ਡਿਊਟੀ ਦੌਰਾਨ ਥਾਣੇ ''ਚ ਸ਼ਰਾਬ ਪੀਣ ਵਾਲੇ ਸਬ-ਇੰਸਪੈਕਟਰ ''ਤੇ ਵੱਡੀ ਕਾਰਵਾਈ, ਵੀਡੀਓ ਹੋਈ ਵਾਇਰਲ
Monday, Feb 26, 2024 - 06:41 PM (IST)
ਅੰਮ੍ਰਿਤਸਰ (ਜਸ਼ਨ)- ਗੁਰੂ ਨਗਰੀ ’ਚ ਇਕ ਵਾਰ ਮੁੜ ਪੰਜਾਬ ਪੁਲਸ ਦੇ ਇਕ ਜਵਾਨ ਦੀ ਹੈਰਾਨ ਕਰਨ ਵਾਲੀ ਵੀਡੀਓ ਸਾਹਮਣੇ ਆਈ ਹੈ। ਦੱਸਿਆ ਜਾਂਦਾ ਹੈ ਕਿ ਉਕਤ ਪੁਲਸ ਮੁਲਾਜ਼ਮ ਥਾਣਾ ‘ਏ’ ਡਵੀਜ਼ਨ (ਰਾਮ ਬਾਗ) ਨਾਲ ਸਬੰਧਤ ਹੈ। ਉਸ ਦਾ ਰੈਂਕ ਸਬ-ਇੰਸਪੈਕਟਰ ਦਾ ਹੈ। ਵਾਇਰਲ ਹੋਈ ਵੀਡੀਓ ’ਚ ਉਕਤ ਪੁਲਸ ਮੁਲਾਜ਼ਮ ਸ਼ਰੇਆਮ ਸ਼ਰਾਬ ਪੀਂਦਾ ਨਜ਼ਰ ਆ ਰਿਹਾ ਹੈ। ਵੀਡੀਓ ’ਚ ਸਾਫ ਵੇਖਿਆ ਜਾ ਸਕਦਾ ਹੈ ਕਿ ਇਕ ਪਾਸੇ ਜਿੱਥੇ ਲੋਕ ਆਪਣੀ ਸ਼ਿਕਾਇਤ ਦਰਜ ਕਰਵਾਉਣ ਲਈ ਪਹੁੰਚੇ ਹੋਏ ਹਨ, ਉਥੇ ਹੀ ਉਕਤ ਥਾਣੇ ਦਾ ਸਬ-ਇੰਸਪੈਕਟਰ ਆਪਣੀ ਵਰਦੀ ਲਾਹ ਕੇ ਥਾਣੇ ’ਚ ਹੀ ਸ਼ਰਾਬ ਪੀ ਰਿਹਾ ਹੈ।
ਇਹ ਵੀ ਪੜ੍ਹੋ : ਵੱਡੀ ਖ਼ਬਰ: ਸ਼ਾਹਪੁਰਕੰਢੀ ਬੈਰਾਜ ਪ੍ਰਾਜੈਕਟ ਪੂਰਾ ਹੁੰਦੇ ਹੀ ਪਾਣੀ ਦੀ ਬੂੰਦ ਲਈ ਤਰਸੇਗਾ ਪਾਕਿਸਤਾਨ
ਜਾਣਕਾਰੀ ਅਨੁਸਾਰ ਇਹ ਘਟਨਾ ਸ਼ਨੀਵਾਰ ਰਾਤ ਦੀ ਦੱਸੀ ਜਾ ਰਹੀ ਹੈ। ਵੀਡੀਓ ’ਚ ਜਦੋਂ ਕੁਝ ਲੋਕ ਸ਼ਿਕਾਇਤ ਦਰਜ ਕਰਵਾਉਣ ਲਈ ਰਾਤ ਨੂੰ ਥਾਣੇ ਪਹੁੰਚੇ ਤਾਂ ਥਾਣੇ ’ਚ ਤਾਇਨਾਤ ਸਬ-ਇੰਸਪੈਕਟਰ ਸ਼ਰਾਬ ਦੀ ਬੋਤਲ ਲੈ ਕੇ ਬੈਠਾ ਨਜ਼ਰ ਆਇਆ। ਇਸ ਵੀਡੀਓ ਦੇ ਵਾਇਰਲ ਹੋਣ ਕਾਰਨ ਪੁਲਸ ਪ੍ਰਸ਼ਾਸਨ ’ਚ ਭੜਥੂ ਮਚ ਗਿਆ ਹੈ।
ਇਹ ਵੀ ਪੜ੍ਹੋ : ਕਿਸਾਨੀ ਅੰਦੋਲਨ ’ਚ ਸ਼ਾਮਲ ਹੋਣ ਜਾ ਰਹੇ ਨੌਜਵਾਨ ਨਾਲ ਵਾਪਰਿਆ ਭਾਣਾ, ਮਾਂ ਦਾ ਇਕੋ-ਇਕ ਸਹਾਰਾ ਸੀ ਗੁਰਜੰਟ
ਹੁਣ ਉਕਤ ਪੁਲਸ ਮੁਲਾਜ਼ਮ ਖ਼ਿਲਾਫ਼ ਵਿਭਾਗ ਕੀ ਕਾਰਵਾਈ ਕਰਦਾ ਹੈ, ਇਹ ਤਾਂ ਸਮਾਂ ਹੀ ਦੱਸੇਗਾ ਪਰ ਪੂਰੇ ਸੂਬੇ ’ਚ ਇਸ ਵੀਡੀਓ ਦੀ ਚਰਚਾ ਹੋ ਰਹੀ ਹੈ। ਕੁਝ ਦਿਨ ਪਹਿਲਾਂ ਵੀ ਪੰਜਾਬ ਦੇ ਇੱਕ ਜ਼ਿਲ੍ਹੇ ’ਚ ਅਜਿਹਾ ਹੀ ਇੱਕ ਵੀਡੀਓ ਵਾਇਰਲ ਹੋਇਆ ਸੀ, ਜਿਸ ਵਿੱਚ ਏ. ਐੱਸ. ਆਈ. ਰੈਂਕ ਦਾ ਇਕ ਮੁਲਾਜ਼ਮ ਨਸ਼ੇ ਦੀ ਹਾਲਤ ਵਿੱਚ ਨੱਚਦਾ ਨਜ਼ਰ ਆ ਰਿਹਾ ਸੀ।
ਇਹ ਵੀ ਪੜ੍ਹੋ : ਨਾਬਾਲਗ ਬੱਚੇ ਦੀ ਪਰਿਵਾਰ ਨੂੰ ਚਿਤਾਵਨੀ, ਕਿਹਾ- 'ਪੜ੍ਹਾਈ ਤਾਂ ਕਰਾਂਗਾ ਜੇਕਰ....'
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8