ਟਰਾਂਸਫਾਰਮਰ ਹੇਠ ਲੱਗੇ ਬਿਜਲੀ ਮੀਟਰ ਦੇ ਬਕਸੇ 'ਚ ਕਰੰਟ ਆਉਣ ਕਾਰਨ ਨੌਜਵਾਨ ਦੀ ਮੌਤ

Wednesday, Jul 22, 2020 - 05:23 PM (IST)

ਟਰਾਂਸਫਾਰਮਰ ਹੇਠ ਲੱਗੇ ਬਿਜਲੀ ਮੀਟਰ ਦੇ ਬਕਸੇ 'ਚ ਕਰੰਟ ਆਉਣ ਕਾਰਨ ਨੌਜਵਾਨ ਦੀ ਮੌਤ

ਵਲਟੋਹਾ (ਗੁਰਮੀਤ/ਸੰਦੀਪ) : ਪਿੰਡ ਤਾਰਾ ਸਿੰਘ ਵਿਖੇ ਬਿਜਲੀ ਟ੍ਰਾਂਸਫਾਰਮ 'ਚ ਕਰੰਟ ਆਉਣ ਕਾਰਨ ਕੋਲੋਂ ