ਪੰਜਾਬ ਦੇ ਲੋਕਾਂ ਲਈ ਮਹਿੰਗਾਈ ਦਾ ਵੱਡਾ ਝਟਕਾ, ਹੁਣ Verka ਕੰਪਨੀ ਨੇ ਵਧਾਏ ਦੁੱਧ ਦੇ ਭਾਅ

Thursday, Aug 18, 2022 - 04:25 PM (IST)

ਪੰਜਾਬ ਦੇ ਲੋਕਾਂ ਲਈ ਮਹਿੰਗਾਈ ਦਾ ਵੱਡਾ ਝਟਕਾ, ਹੁਣ Verka ਕੰਪਨੀ ਨੇ ਵਧਾਏ ਦੁੱਧ ਦੇ ਭਾਅ

ਚੰਡੀਗੜ੍ਹ - ਪੰਜਾਬ ਸਮੇਤ ਦੇਸ਼ ਦੇ ਹੋਰ ਸੂਬਿਆਂ ਵਿਚ ਮਦਰ ਡੇਅਰੀ ਅਤੇ ਅਮੂਲ ਵਲੋਂ ਦੁੱਧ ਦੀਆਂ ਕੀਮਤਾਂ ਵਿਚ ਵਾਧਾ ਕਰਨ ਤੋਂ ਬਾਅਦ ਹੁਣ ਵੇਰਕਾ ਕੰਪਨੀ ਨੇ ਵੀ ਦੁੱਧ ਦੀਆਂ ਕੀਮਤਾਂ ਵਿੱਚ ਵਾਧਾ ਕਰ ਦਿੱਤਾ ਹੈ। ਕੰਪਨੀ ਨੇ ਦੁੱਧ ਦੀਆਂ ਕੀਮਤਾਂ ਵਿਚ 2 ਪ੍ਰਤੀ ਲੀਟਰ ਦਾ ਵਾਧਾ ਕਰ ਦਿੱਤਾ ਹੈ। ਨਵੀਂਆਂ ਕੀਮਤਾਂ ਕੱਲ੍ਹ ਭਾਵ ਸ਼ੁੱਕਰਵਾਰ 19 ਅਗਸਤ 2022 ਤੋਂ ਲਾਗੂ ਹੋਣ ਵਾਲੀਆਂ ਹਨ। 

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਅਮੂਲ ਅਤੇ ਮਦਰ ਡੇਅਰੀ ਨੇ ਵੀ ਦੋ ਦਿਨ ਪਹਿਲਾਂ 2 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਸੀ। ਧਿਆਨ ਯੋਗ ਹੈ ਕਿ ਇਹ ਕੀਮਤ ਵਾਧਾ ਦੁੱਧ ਉਤਪਾਦਨ ਅਤੇ ਸੰਚਾਲਨ ਦੀ ਕੁੱਲ ਲਾਗਤ ਵਧਣ ਕਾਰਨ ਕੀਤਾ ਜਾ ਰਿਹਾ ਹੈ। ਇਕੱਲੇ ਪਸ਼ੂਆਂ ਦੀ ਖੁਰਾਕ ਦੀ ਕੀਮਤ ਪਿਛਲੇ ਸਾਲ ਨਾਲੋਂ ਲਗਭਗ 20 ਫੀਸਦੀ ਵਧੀ ਹੈ।

ਲਾਗਤ ਖ਼ਰਚ ਨੂੰ ਧਿਆਨ ਵਿੱਚ ਰੱਖਦੇ ਹੋਏ, ਅਮੂਲ ਨੇ ਪਿਛਲੇ ਸਾਲ ਦੇ ਮੁਕਾਬਲੇ ਕਿਸਾਨਾਂ ਦੇ ਦੁੱਧ ਦੀ ਖਰੀਦ ਕੀਮਤਾਂ ਵਿੱਚ ਲਗਭਗ 8-9 ਫੀਸਦੀ ਦਾ ਵਾਧਾ ਕੀਤਾ ਹੈ। ਅਮੂਲ ਦੁੱਧ ਦੀ ਖਰੀਦ 'ਤੇ ਅਦਾ ਕੀਤੇ ਹਰ ਰੁਪਏ ਦੇ ਬਦਲੇ ਲਗਭਗ 80 ਪੈਸੇ ਕਿਸਾਨਾਂ ਨੂੰ ਵਾਪਸ ਕੀਤੇ ਜਾਂਦੇ ਹਨ। ਮੁੱਲ ਸੰਸ਼ੋਧਨ ਸਾਡੇ ਦੁੱਧ ਉਤਪਾਦਕਾਂ ਲਈ ਲਾਹੇਵੰਦ ਦੁੱਧ ਦੀਆਂ ਕੀਮਤਾਂ ਨੂੰ ਕਾਇਮ ਰੱਖਣ ਵਿੱਚ ਮਦਦ ਕਰੇਗਾ ਅਤੇ ਉਨ੍ਹਾਂ ਨੂੰ ਵੱਧ ਤੋਂ ਵੱਧ ਦੁੱਧ ਪੈਦਾ ਕਰਨ ਲਈ ਉਤਸ਼ਾਹਿਤ ਕਰੇਗਾ।

ਵੇਰਕਾ ਕੰਪਨੀ ਵਲੋਂ ਦੁੱਧ ਦੀਆਂ ਸੋਧੀਆਂ ਕੀਮਤਾਂ ਹੇਠ ਲਿਖੇ ਮੁਤਾਬਕ 19 ਅਸਗਤ ਤੋਂ ਲਾਗੂ ਹੋਣਗੀਆਂ।

PunjabKesari

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News