ਵਿਧਾਨ ਸਭਾ ਸੈਸ਼ਨ ਸੱਦ ਕੇ ਕਾਲੇ ਖੇਤੀ ਕਾਨੂੰਨ ਅਤੇ ਬਿਜਲੀ ਸਮਝੌਤੇ ਕੀਤੇ ਜਾਣਗੇ ਰੱਦ : ਸਿੱਧੂ

Thursday, Aug 05, 2021 - 08:59 PM (IST)

ਵਿਧਾਨ ਸਭਾ ਸੈਸ਼ਨ ਸੱਦ ਕੇ ਕਾਲੇ ਖੇਤੀ ਕਾਨੂੰਨ ਅਤੇ ਬਿਜਲੀ ਸਮਝੌਤੇ ਕੀਤੇ ਜਾਣਗੇ ਰੱਦ : ਸਿੱਧੂ

ਮੋਗਾ(ਗੋਪੀ ਰਾਊਕੇ, ਬਿੰਦਾ)- ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਿਯੁਕਤ ਹੋਣ ਮਗਰੋਂ ਪਹਿਲੀ ਵਾਰ ਮੋਗਾ ਪੁੱਜੇ ਨਵਜੋਤ ਸਿੱਧੂ ਨੇ ਐਲਾਨ ਕੀਤਾ ਹੈ ਕਿ ਅਕਾਲੀ ਸਰਕਾਰ ਸਮੇਂ ਸ਼ੁਰੂ ਹੋਇਆ ਮਾਫੀਆ ਰਾਜ ਹਰ ਹੀਲੇ ਖਤਮ ਕੀਤਾ ਜਾਵੇਗਾ, ਜਿਸ ਦੀ ਉਨ੍ਹਾਂ ਸਹੁੰ ਖਾਧੀ ਹੈ। ਅੱਜ ਇੱਥੇ ਪ੍ਰਾਈਮ ਫਾਰਮ ਵਿਖੇ ਰੱਖੀ ਵਰਕਰ ਮੀਟਿੰਗ ਵਿਚ ਹੋਏ ‘ਆਪ- ਮੁਹਾਰੇ’ ਇਕੱਠ ਨੇ ਰੈਲੀ ਦਾ ਰੂਪ ਧਾਰਨ ਕਰ ਲਿਆ।

PunjabKesari
ਹਲਕਾ ਵਿਧਾਇਕ ਡਾ. ਹਰਜੋਤਕਮਲ, ਵਿਧਾਇਕ ਦਰਸ਼ਨ ਸਿੰਘ ਬਰਾੜ ਅਤੇ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ੍ਹ, ਸਾਬਕਾ ਮੰਤਰੀ ਡਾ. ਮਾਲਤੀ ਥਾਪਰ, ਸਾਬਕਾ ਵਿਧਾਇਕ ਵਿਜੈ ਸਾਥੀ ਅਤੇ ਹੋਰਨਾਂ ਦੀ ਮੰਚ ’ਤੇ ਸ਼ਮੂਲੀਅਤ ਹੋਣ ਕਰ ਕੇ ਕਾਂਗਰਸ ਵੱਲੋਂ ਏਕੇ ਦਾ ਸਬੂਤ ਦਿੱਤਾ ਗਿਆ। ਪ੍ਰਧਾਨ ਸਿੱਧੂ ਨੇ ਮੈਂ ਜਾਣਦਾ ਹਾਂ ਕਿ ਅਕਾਲੀਆਂ ਅਤੇ ਸਾਡੇ ਵਿੱਚੋਂ ਕੁਝ ਨੇਤਾ ਆਪਸ ਵਿਚ ਹੱਥ ਮਿਲਾਉਂਦੇ ਹਨ ਅਤੇ ਇਕੱਠੇ ਕਾਰੋਬਾਰ ਵੀ ਕਰਦੇ ਹਨ, ਜਿਨ੍ਹਾਂ ਦੇ ਦਰਵਾਜੇ ਸਾਨੂੰ ਬੰਦ ਕਰਨੇ ਪੈਣਗੇ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਸੈਸ਼ਨ ਦੌਰਾਨ ਜਿੱਥੇ ਕਾਲੇ ਖੇਤੀ ਕਾਨੂੰਨਾਂ ਨੂੰ ਪੂਰੀ ਤਰ੍ਹਾਂ ਰੱਦ ਕੀਤੇ ਜਾਣਗੇ, ਉੱਥੇ ਹੀ ਇਸੇ ਦੌਰਾਨ ਹੀ ਪਿਛਲੀ ਅਕਾਲੀ ਸਰਕਾਰ ਵੱਲੋਂ ਲਿਆਂਦੇ ਗਏ ਬਿਜਲੀ ਸਮਝੌਤੇ ਵੀ ਖ਼ਤਮ ਕੀਤੇ ਜਾਣਗੇ, ਜਿਨ੍ਹਾਂ ਦਾ ਪੰਜਾਬੀਆਂ ’ਤੇ ਕਰੋੜਾਂ ਰੁਪਏ ਵਾਧੂ ਬੋਝ ਪੈ ਰਿਹਾ ਹੈ।

