ਵਾਇਰਲ ਵੀਡੀਓ ਵਾਲਾ ਸਰਦਾਰ ਬਣਿਆ ਰਾਤੋ-ਰਾਤ ਸਟਾਰ (ਤਸਵੀਰਾਂ)

Monday, Jul 01, 2019 - 06:39 PM (IST)

ਵਾਇਰਲ ਵੀਡੀਓ ਵਾਲਾ ਸਰਦਾਰ ਬਣਿਆ ਰਾਤੋ-ਰਾਤ ਸਟਾਰ (ਤਸਵੀਰਾਂ)

ਟਾਂਡਾ ਉੜਮੁੜ (ਵਰਿੰਦਰ ਪੰਡਿਤ)— ਸੋਸ਼ਲ ਮੀਡੀਆ ਦੀ ਵੱਡੀ ਰੀਚ ਕਾਰਨ ਵਿਲੱਖਣ ਦਿੱਖ ਅਤੇ ਗੁਣਾਂ ਵਾਲੇ ਲੋਕਾਂ ਦੀਆਂ ਤਸਵੀਰਾਂ ਅਤੇ ਵੀਡੀਓ ਵਾਇਰਲ ਹੋਣ 'ਤੇ ਕਈ ਲੋਕਾਂ ਦੇ ਰਾਤੋ-ਰਾਤ ਸਟਾਰ ਹੋਣ 'ਚ ਇਕ ਹੋਰ ਨਾਲ ਜੁੜਿਆ ਹੈ। ਜ਼ਿਲਾ ਹੁਸ਼ਿਆਰਪੁਰ ਦੇ ਇਕ ਵੀਡੀਓਗ੍ਰਾਫਰ ਦੀ ਇਨੀਂ ਦਿਨੀਂ ਸੋਸ਼ਲ ਮੀਡੀਆ 'ਤੇ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਨੇ ਉਸ ਨੂੰ ਰਾਤੋ-ਰਾਤ ਸਟਾਰ ਬਣਾ ਦਿੱਤਾ। ਹੁਸ਼ਿਆਰਪੁਰ ਦੇ ਟਾਂਡਾ ਨੇੜੇ ਪਿੰਡ ਬਸੀ ਜਲਾਲ ਦੇ ਰਹਿਣ ਵਾਲੇ ਪੀ. ਬੀ. ਪਿੱਲੂ ਪੇਸ਼ੇ ਤੋਂ ਫੋਟੋਗ੍ਰਾਫਰ ਹਨ। ਇਕ ਸੱਭਿਆਚਾਰਕ ਮੇਲੇ ਸ਼ੂਟ ਕਰਦੇ ਸਮੇਂ ਪਿੱਲੂ ਦੀਆਂ ਹਰਕਤਾਂ ਦੇਖ ਉਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਪਾਈ ਗਈ, ਜਿਸ ਨੇ ਉਸ ਨੂੰ ਰਾਤੋ-ਰਾਤ ਸਟਾਰ ਬਣਾ ਦਿੱਤਾ। ਪਿੱਲੂ ਵੀ ਰਾਤੋ-ਰਾਤ ਲੋਕਾਂ 'ਚ ਖਿੱਚ ਦਾ ਕੇਂਦਰ ਬਣ ਗਿਆ। 
ਪਿਛਲੇ 33 ਸਾਲਾਂ ਤੋਂ ਫੋਟੋਗ੍ਰਾਫੀ ਦਾ ਕਰ ਰਿਹੈ ਕੰਮ
ਪ੍ਰੀਤਮ ਸਿੰਘ ਪਿੱਲੂ ਨਾਲ ਜਦੋਂ ਉਸ ਦੇ ਪਿੰਡ ਘੋੜੇਵਾਹਾ ਵਿਖੇ ਸਟੂਡੀਓ 'ਚ ਜਾ ਕੇ ਗੱਲ ਕੀਤੀ ਗਈ ਤਾਂ ਉਸ ਨੇ ਸੋਸ਼ਲ ਮੀਡੀਆ ਦੀ ਤਾਕਤ ਦਾ ਲੋਹਾ ਮੰਨਦੇ ਧੰਨਵਾਦ ਕਰਦੇ ਕਿਹਾ ਕਿ ਉਹ ਫੋਟੋਗ੍ਰਾਫੀ ਅਤੇ ਵੀਡੀਓ ਗ੍ਰਾਫੀ ਦਾ ਕੰਮ ਪਿਛਲੇ 33 ਸਾਲ ਤੋਂ ਕਰ ਰਿਹਾ ਹੈ ਅਤੇ ਮੇਲਿਆਂ 'ਚ ਬਿਨਾਂ ਕਿਸੇ ਮਸ਼ੀਨ ਦੇ ਸਰੀਰਕ  ਹਰਕਤ ਨਾਲ ਵੀਡੀਓ ਬਣਾਉਂਦੇ ਹੋਏ 7 ਸਾਲ ਹੋ ਗਏ ਹਨ ਅਤੇ ਉਸ ਨੂੰ ਉਸ ਦੀ ਇਸ ਕਲਾ ਕਰਕੇ ਕੰਮ ਮਿਲਦਾ ਹੈ। ਉੱਥੇ ਮਕਬੂਲੀਅਤ ਮਿਲੀ ਹੈ ਪਰ ਪਿੰਡ ਲਾਲਪੁਰ ਮੇਲੇ 'ਚ ਬਣੇ ਵੀਡੀਓਜ਼ ਦੇ ਇਕ ਵਾਇਰਲ ਵੀਡੀਓ ਨੇ ਉਸ ਦੀ ਜਿੰਦਗੀ ਬਦਲ ਕੇ ਰੱਖ ਦਿੱਤੀ। 

