ਲੋਕ ਨਿਰਮਾਣ ਵਿਭਾਗ ’ਚ ਚੀਫ਼ ਇੰਜੀਨੀਅਰਾਂ ਦੀ ਤਰੱਕੀ ਸਬੰਧੀ ਮੀਟਿੰਗ ’ਤੇ ਵਿਜੀਲੈਂਸ ਦੀ ਨਜ਼ਰ

Monday, Mar 27, 2023 - 10:21 AM (IST)

ਲੋਕ ਨਿਰਮਾਣ ਵਿਭਾਗ ’ਚ ਚੀਫ਼ ਇੰਜੀਨੀਅਰਾਂ ਦੀ ਤਰੱਕੀ ਸਬੰਧੀ ਮੀਟਿੰਗ ’ਤੇ ਵਿਜੀਲੈਂਸ ਦੀ ਨਜ਼ਰ

ਜਲੰਧਰ (ਨਰਿੰਦਰ ਮੋਹਨ)-ਪੰਜਾਬ ਲੋਕ ਨਿਰਮਾਣ ਵਿਭਾਗ ’ਚ ਚੀਫ਼ ਇੰਜੀਨੀਅਰ ਦੇ ਅਹੁਦੇ ਦੀ ਵਿਭਾਗੀ ਤਰੱਕੀ ’ਤੇ ਵਿਜੀਲੈਂਸ ਦੀ ਨਜ਼ਰ ਬਣੀ ਹੋਈ ਹੈ। ਜਲਦ ਹੀ ਵਿਭਾਗੀ ਤਰੱਕੀ ਕਮੇਟੀ (ਡੀ. ਪੀ. ਸੀ.) ਦੀ ਮੀਟਿੰਗ ਹੋਣੀ ਹੈ, ਜਿਸ ’ਚ ਕਈ ਸੁਪਰਡੈਂਟ ਇੰਜੀਨੀਅਰਾਂ ਨੂੰ ਮੁੱਖ ਇੰਜੀਨੀਅਰ ਦੇ ਅਹੁਦੇ ’ਤੇ ਤਰੱਕੀ ਦਿੱਤੀ ਜਾਣੀ ਹੈ। ਇਸ ਸਮੇਂ ਵਿਭਾਗ ’ਚ 22 ਸੁਪਰਡੈਂਟ ਇੰਜੀਨੀਅਰ ਹਨ, ਜਿਨ੍ਹਾਂ ’ਚੋਂ ਕੁਝ ਅਧਿਕਾਰੀਆਂ ਨੂੰ ਤਰੱਕੀ ਦਿੱਤੀ ਜਾਣੀ ਹੈ, ਜਦਕਿ 8 ਅਸਾਮੀਆਂ ’ਤੇ ਚੀਫ ਇੰਜੀਨੀਅਰ ਹਨ। ਵਿਭਾਗ ’ਚ ਕਈ ਅਜਿਹੇ ਅਧਿਕਾਰੀ ਹਨ, ਜਿਨ੍ਹਾਂ ’ਤੇ ਪਿਛਲੀ ਕਾਂਗਰਸ ਸਰਕਾਰ ’ਚ ਰਹਿੰਦਿਆਂ ਬੇਨਿਯਮੀਆਂ ਅਤੇ ਭ੍ਰਿਸ਼ਟਾਚਾਰ ਦੇ ਦੋਸ਼ ਤਾਂ ਲੱਗੇ ਹਨ ਪਰ ਉਨ੍ਹਾਂ ਨੂੰ ਚਾਰਜਸ਼ੀਟ ਨਹੀਂ ਕੀਤਾ ਗਿਆ।

ਅਧਿਕਾਰੀ ਚਾਹੁੰਦੇ ਹਨ ਕਿ ਚਾਰਜਸ਼ੀਟ ਤੋਂ ਪਹਿਲਾਂ ਡੀ. ਪੀ. ਸੀ. ਦੀ ਮੀਟਿੰਗ ਹੋ ਜਾਵੇ ਅਤੇ ਚਾਰਜਸ਼ੀਟ ਉਨ੍ਹਾਂ ਦੀ ਤਰੱਕੀ ’ਚ ਰੁਕਾਵਟ ਨਾ ਬਣ ਜਾਵੇ। ਅਜਿਹਾ ਪਹਿਲਾਂ ਵੀ ਹੋਇਆ ਹੈ ਕਿ ਵਿਭਾਗ ਦੇ ਕੁਝ ਅਧਿਕਾਰੀਆਂ ਨੂੰ ਸਰਕਾਰ ਵੱਲੋਂ ਚਾਰਜਸ਼ੀਟ ਕਰਨ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਸਨ ਪਰ ਚਾਰਜਸ਼ੀਟ ਨੂੰ ਮਤਾ ਤਿਆਰ ਕਰਨ ’ਚ ਹੀ ਲਟਕਾ ਦਿੱਤਾ ਗਿਆ ਹੈ ਅਤੇ ਇਸੇ ਦੌਰਾਨ ਵਿਭਾਗੀ ਤਰੱਕੀ ਕਮੇਟੀ ਦੀ ਮੀਟਿੰਗ ਕਰ ਕੇ ਤਰੱਕੀਆਂ ਦਿੱਤੀਆਂ ਗਈਆਂ। ਬੇਸ਼ੱਕ ਬਾਅਦ ’ਚ ਚਾਰਜਸ਼ੀਟ ਜਾਰੀ ਹੋ ਗਈ ਪਰ ਉਸ ਚਾਰਜਸ਼ੀਟ ਦਾ ਤਰੱਕੀਆਂ ’ਤੇ ਕੋਈ ਅਸਰ ਨਹੀਂ ਹੋਇਆ, ਕਿਉਂਕਿ ਤਰੱਕੀ ਪਹਿਲਾਂ ਹੀ ਹੋ ਗਈ ਸੀ ਅਤੇ ਚਾਰਜਸ਼ੀਟ ਬਾਅਦ ’ਚ ਕੀਤਾ ਗਿਆ। ਹੁਣ ਵੀ ਅਜਿਹੀ ਪ੍ਰੈਕਟਿਸ ਦੀ ਤਿਆਰੀ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਅੰਮ੍ਰਿਤਪਾਲ ਦੀ ਗ੍ਰਿਫ਼ਤਾਰੀ ਲਈ ਪੰਜਾਬ ਤੋਂ ਨੇਪਾਲ ਸਰਹੱਦ ਤਕ ਅਲਰਟ ਜਾਰੀ, ਜਾਣੋ ਹੁਣ ਤਕ ਕੀ ਕੁਝ ਹੋਇਆ

