ਵੇਰਕਾ ਉਤਪਾਦਾਂ ਦੀਆਂ ਕੀਮਤਾਂ ''ਚ ਵਾਧਾ

Thursday, Jul 11, 2019 - 02:57 PM (IST)

ਵੇਰਕਾ ਉਤਪਾਦਾਂ ਦੀਆਂ ਕੀਮਤਾਂ ''ਚ ਵਾਧਾ

ਲੁਧਿਆਣਾ (ਭਗਵੰਤ) : ਉੱਤਰ ਭਾਰਤ ਦੇ ਪ੍ਰਸਿੱਧ ਵੇਰਕਾ ਮਿਲਕ ਪਲਾਂਟ ਦੀ ਮੀਟਿੰਗ ਦੌਰਾਨ ਲੁਧਿਆਣਾ ਦੇ ਵੇਰਕਾ ਮਿਲਕ ਪਲਾਂਟ ਦੇ ਜੀ. ਐੱਮ. ਮਦਾਨ ਨੇ ਦੱਸਿਆ ਕਿ ਵੇਰਕਾ ਦੇ ਉਤਪਾਦਾਂ 'ਚ ਮਾਮੂਲੀ ਵਾਧਾ ਕੀਤਾ ਜਾ ਰਿਹਾ ਹੈ ਕਿਉਂਕਿ ਕੁਝ ਦਿਨ ਪਹਿਲਾਂ ਦੁੱਧ ਦਾ ਦੋ ਰੁਪਏ ਪ੍ਰਤੀ ਕਿਲੋ ਰੇਟ ਵਧਾਇਆ ਗਿਆ ਸੀ, ਜਿਸ ਕਾਰਨ ਦੁੱਧ ਦੇ ਨਾਲ ਤਿਆਰ ਹੋਣ ਵਾਲੇ ਉਤਪਾਦਾਂ ਨੂੰ ਵਧਾਉਣ ਦੀ ਮਜਬੂਰੀ ਹੈ ਕਿਉਂਕਿ ਇਹ ਸਭ ਕੁਝ ਪਲਾਂਟ ਦੀ ਬਿਹਤਰੀ ਅਤੇ ਦੁੱਧ ਇਕੱਠਾ ਕਰਨ ਵਾਲੀਆਂ ਸੋਸਾਇਟੀਆਂ ਦਾ ਧਿਆਨ ਰੱਖਦੇ ਹੋਏ ਕੀਤਾ ਜਾ ਰਿਹਾ ਹੈ। ਇਸ ਨਾਲ ਲੋਕਾਂ ਦੀ ਜੇਬ 'ਤੇ ਅਸਰ ਪਵੇਗਾ। ਬਾਕੀ ਦੁੱਧ ਏਜੰਸੀਆਂ ਦੇ ਰੇਟ ਘੱਟ ਹੋਣ ਕਾਰਨ ਵੇਰਕਾ ਦੇ ਵਪਾਰ 'ਤੇ ਵੀ ਬੁਰਾ ਅਸਰ ਪਵੇਗਾ।


author

Babita

Content Editor

Related News