ਇਹ ਵੀ ਪੜ੍ਹੋ : ਓਲੰਪਿਕ ’ਚ ਭਾਰਤੀ ਹਾਕੀ ਟੀਮ ਦੀ ਸ਼ਾਨਦਾਰ ਜਿੱਤ, ਪੰਜਾਬ ਦੇ ਖਿਡਾਰੀਆਂ ਦੇ ਘਰਾਂ ’ਚ ਵਿਆਹ ਵਰਗਾ ਮਾਹੌਲ

ਉਨ੍ਹਾਂ ਦੋਸ਼ ਲਗਾਇਆ ਕਿ ਪੰਜਾਬ ਦੀ ਵਿੱਤੀ ਹਾਲਾਤ ਵਿਗਾੜਨ ਲਈ ਬਾਦਲ ਪਰਿਵਾਰ ਜ਼ਿੰਮੇਵਾਰ ਹੈ ਅਤੇ ਇਸੇ ਦੇ ਮਾੜ ਰਾਜ ਕਰ ਕੇ ਹੀ ਸੂਬੇ ਸਿਰ 3 ਲੱਖ ਕਰੋੜ ਰੁਪਏ ਦਾ ਕਰਜਾ ਹੈ। ਉਨ੍ਹਾਂ ਰਾਜ ਸਰਕਾਰ ਦੀ ਆਮਦਨੀ ਵਧਾਉਣ ’ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਉਹ ਆਪਣੀ ਸਰਕਾਰ ਨੂੰ ਮਾਈਨਿੰਗ ਨੀਤੀ, ਆਬਾਕਾਰੀ ਨੀਤੀ ਅਤੇ ਕੇਬਲ ਨੈੱਟਵਰਕ ਨੀਤੀ ਦੀ ਸਮੀਖਿਆਂ ਕਰਨ ਲਈ ਕਹਿਣਗੇ ਜੋ ਸਰਕਾਰੀ ਕਰਮਚਾਰੀਆਂ, ਮਗਨਰੇਗਾ ਕਰਮਚਾਰੀਆਂ ਨੂੰ ਲਾਭ ਦੇਣ ਲਈ ਸੂਬੇ ਦਾ ਮਾਲੀਆਂ ਵਧਾਇਆ ਜਾ ਸਕੇ।

PunjabKesari

ਉਨ੍ਹਾਂ ਕਿਹਾ ਕਿ ਪੰਜਾਬ ਵਿਚ ਪੰਜਾਬ ਮਾਡਲ ਲਾਗੂ ਕਰਦੇ ਹੋਏ ਮੇਰੀ ਇੱਛਾ ਹੈ ਕਿ ਨੌਜਵਾਨਾਂ ਨੂੰ ਰੋਜ਼ਗਾਰ ਅਤੇ ਆਂਗਣਵਾੜੀ ਵਰਕਰਾਂ ਸਮੇਤ ਸਾਰੇ ਠੇਕੇ ਆਧਾਰਿਤ ਕਰਮਚਾਰੀਆਂ ਨੂੰ ਪੱਕਿਆ ਕੀਤਾ ਜਾਵੇ। ਵਿਧਾਇਕ ਹਰਜੋਤ ਕਮਲ ਨੇ ਕਿਹਾ ਮੇਰੀ ਮੋਗਾ ਚੋਣ ਦੌਰਾਨ ਆਖਰੀ ਪੜ੍ਹਾਅ ’ਤੇ ਮੈਂਨੂੰ ਜੇਤੂ ਬਣਾਉਣ ਵਾਲੇ ਸ੍ਰੀ ਸਿੱਧੂ ਪ੍ਰਤੀ ਪੰਜਾਬੀਆਂ ’ਚ ਅੰਤਾਂ ਦਾ ਮੋਹ ਹੈ ਅਤੇ ਇਸੇ ਕਰ ਕੇ ਹੀ ਲੋਕ ਵਹੀਰਾਂ ਘੱਤ ਕੇ ਪੁੱਜੇ ਹਨ।

ਇਹ ਵੀ ਪੜ੍ਹੋ : ਗੁਰੂ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਹਰ ਹਾਲ ’ਚ ਸਜ਼ਾ ਦਿਵਾਈ ਜਾਵੇਗੀ : ਨਵਜੋਤ ਸਿੱਧੂ

