਿਆ। 1400 ਪਰਿਵਾਰਾਂ ਵਾਲੇ ਇਸ ਪਿੰਡ ਵਿਚ 250 ਤੋਂ ਜ਼ਿਆਦਾ ਨਸ਼ਾ ਤਸਕਰੀ ਦੇ ਕੇਸ ਡੱਬਵਾਲੀ ਸਿਟੀ ਥਾਣੇ ਵਿਚ ਦਰਜ ਹਨ। ਬੁੱਧਵਾਰ ਸਵੇਰੇ ਜਦੋਂ ਪੰਜਾਬ ਪੁਲਸ ਨੇ ਪਿੰਡ ਵਿਚੋਂ ਤਸਕਰ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਹਥਿਆਰ ਖੋਹ ਕੇ ਡੰਡਿਆਂ ਨਾਲ ਕੁੱਟਿਆ ਅਤੇ ਘੜੀਸਿਆ ਗਿਆ। ਘਟਨਾ ਤੋਂ ਬਾਅਦ ਐਸ.ਡੀ.ਐਮ. ਡਬਵਾਲੀ ਨੇ ਗ੍ਰਾਮ ਪੰਚਾਇਤ ਨੂੰ ਪਿੰਡ ਵਿਚ ਪੁਲਸ ਚੌਕੀ ਖੌਲਣ ਦਾ ਪ੍ਰਸਤਾਵ ਪਾਸ ਕਰਨ ਦੇ ਹੁਕਮ ਦਿੱਤੇ ਹਨ। ਉਥੇ ਹੀ ਪਿੰਡ ਵਿਚ ਗੈਂਗਸਟਰਾਂ ਨੂੰ ਪਨਾਹ ਦੇਣ ਦੇ ਵੀ ਕੇਸ ਦਰਜ ਹਨ।

ਦੱਸਿਆ ਜਾ ਰਿਹਾ ਹੈ ਕਿ ਇਸ ਪਿੰਡ ਦੇ 70 ਫੀਸਦੀ ਨੌਜਵਾਨ ਨਸ਼ੇ ਦੀ ਲਪੇਟ ਵਿਚ ਹਨ ਅਤੇ ਇੱਥੇ ਪਿਛਲੇ 30 ਸਾਲਾਂ ਤੋਂ ਨਸ਼ਾ ਵਿੱਕ ਰਿਹਾ ਹੈ। ਇਥੇ ਪਹਿਲਾਂ ਭੁੱਕੀ, ਅਫੀਮ ਦੀ ਤਸਕਰੀ ਹੁੰਦੀ ਸੀ, ਹੁਣ ਨਸ਼ੀਲੀ ਗੋਲੀਆਂ ਅਤੇ ਚਿੱਟਾ ਵਿੱਕਦਾ ਹੈ। ਇਹ ਵੀ ਪਤਾ ਲੱਗਾ ਹੈ ਕਿ ਬਠਿੰਡਾ ਦਾ ਗੈਂਗਸਟਰ ਰੰਮੀ ਮਛਾਣਾ ਅਤੇ ਫਿਰੋਜ਼ਪੁਰ ਦਾ ਨਾਭਾ ਜੇਲ ਬ੍ਰੇਕ ਵਿਚ ਨਾਮਜ਼ਦ ਗੈਂਗਸਟਰ ਗੁਰਪ੍ਰੀਤ ਸੇਖੋਂ ਵੀ ਇਸ ਪਿੰਡ ਵਿਚ ਸ਼ਰਣ ਲੈਂਦੇ ਰਹੇ ਹਨ।

ਕਈ ਮਹੀਨਿਆਂ ਤੋਂ ਬਠਿੰਡਾ ਸੀ.ਆਈ.ਏ. ਵਨ ਦੇ ਨਾਲ ਪਿੰਡ ਦੇ ਤਸਕਰਾਂ ਦੀ ਚੱਲ ਰਹੀ ਸੀ ਤਕਰਾਰ
ਪਿੰਡ ਦੇਸੂ ਜੋਧਾ ਦੇ ਨਸ਼ਾ ਤਸਕਰਾਂ ਦੀ ਬਠਿੰਡਾ ਸੀ.ਆਈ.ਏ. ਵਨ ਨਾਲ ਪਿਛਲੇ ਕੁੱਝ ਮਹੀਨਿਆਂ ਤੋਂ ਤਕਰਾਰ ਚੱਲ ਰਹੀ ਹੈ। ਸੀ.ਆਈ.ਏ. ਨੇ ਮਈ 2019 ਵਿਚ ਚਿੱਟੇ ਨਾਲ ਪਿੰਡ ਦੇ ਬਲਾਕ ਸਮਿਤੀ ਮੈਂਬਰ ਸਤਪਾਲ ਨੂੰ ਗ੍ਰਿਫਤਾਰ ਕੀਤਾ ਸੀ। ਇਸ ਤੋਂ ਬਾਅਦ ਉਹ ਜ਼ਮਾਨਤ 'ਤੇ ਛੁੱਟ ਗਿਆ, ਜਦੋਂਕਿ ਉਸ ਦੇ ਇਕ ਹੋਰ ਸਾਥੀ ਨੂੰ ਛੱਡ ਦਿੱਤਾ ਗਿਆ ਸੀ। ਉਦੋਂ ਤੋਂ ਹੀ ਤਕਰਾਰ ਚੱਲ ਰਹੀ ਸੀ।


author

cherry

Content Editor

Related News