ਵਿਜੀਲੈਂਸ ਵਿਭਾਗ ਨੇ ਗ੍ਰਿਫ਼ਤਾਰ ਕੀਤੇ ਦੋ ਪੰਚ, ਜਾਣੋ ਕੀ ਹੈ ਪੂਰਾ ਮਾਮਲਾ

Tuesday, Jun 21, 2022 - 05:45 PM (IST)

ਵਿਜੀਲੈਂਸ ਵਿਭਾਗ ਨੇ ਗ੍ਰਿਫ਼ਤਾਰ ਕੀਤੇ ਦੋ ਪੰਚ, ਜਾਣੋ ਕੀ ਹੈ ਪੂਰਾ ਮਾਮਲਾ

ਪਟਿਆਲਾ : ਰਾਜਪੁਰਾ ਆਈ.ਟੀ ਪਾਰਕ ਮੁਆਵਜ਼ਾ ਬੇਨਿਯਮੀ ਮਾਮਲੇ 'ਚ ਵਿਜੀਲੈਂਸ ਵੱਲੋਂ 2 ਪੰਚਾਂ ਨੂੰ ਗ੍ਰਿਫ਼ਤਾਰ ਕਰ ਦਾ ਜਾਣਕਾਰੀ ਮਿਲੀ ਹੈ। ਪੰਚਾਂ ਦੀ ਪਛਾਣ ਅਵਤਾਰ ਸਿੰਘ ਅਤੇ ਸੁਖਵਿੰਦਰ ਸਿੰਘ ਲਾਡੀ ਵਾਸੀ ਪਿੰਡ ਆਕੜੀ ਵਜੋਂ ਕੀਤੀ ਗਈ ਹੈ। ਜਾਣਕਾਰੀ ਮੁਤਾਬਕ 2ਵੇਂ ਪੰਚ ਦੇਵੀਗੜ੍ਹ ਰੋੜ 'ਤੇ ਪੈਂਦੇ ਪਿੰਡ ਭਾਂਖਲ 'ਚ ਇਕ ਮੀਟਿੰਗ ਕਰਕੇ ਵਾਪਸ ਆ ਰਹੇ ਸਨ। ਇਸੇ ਦੌਰਾਨ ਵਿਜੀਲੈਂਸ ਨੇ ਇਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ। ਸੂਤਰਾਂ ਮੁਤਾਬਕ ਇਸ ਮਾਮਲੇ 'ਚ 5 ਪਿੰਡਾਂ ਦੇ ਦੋਸ਼ੀ ਸਰਪੰਚ-ਪੰਚ ਨੇ ਪਠਾਨਮਾਜਰਾ ਦੇ ਨੇੜੇ ਪੈਂਦੇ ਪਿੰਡ ਭਾਂਖਲ 'ਚ ਇਕ ਮੀਟਿੰਗ ਬੁਲਾਈ ਸੀ ਕਿਉਂਕਿ ਇਨ੍ਹਾਂ ਸਭ 'ਤੇ ਵਿਜੀਲੈਂਸ ਵੱਲੋਂ ਪਹਿਲਾਂ ਵੀ ਮਾਮਲੇ ਦਰਜ ਕੀਤੇ ਗਏ ਸਨ ਅਤੇ ਇਸ ਕਾਰਨ ਵਿਜੀਲੈਂਸ ਵੱਲੋਂ ਇਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਲਈ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਸੀ। ਇਸ ਤੋਂ ਪਹਿਲਾਂ ਇਨ੍ਹਾਂ ਪੰਚਾਂ-ਸਰਪੰਚਾਂ ਵੱਲੋਂ ਪਟਿਆਲਾ ਜ਼ਿਲ੍ਹਾ ਅਦਾਲਤ ਵਿਚ ਅਗਾਊਂ ਜ਼ਮਾਨਤ ਪਟੀਸ਼ਨ ਦਾਇਰ ਕੀਤੀ ਗਈ ਸੀ, ਜਿਸ ਦੇ ਰੱਦ ਹੋਣ ਤੋਂ ਬਾਅਦ ਹੁਣ ਅਗਲੀ ਰਣਨੀਤੀ ਤਿਆਰ ਕਰਨ ਲਈ ਇਹ ਗੁਪਤ ਮੀਟਿੰਗ ਬੁਲਾਈ ਗਈ ਹੈ।

