ਵਿਜੀਲੈਂਸ ਵਿਭਾਗ ਵੱਲੋਂ ਵਿਕਾਸ ਕੰਮਾਂ ''ਚ ਖਰਚ ਕੀਤੇ 18 ਲੱਖ ਰੁਪਏ ਦੀ ਜਾਂਚ ਸ਼ੁਰੂ

Thursday, Apr 12, 2018 - 01:35 AM (IST)

ਵਿਜੀਲੈਂਸ ਵਿਭਾਗ ਵੱਲੋਂ ਵਿਕਾਸ ਕੰਮਾਂ ''ਚ ਖਰਚ ਕੀਤੇ 18 ਲੱਖ ਰੁਪਏ ਦੀ ਜਾਂਚ ਸ਼ੁਰੂ

ਗੁਰਦਾਸਪੁਰ, ਬਟਾਲਾ, ਕਲਾਨੌਰ,  (ਵਿਨੋਦ, ਬੇਰੀ, ਮਨਮੋਹਨ)-  ਜ਼ਿਲਾ ਗੁਰਦਾਸਪੁਰ ਦੇ ਪਿੰਡ ਗੋਸਲ ਦੀ ਗ੍ਰਾਮ ਪੰਚਾਇਤ ਦੇ ਸਰਪੰਚ ਵੱਲੋਂ ਪਿਛਲੀ ਅਕਾਲੀ-ਭਾਜਪਾ ਸਰਕਾਰ ਦੌਰਾਨ ਪਿੰਡ ਦੇ ਵਿਕਾਸ ਕੰਮਾਂ 'ਤੇ ਖਰਚ ਕੀਤੀ 18 ਲੱਖ ਰੁਪਏ ਦੀ ਗ੍ਰਾਂਟ ਦੀ ਵਿਜੀਲੈਂਸ ਵਿਭਾਗ ਦੀ ਟੀਮ ਨੇ ਡੂੰਘਾਈ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਸ ਮੌਕੇ ਵਿਜੀਲੈਂਸ ਵਿਭਾਗ ਦੇ ਅਧਿਕਾਰੀ ਨੇ ਦੱਸਿਆ ਕਿ ਪਿੰਡ ਗੋਸਲ ਦੇ ਸ਼ਰਨ ਸਿੰਘ ਨੰਬਰਦਾਰ ਤੋਂ ਇਲਾਵਾ ਚਾਰ ਹੋਰ ਲੋਕਾਂ ਸਾਬਕਾ ਅਕਾਲੀ-ਭਾਜਪਾ ਸਰਕਾਰ ਵਿਚ ਗ੍ਰਾਮ ਪੰਚਾਇਤ ਦੇ ਸਰਪੰਚ ਨੇ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੀ ਗਈ 18 ਲੱਖ ਰੁਪਏ ਦੀ ਗ੍ਰਾਂਟ ਅਤੇ ਹੋਰ ਫੰਡਾਂ ਨਾਲ ਪਿੰਡ ਦੀਆਂ ਗਲੀਆਂ-ਨਾਲੀਆਂ, ਸ਼ਮਸ਼ਾਨਘਾਟ ਆਦਿ ਦੇ ਨਿਰਮਾਣ ਕੰਮ ਵਿਚ ਧਾਂਦਲੀ ਹੋਣ ਸਬੰਧੀ ਵਿਜੀਲੈਂਸ ਨੂੰ ਲਿਖਤੀ ਪੱਤਰ ਲਿਖ ਕੇ ਜਾਂਚ ਦੀ ਮੰਗ ਕੀਤੀ ਸੀ। 
ਉਨ੍ਹਾਂ ਕਿਹਾ ਕਿ ਜਾਂਚ ਰਿਪੋਰਟ ਆਉਣ 'ਤੇ ਹੀ ਪਤਾ ਲੱਗ ਸਕੇਗਾ ਕਿ ਇਸ ਵਿਕਾਸ ਕੰਮ ਵਿਚ ਧਾਂਦਲੀ ਹੋਈ ਹੈ ਜਾਂ ਨਹੀਂ। ਇਸ ਮੌਕੇ ਜਗਤਾਰ ਸਿੰਘ ਗੋਸਲ ਨੇ ਵਿਜੀਲੈਂਸ ਵਿਭਾਗ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਉਹ ਨਿਡਰ ਹੋ ਕੇ ਜਾਂਚ ਕਰੇ ਤੇ ਸੱਚਾਈ ਨੂੰ ਜਨਤਕ ਕਰੇ ਤਾਂ ਕਿ ਜਨਤਾ ਦਾ ਵਿਜੀਲੈਂਸ 'ਤੇ ਭਰੋਸਾ ਬਣ ਸਕੇ। ਇਸ ਸਮੇਂ ਵਿਜੀਲੈਂਸ ਵਿਭਾਗ ਤੋਂ ਇਲਾਵਾ ਟੈਕਨੀਕਲ ਵਿਭਾਗ ਦੇ ਅਧਿਕਾਰੀ ਤੇ ਪੁਲਸ ਕਰਮੀ ਵੀ ਮੌਜੂਦ ਸਨ।


Related News