ਚੋਣਾਂ ਦੀ ਵੀਡੀਓਗ੍ਰਾਫੀ ਕਰਵਾਉਣ ਦੇ ਪੰਚਾਇਤ ਸਕੱਤਰਾਂ ਨੂੰ ਚੜ੍ਹੇ ਹੁਕਮ, ਉਨ੍ਹਾਂ ਕਿਹਾ- ''ਅਸੀਂ ਕਿੱਥੋਂ ਦੇਈਏ ਪੈਸੇ ?''
Sunday, Oct 13, 2024 - 05:14 AM (IST)
ਲੋਹੀਆਂ ਖਾਸ (ਰਾਜਪੂਤ)- ਚੋਣ ਕਮਿਸ਼ਨ ਪੰਜਾਬ ਵੱਲੋਂ ਪੰਜਾਬ ਦੇ ਸਾਰੇ ਡਿਪਟੀ ਕਮਿਸ਼ਨਰਾਂ ਕਮ ਜ਼ਿਲ੍ਹਾ ਚੋਣ ਅਫਸਰਾਂ ਨੂੰ ਪੱਤਰ ਜਾਰੀ ਕਰਦਿਆਂ ਹੋਇਆਂ ਵੋਟਾਂ ਦੀ ਪੋਲਿੰਗ ਤੇ ਗਿਣਤੀ ਦੀ ਪੂਰੀ ਪ੍ਰਕਿਰਿਆ ਦੀ ਵੀਡੀਓ ਰਿਕਾਰਡਿੰਗ ਕਰਨ ਲਈ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।
ਉੱਥੇ ਹੀ ਏ.ਡੀ.ਸੀ. (ਵਿਕਾਸ) ਤੇ ਵਧੀਕ ਸਬ ਡਿਵੀਜ਼ਨ ਚੋਣਕਾਰ ਅਫਸਰ ਕਮ ਤਹਿਸੀਲਦਾਰਾ ਵੱਲੋਂ ਬੀ.ਡੀ.ਪੀ.ਓ. ਨੂੰ ਪੱਤਰ ਜਾਰੀ ਕਰਦਿਆਂ ਹਦਾਇਤ ਕੀਤੀ ਕਿ ਹਰੇਕ ਬੂਥ ’ਤੇ ਵੀਡੀਓਗ੍ਰਾਫੀ ਆਪਣੇ ਪੱਧਰ ’ਤੇ ਕਰਵਾਉਣ ਲਈ ਮੁਕੰਮਲ ਇੰਤਜ਼ਾਮ ਕਰਵਾਏ ਜਾਣ, ਉਸ ਦਾ ਰਿਕਾਰਡ ਵੀ ਹਰ ਪੱਖੋਂ ਮੁਕੰਮਲ ਕਰ ਕੇ ਰੱਖਿਆ ਜਾਵੇ। ਇਸ ਸਬੰਧੀ ਜ਼ੁਬਾਨੀ ਹੁਕਮ ਕਰਦਿਆਂ ਹੋਇਆ ਬੀ.ਡੀ.ਪੀ.ਓ. ਵੱਲੋਂ ਪੰਚਾਇਤ ਸਕੱਤਰਾਂ, ਗ੍ਰਾਮ ਸੇਵਕਾਂ ਦੀ ਡਿਊਟੀ ਲਾਉਂਦਿਆਂ ਉਕਤ ਹੁਕਮਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਕਿਹਾ ਗਿਆ।
ਇਹ ਵੀ ਪੜ੍ਹੋ- ਦੁਸਹਿਰੇ ਵਾਲੇ ਦਿਨ ਹੋ ਗਿਆ ਅਨੋਖਾ 'ਕਾਂਡ', ਅੱਗ ਲੱਗਣ ਤੋਂ ਪਹਿਲਾਂ ਹੀ ਮੂਧੇ ਮੂੰਹ ਡਿੱਗਿਆ 'ਰਾਵਣ'
ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਉਕਤ ਇੰਤਜ਼ਾਮ ਕਰਨ ਵਾਸਤੇ ਕੋਈ ਵੀ ਚੋਣ ਕਮਿਸ਼ਨ ਦਾ ਨੁਮਾਇੰਦਾ, ਅਧਿਕਾਰੀ ਵੀਡੀਓਗ੍ਰਾਫੀ ਕਰਾਉਣ ਲਈ ਪੈਸੇ ਦੇਣ ਨੂੰ ਤਿਆਰ ਨਹੀਂ ਹੈ, ਫਿਰ ਇੰਨੇ ਵੱਡੇ ਪੱਧਰ ’ਤੇ ਇੰਤਜ਼ਾਮ ਕਰਨਾ ਤੇ ਵੀਡੀਓਗ੍ਰਾਫਰਾਂ ਨੂੰ ਪੈਸੇ ਆਪਣੇ ਕੋਲੋਂ ਦੇਣ ਲਈ ਪੰਚਾਇਤ ਸਕੱਤਰ ਤੇ ਗ੍ਰਾਮ ਸੇਵਕ ਕਾਫੀ ਪ੍ਰੇਸ਼ਾਨ ਦਿਖਾਈ ਦੇ ਰਹੇ ਹਨ।
ਉਕਤ ਮਾਮਲੇ ਸਬੰਧੀ ਪੰਚਾਇਤ ਸਕੱਤਰਾਂ ’ਚ ਕਾਫੀ ਰੋਸ ਪਾਇਆ ਜਾ ਰਿਹਾ ਹੈ ਅਤੇ ਕਿਹਾ ਜਾ ਰਿਹਾ ਹੈ ਕਿ ਵੀਡੀਓਗ੍ਰਾਫੀ ਕਰਵਾਉਣ ਲਈ ਪੈਸਿਆਂ ਦਾ ਇੰਤਜ਼ਾਮ ਚੋਣ ਕਮਿਸ਼ਨ ਸਿੱਧੇ ਤੌਰ ’ਤੇ ਵੀਡੀਓਗ੍ਰਾਫਰਾਂ ਨੂੰ ਦੇਣ ਦਾ ਇੰਤਜ਼ਾਮ ਕਰੇ, ਨਾ ਕਿ ਪੰਚਾਇਤ ਸਕੱਤਰਾਂ ਤੇ ਗ੍ਰਾਮ ਸੇਵਕਾਂ ’ਤੇ ਬੋਝ ਪਾਇਆ ਜਾਵੇ। ਅਨੇਕਾਂ ਪੰਚਾਇਤ ਸਕੱਤਰਾਂ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਜੇਕਰ ਉਕਤ ਹੁਕਮ ਵਾਪਸ ਨਾ ਲਏ ਤਾਂ ਉਹ ਜਲਦੀ ਹੀ ਪੰਜਾਬ ਪੱਧਰ ’ਤੇ ਮੀਟਿੰਗ ਸਦਕੇ ਅਗਲਾ ਪ੍ਰੋਗਰਾਮ ਉਲੀਕਣਗੇ।
ਇਹ ਵੀ ਪੜ੍ਹੋ- ਬੱਚਿਆਂ ਨਾਲ ਦੁਸਹਿਰਾ ਦੇਖਣ ਜਾ ਰਹੇ ਈ-ਰਿਕਸ਼ਾ ਚਾਲਕ ਨੂੰ ਟਰੱਕ ਡਰਾਈਵਰ ਸਮਝ ਕੁੱਟ-ਕੁੱਟ ਉਤਾਰਿਆ ਮੌਤ ਦੇ ਘਾਟ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e