ਵੈਟਰਨਰੀ ਇੰਸਪੈਕਟਰ ਦੀ ਪਲੇਟਲੈੱਟਸ ਘੱਟਣ ਨਾਲ ਮੌਤ
Sunday, Dec 15, 2019 - 06:25 PM (IST)

ਦੋਰਾਹਾ (ਸੁਖਵੀਰ) : ਇਲਾਕੇ ਦੇ ਪਿੰਡਾਂ ਅੰਦਰ ਅਜੇ ਵੀ ਪਲੇਟਲੈੱਟਸ ਘਟਣ ਨਾਲ ਹੋ ਰਹੀਆਂ ਮੌਤਾਂ ਦਾ ਸਿਲਸਿਲਾ ਜਾਰੀ ਹੈ ਅਤੇ ਮੌਤਾਂ ਦੀ ਦੈਂਤ ਇਹ ਭਿਆਨਕ ਬਿਮਾਰੀ ਰੁਕਣ ਦਾ ਨਾਮ ਤੱਕ ਨਹੀਂ ਲੈ ਰਹੀ। ਤਾਜ਼ਾ ਮਾਮਲਾ ਲਾਗਲੇ ਪਿੰਡ ਚਣਕੋਈਆਂ ਕਲਾਂ ਦਾ ਸਾਹਮਣੇ ਆਇਆ ਹੈ, ਜਿੱਥੇ ਵੈਟਰਨਰੀ ਇਸਪੈਕਟਰ ਹਰਨੇਕ ਸਿੰਘ (47) ਦੀ ਬੀਤੇ ਦਿਨੀ ਡੀ.ਐੱਮ.ਸੀ.ਹਸਪਤਾਲ ਵਿਖੇ ਪਲੇਲੈੱਟਸ ਘਟਣ ਨਾਲ ਮੌਤ ਹੋ ਗਈ।
ਵੈਟਰਨਰੀ ਇੰਸਪੈਕਟਰ ਹਰਨੇਕ ਸਿੰਘ ਦੇ ਚਚੇਰੇ ਭਰਾ ਵੈਟਰਨਰੀ ਇੰਸਪੈਕਟਰ ਬੂਟਾ ਸਿੰਘ ਅਤੇ ਸੂਬੇਦਾਰ ਜਸਵੀਰ ਸਿੰਘ ਦੱਸਿਆ ਕਿ ਉਨ੍ਹਾਂ ਦੇ ਭਰਾ ਹਰਨੇਕ ਸਿੰਘ ਨੂੰ ਇਕ ਦਿਨ ਮਾਮੂਲੀ ਜਿਹਾ ਬੁਖਾਰ ਹੋਇਆ ਤਾਂ ਉਹ ਤੁਰੰਤ ਉਸਨੂੰ ਡੀ.ਐਮ. ਸੀ. ਵਿਖੇ ਲੈ ਗਏ ਜਿੱਥੇ ਡਾਕਟਰਾਂ ਨੇ ਟਰੀਟਮੈਂਟ ਕਰਨ 'ਤੇ ਦੱਸਿਆ ਕਿ ਉਨ੍ਹਾਂ ਦੇ ਪਲੇਟਲੈੱਟਸ ਸੈੱਲ ਬਿਲਕੁਲ ਖਤਮ ਹੋ ਚੁੱਕੇ ਹਨ ਜੋ ਕਿ ਸੈੱਲ ਪਾਉਣੇ ਪੈਣਗੇ ਪਰ ਪ੍ਰਮਾਤਮਾਂ ਨੂੰ ਕੁਝ ਹੋਰ ਮਨਜ਼ੂਰ ਸੀ ਅਤੇ ਸੈੱਲ ਚਾੜ੍ਹਨ ਤੋਂ ਪਹਿਲਾਂ ਹੀ ਬੀਤੇ ਦਿਨੀਂ ਉਸ ਦੀ ਮੌਤ ਹੋ ਗਈ। ਇੱਥੇ ਦੱਸ ਦੇਈਏ ਕਿ ਵੈਟਰਨਰੀ ਇੰਸਪੈਕਟਰ ਡਾ. ਹਰਨੇਕ ਸਿੰਘ ਸ਼੍ਰੋਮਣੀ ਅਕਾਲੀ ਦਲ ਹਲਕਾ ਪਾਇਲ ਦੇ ਇੰਚਾਰਜ ਸਾਬਕਾ ਮੰਤਰੀ ਈਸ਼ਰ ਸਿੰਘ ਮੇਹਰਬਾਨ ਦਾ ਭਾਣਜਾ ਸੀ। ਹਰਨੇਕ ਸਿੰਘ ਪਲੇਟਲੈੱਟਸ ਘਟਣ ਨਾਲ ਹੋਈ ਮੌਤ ਨੂੰ ਲੈ ਕੇ ਸਮੁੱਚੇ ਪਿੰਡ ਚਣਕੋਈਆਂ ਕਲਾਂ ਅੰਦਰ ਸੋਗ ਦੀ ਲਹਿਰ ਪਾਈ ਜਾ ਰਹੀ ਹੈ।