PunjabKesari

ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ੍ਹ, ਵਿਧਾਇਕ ਦਰਸ਼ਨ ਸਿੰਘ ਬਰਾੜ, ਸਾਬਕਾ ਵਿਧਾਇਕ ਵਿਜੈ ਸਾਥੀ, ਸਾਬਕਾ ਵਿਧਾਇਕ ਅਜੀਤ ਸ਼ਾਂਤ, ਕਾਰਜਕਾਰੀ ਪ੍ਰਧਾਨ ਪਵਨ ਗੋਇਲ, ਸਾਬਕਾ ਮੰਤਰੀ ਮਾਲਤੀ ਥਾਪਰ, ਐਡਵੋਕੇਟ ਪਰਮਪਾਲ ਸਿੰਘ ਤਖਤੂਪੁਰਾ, ਕਰਨਲ ਬਾਬੂ ਸਿੰਘ, ਮੇਅਰ ਨਿਤਿਕਾ ਭੱਲਾ, ਜਗਰੂਪ ਸਿੰਘ ਤਖਤੂਪੁਰਾ, ਪ੍ਰਧਾਨ ਉਪਿੰਦਰ ਗਿੱਲ, ਸਾਬਕਾ ਜ਼ਿਲਾ ਪ੍ਰਧਾਨ ਜਗਦਰਸਨ ਕੌਰ, ਚੇਅਰਮੈਨ ਇੰਦਰਜੀਤ ਸਿੰਘ ਬੀੜ ਚੜਿੱਕ, ਐਡਵੋਕੇਟ ਵਿਜੈ ਧੀਰ, ਚੇਅਰਮੈਨ ਇੰਦਰਜੀਤ ਤਲਵੰਡੀ ਭੰਗੇਰੀਆਂ ਆਦਿ ਨੇ ਵੀ ਸੰਬੋਧਨ ਕੀਤਾ।

ਇਹ ਵੀ ਪੜ੍ਹੋ : ਫਗਵਾੜਾ 'ਚ ਪੰਜਾਬ ਪੁਲਸ ਦੇ ਥਾਣੇਦਾਰ ਦੀ ਸ਼ਰੇਆਮ ਕੁੱਟਮਾਰ, ਪਾੜੀ ਵਰਦੀ, ਕੱਢੀਆਂ ਗੰਦੀਆਂ ਗਾਲਾਂ

PunjabKesari

ਇਸ ਮੌਕੇ ਪ੍ਰਦੇਸ਼ ਬੁਲਾਰੇ ਕਮਲਜੀਤ ਸਿੰਘ ਬਰਾੜ, ਪ੍ਰਧਾਨ ਇੰਦਰਪ੍ਰੀਤ ਬੰਟੀ, ਸਿਆਸੀ ਸਕੱਤਰ ਰੁਪਿੰਦਰ ਦੀਨਾ, ਪ੍ਰਧਾਨ ਇੰਦਰਜੀਤ ਗਰਗ ਜੌਲੀ, ਚੇਅਰਮੈਨ ਹਰਨੇਕ ਰਾਮੂੰਵਾਲਾ, ਚੇਅਰਮੈਨ ਜਸਵਿੰਦਰ ਕੁੱਸਾ, ਸਰਪੰਚ ਜਸਪ੍ਰੀਤ ਸਿੰਘ ਵਿੱਕੀ, ਮੁਖਤਿਆਰ ਸਿੰਘ ਐੱਸ. ਪੀ., ਲਾਲੀ ਬੁੱਟਰ, ਸਰਪੰਚ ਡਿੰਪੀ, ਜੱਗਾ ਪੰਡਤ, ਨਵੀਨ ਸਿੰਗਲਾ, ਗੁਰਮਿੰਦਰਜੀਤ ਬਬਲੂ, ਪ੍ਰਵੀਨ ਪੀਨਾ, ਅਸ਼ੋਕ ਧਮੀਜਾ, ਜੀਵਨ ਬੱਧਨੀ, ਰਵੀ ਸ਼ਰਮਾ, ਸਰਪੰਚ ਜਸਮੱਤ ਮੱਤਾ, ਚੇਅਰਮੈਨ ਸ਼ਿਵਾਜ ਭੋਲਾ, ਸੱਤਾ ਢੁੱਡੀਕੇ, ਦਵਿੰਦਰ ਸਿੰਘ ਰਣੀਆ, ਗੁਰਬਚਨ ਬਰਾੜ, ਗੁਰਵਿੰਦਰ ਸੋਸਣ, ਰਾਕੇਸ ਕੁਮਾਰ ਕਿੱਟਾ, ਪੱਪੂ ਜੋਸੀ ਹਿੰਮਤਪੁਰਾ, ਕ੍ਰਿਸ਼ਨ ਤਿਵਾੜੀ, ਜਸਵੀਰ ਬਰਾੜ ਖੋਟੇ, ਪੱਪੀ ਰਾਊਕੇ, ਮੀਤਾ ਰਣੀਆ, ਸੋਹਨਾ ਖ਼ੇਲਾ, ਅਵਤਾਰ ਪੀ. ਏ., ਨੀਲਾ ਧਮੀਜਾ, ਦੀਸ਼ਾ ਬਰਾੜ, ਚੇਅਰਮੈਨ ਰਾਜਿੰਦਰਪਾਲ ਗਿੱਲ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਪਾਰਟੀ ਦੇ ਆਗੂ ਤੇ ਵਰਕਰ ਹਾਜ਼ਰ ਸਨ।


author

Bharat Thapa

Content Editor

Related News