PunjabKesari
ਅੱਜ ਉਸ ਨੂੰ ਦੇਸ਼ ਵਿਦੇਸ਼ ਤੋਂ ਫੋਨ ਆ ਰਹੇ ਹਨ ਅਤੇ ਖਾਸ ਉਹ ਲੋਕ ਉਸ ਦੀ ਪਛਾਣ ਕਰਕੇ ਉਸ ਨੂੰ ਫੋਨ ਕਰ ਰਹੇ ਹਨ, ਜਿਨ੍ਹਾਂ ਦੇ ਵਿਆਹ 'ਚ ਉਸ ਨੇ ਮੂਵੀ ਬਣਾਈ ਸੀ। ਉਂਝ ਤਾਂ ਇਹ ਸ਼ੌਹਰਤ ਪਿੱਲੂ ਨੂੰ ਰਾਤੋਂ-ਰਾਤ ਮਿਲੀ ਹੈ ਪਰ ਇਸ ਪਿੱਛੇ ਪਿੱਲੂ ਦਾ ਸੰਘਰਸ਼ ਕਾਫੀ ਲੰਬਾ ਹੈ ਪਰ ਕਹਿ ਸਕਦੇ ਹਾਂ ਕਿ ਕਿਸਮਤ ਨੂੰ ਵੀ ਇਹੀ ਮਨਜ਼ੂਰ ਸੀ, ਕਿਉਂਕਿ ਜਿਸ ਮੇਲੇ ਤੋਂ ਪਿੱਲੂ ਮਸ਼ਹੂਰ ਹੋਇਆ, ਉਸ ਦਿਨ ਉੱਥੇ ਉਹ ਗਿਆ ਨਹੀਂ ਸੀ ਪਰ ਗਾਇਕ ਨੇ ਉਦੋਂ ਤੱਕ ਪਰਫਾਰਮ ਹੀ ਨਹੀਂ ਕੀਤਾ ਜਦੋਂ ਤੱਕ ਪਿੱਲੂ ਉੱਥੇ ਨਹੀਂ ਪਹੁੰਚਿਆ ਕਿਉਂਕਿ ਉਸ ਦਿਨ ਉਸ ਦੀ ਕਿਸਮਤ ਬਦਲਣ ਵਾਲੀ ਸੀ। ਖੈਰ ਗਰੀਬੀ ਵੀ ਕਿਸੇ-ਕਿਸੇ ਨੂੰ ਰਾਸ ਆਉਂਦੀ ਹੈ ਪਰ ਮਿਹਨਤ ਅਤੇ ਹੁਨਰ ਨਾਲ ਹੀ ਕਿਸਮਤ ਬਦਲਦੀ ਹੈ। ਪਿੱਲੂ ਦੀ ਕਾਮਯਾਬੀ ਇਹੀ ਕੁਝ ਬਿਆਨ ਕਰ ਰਹੀ ਹੈ।


author

shivani attri

Content Editor

Related News