ਸੋਸ਼ਲ ਮੀਡੀਆ ''ਤੇ ਖਤਰਨਾਕ ਸ਼ਰਾਬ ਤਿਆਰ ਕਰਨ ਦੀ ਫੁਟੇਜ ਨਾਲ ਮਚੀ ਹਾਹਾਕਾਰ

09/23/2017 1:19:23 PM


ਲੁਧਿਆਣਾ- ਸੋਸ਼ਲ ਮੀਡੀਆ 'ਤੇ ਇਕ ਘਰ 'ਚ ਖੋਲ੍ਹੀ ਸ਼ਰਾਬ ਦੀ ਫੈਕਟਰੀ ਸੰਬਧੀ ਵਾਇਰਲ ਹੋਈ ਫੁਟੇਜ ਨੇ ਸ਼ਰਾਬ ਦੇ ਸ਼ੌਕੀਨਾਂ ਦੀ ਨੀਂਦ ਨੂੰ ਉਡਾ ਦਿੱਤਾ ਹੈ। ਇਸ ਵੀਡੀਓ 'ਚ ਪੰਜਾਬ ਪੁਲਸ ਦੇ ਮੁਲਾਜ਼ਮਾਂ ਵੱਲੋਂ ਇਕ ਅਜਿਹੇ ਘਰ ਦੀ ਛਾਪਾਮਾਰੀ ਸਬੰਧੀ ਵਿਖਾਇਆ ਗਿਆ ਹੈ, ਜਿਸ 'ਚ ਦੋਸ਼ੀ ਵੱਖ-ਵੱਖ ਕਿਸਮਾਂ ਦੀਆਂ ਨਕਲੀ ਸ਼ਰਾਬ ਤਿਆਰ ਕਰਕੇ ਗਾਹਕਾਂ ਨੂੰ ਵੇਚਣ ਦੀ ਤਿਆਰੀ ਕਰ ਰਿਹਾ ਹੈ।
ਇਸ ਵੀਡੀਓ 'ਚ ਜੋ ਕੁਝ ਵੀ ਦਿਖਾਇਆ ਗਿਆ ਹੈ, ਉਹ ਹੈਰਾਨ ਕਰਨ ਵਾਲਾ ਹੈ। ਇਸ ਕਮਰੇ 'ਚ ਦੋਸ਼ੀ ਵੱਲੋਂ ਨਕਲੀ ਡਿਸਟਿੱਲਰੀ ਚਲਾਈ ਜਾਂਦੀ ਹੈ, ਜਿਸ ਨਾਲ ਵੱਖ-ਵੱਖ ਅਗ੍ਰੇਜ਼ੀ ਸ਼ਰਾਬ ਦੇ ਨਕਲੀ ਲੈਵਲ, ਖਾਲੀ ਬੋਤਲਾਂ 'ਤੇ ਲਗਾਏ ਜਾਣ ਵਾਲੇ ਸੀਲਬੰਦ ਢੱਕਣ ਦਿਖਾਏ ਗਏ ਹਨ। ਪੈਸੇ ਦੇ ਲਾਲਚ 'ਚ ਸ਼ਰਾਬ ਪੀਣ ਦੇ ਸ਼ੌਕੀਨਾਂ ਨੂੰ ਕਿਵੇ ਜ਼ਹਿਰ ਪਿਲਾਉਣ ਦੀ ਤਿਆਰੀ ਕਰ ਰਹੇ ਹਨ, ਇਸਦੀ ਪੂਰੀ ਫੁਟੇਜ ਹੈ।
ਇਹ ਵੀਡੀਓ ਕਿਸ ਸ਼ਹਿਰ ਦੀ ਹੈ, ਇਸ ਦਾ ਅਜੇ ਤੱਕ ਕੋਈ ਪਤਾ ਨਹੀਂ ਲੱਗਾ ਪਰ ਪੰਜਾਬ ਪੁਲਸ ਦੀ ਟੀਮ ਵੱਲੋਂ ਛਾਪਾਮਾਰੀ ਕਰਕੇ ਸਾਬਤ ਕਰ ਦਿੱਤਾ ਕਿ ਸ਼ਰਾਬ ਦੀ ਇਹ ਨਕਲੀ ਫੈਕਟਰੀ ਸੂਬੇ 'ਚ ਕਿਸੇ ਦੇ ਘਰ ਅੰਦਰ ਚਲ ਰਹੀ ਹੈ।


Related News