ਇਹ ਵੀ ਪੜ੍ਹੋ- ਭਾਜਪਾ ਉਮੀਦਵਾਰ ਕੇਵਲ ਸਿੰਘ ਢਿੱਲੋਂ ਨੇ ਬਰਨਾਲਾ ਵਿਖੇ ਕੱਢਿਆ ਰੋਡ ਸ਼ੋਅ

ਵਿਜੀਲੈਂਸ ਨੂੰ ਇਸ ਗੁਪਤ ਮੀਟਿੰਗ ਦੀ ਜਾਣਕਾਰੀ ਮਿਲੀ ਸੀ 4 ਲੋਕ ਮੀਟਿੰਗ ਤੋਂ ਬਾਅਦ ਕਾਰ 'ਚ ਬੈਠ ਕੇ ਰਵਾਨਾ ਹੋ ਗਏ ਹਨ। ਜਿਨ੍ਹਾਂ ਵਿਚੋਂ 2 ਨੂੰ ਵਿਜੀਲੈਂਸ ਨੇ ਗ੍ਰਿਫ਼ਤਾਰ ਕਰ ਲਿਆ ਹੈ ਪਰ 1 ਸਰਪੰਚ ਅਤੇ ਉਸ ਦਾ ਮੁੰਡਾ ਮੌਕੇ ਤੋਂ ਫਰਾਰ ਹੋਣ ਵਿਚ ਸਫ਼ਲ ਹੋ ਗਏ। ਗ੍ਰਿਫ਼ਤਾਰ ਕੀਤੇ ਗਏ 2 ਮੁਲਜ਼ਮਾਂ ਨੂੰ ਕੋਰਟ 'ਚ ਪੇਸ਼ ਕਰਕੇ ਨਿਆਇਕ ਹਿਰਾਸਤ ' ਚ ਲੈ ਭੇਜ ਦਿੱਤਾ ਗਿਆ ਹੈ। ਦੱਸ ਦੇਈਏ ਕਿ ਵਿਜੀਲੈਂਸ ਇਸ ਮਾਮਲੇ 'ਚ ਹੁਣ ਤੱਕ 29 ਲੋਕਾਂ ਦੇ ਖ਼ਿਲਾਫ਼ ਕੇਸ ਦਰਜ ਕਰ ਚੁੱਕੀ ਹੈ ਪਰ ਗ੍ਰਿਫ਼ਤਾਰੀ ਸਿਰਫ਼ 5 ਲੋਕਾਂ ਦੀ ਹੀ ਹੋਈ ਹੈ। ਜਿਸ ਵਿਚ ਜੇ.ਈ ਧਰਮਿੰਦਰ ਸਿੰਘ, ਸ਼ਹਿਰੀ ਪਿੰਡ ਦਾ ਸਰਪੰਚ ਮਨਜੀਤ ਸਿੰਘ ਤੋਂ ਇਲਾਵਾ ਆਕੜੀ ਪਿੰਡ ਦਾ ਸਰਪੰਚ ਦਰਸ਼ਨ ਸਿੰਘ ਸ਼ਾਮਲ ਸਨ। ਇਸ ਦੇ ਨਾਲ ਹੀ ਹਾਲ ਹੀ 'ਚ ਗ੍ਰਿਫ਼ਤਾਰ ਕੀਤੇ 2 ਦੋਸ਼ੀਆਂ ਸਮੇਤ ਇਹ ਗਿਣਤੀ ਵਧ ਗਈ ਹੈ।

84 ਪਿੰਡਾਂ 'ਚ ਗ਼ਲਤ ਤਰੀਕੇ ਨਾਲ ਵਰਤੀ ਗਈ 68 ਕਰੋੜ ਰੁਪਏ ਦੀ ਗ੍ਰਾਂਟ ਦੀ ਵੀ ਕੀਤੀ ਜਾਵੇਗੀ ਜਾਂਚ

