3000 ਸੱਪਾਂ ਨੂੰ ਫੜਨ ਵਾਲੇ ਪੰਜਾਬੀ ਨੂੰ ਕੋਬਰਾ ਨੇ ਡੱਸਿਆ, ਮੌਤ (ਵੀਡੀਓ)

Friday, Oct 05, 2018 - 04:24 PM (IST)

ਨੰਗਲ—ਜ਼ਹਿਰੀਲੇ ਸੱਪਾਂ ਨੂੰ ਕਿਸ ਤਰ੍ਹਾਂ ਫੜਿਆ ਜਾਂਦਾ ਹੈ, ਯੂ.ਟਿਊਬ ਦੇ ਰਾਹੀਂ ਦੁਨੀਆ ਨੂੰ ਸਿਖਾਉਣ ਵਾਲੇ ਵਿਕਰਮ ਸਿੰਘ ਮਲੋਟ ਦੀ ਨਾਸਿਕ 'ਚ ਬੁੱਧਵਾਰ ਨੂੰ ਸੱਪ ਦੇ ਡੱਸ ਲੈਣ ਨਾਲ ਮੌਤ ਹੋ ਗਈ। ਆਨੰਦਪੁਰ ਸਾਹਿਬ ਰੋਪੜ ਦੇ ਰਹਿਣ ਵਾਲੇ ਵਿਕਰਮ ਨੰਦੇੜ ਗਏ ਸੀ। ਨਾਸਿਕ 'ਚ ਉਨ੍ਹਾਂ ਦੀ ਗੱਡੀ ਦਾ ਐਕਸੀਡੈਂਟ ਹੋ ਗਿਆ। ਉਹ ਉਸ ਗੱਡੀ ਨੂੰ ਮਕੈਨਿਕ ਦੇ ਕੋਲ ਛੱਡ ਭਰਾ ਅਤੇ ਦੋਸਤਾਂ ਦੇ ਨਾਲ ਜੰਗਲ 'ਚ ਘੁੰਮਣ ਲਈ ਨਿਕਲ ਗਏ। ਉੱਥੇ ਕੋਬਰਾ ਨੂੰ ਦੇਖਦੇ ਹੀ ਵਿਕਰਮ ਨੇ ਉਸ ਨੂੰ ਫੜ ਲਿਆ। ਇਸ ਦੌਰਾਨ ਉਸ ਨੇ ਉਂਗਲੀ 'ਤੇ ਡੰਗ ਮਾਰ ਦਿੱਤਾ, ਜਿਸ ਨਾਲ ਉਸ ਦੀ ਮੌਤ ਹੋ ਗਈ।

ਕਈ ਸੱਪਾਂ ਨੂੰ ਛੱਡਿਆ ਜੰਗਲ 'ਚ
ਵਾਈਲਡ ਲਾਈਫ ਦੇ ਕਰਮਚਾਰੀ ਅ੍ਰੰਮਿਤਲਾਲ ਨੇ ਦੱਸਿਆ ਕਿ ਨੰਗਲ ਸੈਂਚੂਰੀ ਦੇ ਤਹਿਤ ਨੰਗਲ, ਨਵਾਂ ਨੰਗਲ, ਤਲਵਾੜਾ, ਦੋਬੇਟਾ, ਹੰਬੇਲਾ, ਵਿਭੌਰ ਸਾਹਿਬ ਆਦਿ ਤੋਂ ਉਨ੍ਹਾਂ ਨੇ ਕਰੀਬ 3000 ਸੱਪਾਂ ਨੂੰ ਫੜ ਕੇ ਜੰਗਲ 'ਚ ਛੱਡਿਆ ਸੀ।


Related News