ਲੁਧਿਆਣਾ ਦੀਆਂ 5 ਟਿਕਟਾਂ ਦਾ ਐਲਾਨ ਨਾ ਹੋਣ ''ਤੇ ਵਧੀਆਂ ਦਾਅਵੇਦਾਰਾਂ ਦੀਆਂ ਧੜਕਣਾਂ
Saturday, Jan 15, 2022 - 04:52 PM (IST)
ਲੁਧਿਆਣਾ (ਹਿਤੇਸ਼) : ਪੰਜਾਬ 'ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਵੱਲੋਂ ਉਮੀਦਵਾਰਾਂ ਦੀ ਜੋ ਪਹਿਲੀ ਸੂਚੀ ਜਾਰੀ ਕੀਤੀ ਗਈ ਹੈ, ਉਸ 'ਚ ਹਲਕਾ ਗਿੱਲ ਤੋਂ ਕੁਲਦੀਪ ਵੈਦ ਅਤੇ ਸਮਰਾਲਾ ਤੋਂ ਅਮਰੀਕ ਢਿੱਲੋਂ ਨੂੰ ਛੱਡ ਕੇ ਸਾਰੇ ਮੌਜੂਦਾ ਵਿਧਾਇਕਾਂ ਨੂੰ ਟਿਕਟ ਦੇ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ਬਾਦਲਾਂ ਦੇ ਹਲਕੇ ਲੰਬੀ ਤੋਂ ਕਾਂਗਰਸ ਨੇ ਜਗਪਾਲ ਸਿੰਘ ਅਬੁਲਖੁਰਾਣਾ ਨੂੰ ਚੋਣ ਮੈਦਾਨ 'ਚ ਉਤਾਰਿਆ
ਇਨ੍ਹਾਂ 'ਚ ਵੈਸਟ ਤੋਂ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ, ਖੰਨਾ ਤੋਂ ਗੁਰਕੀਰਤ ਕੋਟਲੀ, ਸੈਂਟਰਲ ਤੋਂ ਸੁਰਿੰਦਰ ਡਾਬਰ, ਪੂਰਬੀ ਤੋਂ ਸੰਜੇ ਤਲਵਾੜ, ਉੱਤਰੀ ਤੋਂ ਰਾਕੇਸ਼ ਪਾਂਡੇ, ਪਾਇਲ ਤੋਂ ਲਖਬੀਰ ਲੱਖਾ ਦੇ ਨਾਂ ਸ਼ਾਮਲ ਹਨ। ਇਸ ਤੋਂ ਇਲਾਵਾ ਹਲਕਾ ਦਾਖਾ 'ਚ ਜ਼ਿਮਨੀ ਚੋਣ ਦੌਰਾਨ ਉਮੀਦਵਾਰ ਬਣਾਏ ਗਏ ਸੰਦੀਪ ਸੰਧੂ ਅਤੇ ਹਲਕਾ ਆਤਮ ਨਗਰ ਤੋਂ ਪਿਛਲੀਆਂ ਚੋਣਾਂ ਲੜਨ ਵਾਲੇ ਕਮਲਜੀਤ ਕੜਵਲ ਨੂੰ ਇਕ ਵਾਰ ਫਿਰ ਟਿਕਟ ਦਿੱਤੀ ਗਈ ਹੈ ਪਰ ਸਾਊਥ, ਸਾਹਨੇਵਾਲ, ਜਗਰਾਓਂ ਤੋਂ ਉਮੀਦਵਾਰਾਂ ਦਾ ਐਲਾਨ ਨਹੀਂ ਕੀਤਾ ਗਿਆ, ਜਿਸ ਨਾਲ ਦਾਅਵੇਦਾਰਾਂ ਦੀਆਂ ਧੜਕਣਾਂ ਤੇਜ਼ ਹੋ ਗਈਆਂ ਹਨ।
ਇਨ੍ਹਾਂ ਸੀਟਾਂ 'ਤੇ ਨਹੀਂ ਹੋਇਆ ਉਮੀਦਵਾਰਾਂ ਦਾ ਐਲਾਨ
ਗਿੱਲ, ਜਗਰਾਓਂ, ਸਮਰਾਲਾ, ਸਾਊਥ, ਸਾਹਨੇਵਾਲ
ਇਹ ਵੀ ਪੜ੍ਹੋ : ਫਿਰੋਜ਼ਪੁਰ ਰੈਲੀ ਰੱਦ ਹੋਣ ਮਗਰੋਂ 16 ਜਨਵਰੀ ਨੂੰ ਵਰਚੂਅਲ ਰੈਲੀ ਕਰੇਗੀ ਭਾਜਪਾ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