ਇੱਥੇ ਬਲਾਕ ਸਮਿਤੀ ਸ਼ੰਭ ਕਲਾਂ ਨੂੰ ਮਿਲੀ ਗਰਾਂਟ ਵਿੱਚੋਂ ਇਸ ਪ੍ਰੋਜੈਕਟ ਅਧੀਨ ਆਉਂਦੇ ਪਿੰਡ ਸੇਹਰਾ, ਸੇਹੜੀ, ਪਾਬੜਾ, ਆਕੜੀ, ਸੀ.ਐੱਸ.ਵੀਜ਼ ਅਧੀਨ ਆਉਂਦੇ 17 ਕਰੋੜ 35 ਲੱਖ ਘਨੌਰ ਬਲਾਕ ਦੇ 84 ਪਿੰਡਾਂ ਨੂੰ ਗ਼ਲਤ ਤਰੀਕੇ ਨਾਲ ਵੰਡਣ ਦੀ ਜਾਂਚ ਵੀ ਸ਼ੁਰੂ ਕੀਤਾ ਗਈ ਹੈ।ਜਾਂਚ ਕਮੇਟੀ ਵੱਲੋਂ ਸਰਕਾਰ ਨੂੰ ਸੌਂਪੀ ਗਈ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਬਲਾਕ ਸਮਿਤੀ ਸ਼ੰਭੂ ਕਲਾਂ ਨੇ ਵਿਕਾਸ ਕਾਰਜ ਕਰਵਾਉਣ ਲਈ ਗ੍ਰਾਮ ਪੰਚਾਇਤ ਸੇਹੜੀ, ਸੇਹਰਾ, ਆਕੜੀ ਅਤੇ ਪਾਬੜਾ ਤੋਂ 68 ਕਰੋੜ 53 ਲੱਖ ਰੁਪਏ ਬਤੌਰ ਸੀ.ਐੱਸ. ਪਰ ਬਲਾਕ ਸਮਿਤੀ ਨੇ ਇਹ ਗਰਾਂਟ 84 ਪਿੰਡਾਂ ਵਿੱਚ ਵੰਡ ਦਿੱਤੀ, ਜੋ ਨਿਯਮਾਂ ਦੇ ਉਲਟ ਹੈ। ਇਸ ਲਈ ਹੁਣ ਇਨ੍ਹਾਂ 84 ਪਿੰਡਾਂ ਦੀਆਂ ਪੰਚਾਇਤਾਂ ਤੋਂ ਵੀ ਜਵਾਬ ਮੰਗਿਆ ਜਾਵੇ।

ਇਹ ਵੀ ਪੜ੍ਹੋ- CM ਭਗਵੰਤ ਮਾਨ ਦੇ ਰੋਡ ਸ਼ੋਅ ਨੂੰ ਲੈ ਕੇ ਹਲਕੇ ਦੇ ਲੋਕਾਂ ਅਤੇ ਨੌਜਵਾਨਾਂ 'ਚ ਦੇਖਣ ਨੂੰ ਮਿਲਿਆ ਭਾਰੀ ਉਤਸ਼ਾਹ

ਜਾਣਕਾਰੀ ਮੁਤਾਬਕ 84 ਪਿੰਡਾਂ 'ਚੋਂ ਕਈ ਪੰਚਾਇਤਾਂ ਨੇ ਜ਼ਿਲ੍ਹਾ ਪੰਚਾਇਤ ਵਿਭਾਗ ਨੂੰ ਇਸ ਮਾਮਲੇ 'ਚ ਪੱਤਰ ਲਿਖਕੇ ਜਵਾਬ ਦਾਇਰ ਕਰਦਿਆਂ ਕਿਹਾ ਕਿ ਜੇਕਰ ਬਲਾਕ ਸਮਿਤੀ ਨੇ ਉਨ੍ਹਾਂ ਨੂੰ ਨਿਯਮਾਂ ਦੇ ਉਲਟ ਗਰਾਂਟ ਦਿੱਤੀ ਹੈ ਤਾਂ ਇਸ ਵਿਚ ਪੰਚਾਇਤ ਦਾ ਕੋਈ ਕਸੂਰ ਨਹੀਂ ਹੈ, ਇਸ ਲਈ ਉਨ੍ਹਾਂ ਨੂੰ ਇਸ ਮਾਮਲੇ ਵਿਚ ਨਾ ਘਸੀਟਿਆ ਜਾਵੇ। ਕੁਝ ਸਰਪੰਚਾਂ/ਪੰਚਾਂ ਨੇ ਤਾਂ ਇੱਥੋਂ ਤੱਕ ਦੱਸਿਆ ਹੈ ਕਿ ਜਦੋਂ ਬਲਾਕ ਸਮਿਤੀ ਨੇ ਇਹ ਪੈਸੇ ਉਨ੍ਹਾਂ ਦੀਆਂ ਪੰਚਾਇਤਾਂ ਵਿਚ ਪਾਏ ਤਾਂ ਅਗਲੇ ਹੀ ਦਿਨ ਉਨ੍ਹਾਂ ਨੂੰ ਧੱਕੇ ਨਾਲ ਇਕ ਕਾਂਗਰਸੀ ਆਗੂ ਦੇ ਨਾਂ 'ਤੇ ਦਸਤਖਤ ਕਰਵਾ ਕੇ ਪੈਸੇ ਵਾਪਸ ਕਰਵਾ ਲਏ, ਜਿਸ ਕਰਕੇ ਉਨ੍ਹਾਂ ਨੂੰ ਹੁਣ ਤੱਕ ਇਹ ਸਮਝ ਨਹੀਂ ਆ ਰਹੀ ਕਿ ਇਹ ਘਪਲਾ ਕਿਸ ਪੱਧਰ 'ਤੇ ਹੋਇਆ ਹੈ।

ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

Anuradha

Content Editor

Related News