ਛੇਤੀ ਸ਼ੁਰੂ ਹੋਵੇਗਾ ਵਿਜੀਲੈਂਸ ਪੋਰਟਲ
Saturday, Jul 21, 2018 - 03:42 PM (IST)
ਚੰਡੀਗੜ੍ਹ (ਸਾਜਨ) : ਚੰਡੀਗੜ੍ਹ ਦਾ ਵਿਜੀਲੈਂਸ ਸੈੱਲ ਛੇਤੀ ਹੀ ਵਿਜੀਲੈਂਸ ਪੋਰਟਲ ਸ਼ੁਰੂ ਕਰੇਗਾ। ਇਸ ਪੋਰਟਲ 'ਤੇ ਮੁਲਾਜ਼ਮਾਂ ਨੂੰ ਆਨਲਾਈਨ ਵਿਜੀਲੈਂਸ ਕਲੀਅਰੈਂਸ ਲੈਣੀ ਪਵੇਗੀ। ਪੰਜਾਬ ਤੇ ਹਰਿਆਣਾ ਸਮੇਤ ਕੁਝ ਹੋਰ ਸੂਬਿਆਂ 'ਚ ਅਜਿਹੇ ਪੋਰਟਲ ਮੌਜੂਦ ਸਮੇਂ 'ਚ ਚੱਲ ਰਹੇ ਹਨ। ਸ਼ਹਿਰ ਦੇ ਮੁਲਾਜ਼ਮਾਂ ਨੂੰ ਇਸ ਪੋਰਟਲ 'ਤੇ ਜਾ ਕੇ ਪਹਿਲਾਂ ਕਲੀਅਰੈਂਸ ਲੈਣੀ ਹੋਵੇਗੀ।
ਸ਼ੁੱਕਰਵਾਰ ਨੂੰ ਹੋਮ ਸੈਕਟਰ ਦੀ ਦੇਖ-ਰੇਖ 'ਚ ਹੋਈ ਮੀਟਿੰਗ 'ਚ ਸਪੈਸ਼ਲ ਸੈਕਟਰੀ ਹਰਸ਼ ਨਾਇਰ ਨੇ ਦੱਸਿਆ ਕਿ ਚੰਡੀਗੜ੍ਹ 'ਚ ਕੁੱਲ 24 ਹਜ਼ਾਰ ਮੁਲਾਜ਼ਮ ਹਨ। ਇਨ੍ਹਾਂ ਦੀ ਪ੍ਰਮੋਸ਼ਨ, ਰਿਟਾਇਰਮੈਂਟ ਡਿਊਜ਼ ਜਾਂ ਫਾਰੇਨ ਵਿਜ਼ਿਟ ਸਬੰਧੀ ਕੋਈ ਵਿਵਾਦ ਨਾ ਬਣੇ, ਪਹਿਲਾਂ ਇਨ੍ਹਾਂ ਨੂੰ ਵਿਜੀਲੈਂਸ ਕਲੀਅਰੈਂਸ ਲੈਣੀ ਪੈਂਦੀ ਹੈ ਕਿ ਇਨ੍ਹਾਂ ਖਿਲਾਫ ਕੋਈ ਕੇਸ ਜਾਂ ਐੱਫ. ਆਈ. ਆਰ. ਦਰਜ ਨਹੀਂ ਹੈ।
ਹੁਣ ਤੱਕ ਮੈਨੂਅਲੀ ਹੀ ਇਹ ਕੰਮ ਹੁੰਦਾ ਸੀ ਪਰ ਹੁਣ ਵਿਜੀਲੈਂਸ ਆਪਣਾ ਪੋਰਟਲ ਬਣਾਉਣਾ ਜਾ ਰਹੀ ਹੈ। ਇਸ ਦੇ ਜ਼ਰੀਏ ਮੁਲਾਜ਼ਮ 'ਨੋ ਡਿਊਜ਼ ਸਰਟੀਫਿਕੇਟ' ਲੈ ਸਕਦੇ ਹਨ।
ਉਨ੍ਹਾਂ ਨੇ ਦੱਸਿਆ ਕਿ ਇਕ ਮਹੀਨੇ ਅੰਦਰ ਇਹ ਪੋਰਟਲ ਤਿਆਰ ਹੋ ਜਾਵੇਗਾ। ਆਈ. ਟੀ. ਡਿਪਾਰਟਮੈਂਟ ਇਸ ਪੋਰਟਲ ਨੂੰ ਤਿਆਰ ਕਰ ਰਿਹਾ ਹੈ। ਪੰਜਾਬ 'ਚ ਅਜਿਹਾ ਪੋਰਟਲ ਪਹਿਲਾਂ ਹੀ ਕੰਮ ਕਰ ਰਿਹਾ ਹੈ। ਉਸ ਦੇ ਬਰਾਬਰ ਯੂ. ਟੀ. ਦਾ ਪੋਰਟਲ ਵੀ ਤਿਆਰ ਹੋਵੇਗਾ।