ਲੋਕ ਨਿਰਮਾਣ ਵਿਭਾਗ ਦੇ ਕੁਝ ਸੀਨੀਅਰ ਅਧਿਕਾਰੀ ਅਜਿਹੇ ਹਨ, ਜਿਨ੍ਹਾਂ ’ਤੇ ਬੇਨਿਯਮੀਆਂ ਅਤੇ ਭ੍ਰਿਸ਼ਟਾਚਾਰ ਦੇ ਦੋਸ਼ ਹਨ। ਪੰਜਾਬ ਵਿਜੀਲੈਂਸ ਬਿਊਰੋ ਨੇ ਵਿਭਾਗ ਨੂੰ ਉਨ੍ਹਾਂ ਸਾਰੇ ਅਧਿਕਾਰੀਆਂ ਦੇ ਪੂਰੇ ਵੇਰਵੇ ਦੇਣ ਲਈ ਕਿਹਾ ਹੈ ਜੋ ਪਿਛਲੀ ਸਰਕਾਰ ’ਚ ਮੰਤਰੀ ਰਹੇ ਵਿਜੇਇੰਦਰ ਸਿੰਗਲਾ ਦੇ ਸਮੇਂ ਕੰਮ ਕਰਵਾਉਂਦੇ ਰਹੇ ਅਤੇ ਟੈਂਡਰ ਅਲਾਟ ਕਰਦੇ ਰਹੇ ਹਨ। ਇਸੇ 22 ਮਾਰਚ ਨੂੰ ਵਿਜੀਲੈਂਸ ਬਿਊਰੋ ਨੇ ਸਾਬਕਾ ਮੰਤਰੀ ਸਿੰਗਲਾ ਨੂੰ ਬੁਲਾ ਕੇ ਉਨ੍ਹਾਂ ਦੀ ਚਾਰ ਘੰਟੇ ਪੁੱਛਗਿੱਛ ਕੀਤੀ ਸੀ। ਅਜਿਹੇ ਦੋਸ਼ ਹਨ ਕਿ ਪਿਛਲੀ ਸਰਕਾਰ ’ਚ ਸਿਆਸੀ ਆਗੂਆਂ ਅਤੇ ਕੁਝ ਅਧਿਕਾਰੀਆਂ ਨੇ ਆਪਣੀਆਂ ਜੇਬਾਂ ਭਰ ਲਈਆਂ ਹਨ।

ਚੰਡੀਗੜ੍ਹ ਅਤੇ ਮੋਹਾਲੀ ’ਚ ਵਿਭਾਗੀ ਇਮਾਰਤਾਂ ਦੇ ਵੀ ਕੁਝ ਅਜਿਹੇ ਕੰਮ ਹਨ, ਜਿਨ੍ਹਾਂ ਦੀ ਅਦਾਇਗੀ ਤਾਂ ਹੋ ਚੁੱਕੀ ਹੈ ਪਰ ਇਨ੍ਹਾਂ ਦੀ ਉਸਾਰੀ ਦਾ ਕੰਮ ਅਧੂਰਾ ਪਿਆ ਹੈ। ਬਿਊਰੋ ਨੇ ਸਾਰੇ ਅਧਿਕਾਰੀਆਂ ਦਾ ਵੇਰਵਾ ਮੰਗਿਆ ਸੀ ਅਤੇ ਉਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ। ਵਿਜੀਲੈਂਸ ਬਿਊਰੋ ਦੇ ਇਕ ਸੂਤਰ ਨੇ ਦੱਸਿਆ ਕਿ ਜ਼ਿਆਦਾਤਰ ਅਧਿਕਾਰੀਆਂ ਦਾ ਵੇਰਵਾ ਆ ਗਿਆ ਹੈ ਅਤੇ ਵੇਖਿਆ ਜਾ ਰਿਹਾ ਹੈ ਕਿ ਪਿਛਲੀ ਸਰਕਾਰ ’ਚ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀ ਕਿਹੜੇ-ਕਿਹੜੇ ਵਿਭਾਗ ’ਚ ਡੈਪੂਟੇਸ਼ਨ ’ਤੇ ਗਏ ਅਤੇ ਉੱਥੇ ਉਨ੍ਹਾਂ ਦੀ ਕਾਰਗੁਜ਼ਾਰੀ ਕੀ ਰਹੀ ਹੈ।

ਇਹ ਵੀ ਪੜ੍ਹੋ : ਜਲੰਧਰ ਤੋਂ ਵੱਡੀ ਖ਼ਬਰ, ਅਕਾਲੀ ਦਲ ਦੇ ਸਾਬਕਾ MLA ਜਗਬੀਰ ਸਿੰਘ ਬਰਾੜ 'ਆਪ' 'ਚ ਸ਼ਾਮਲ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

shivani attri

Content Editor

Related News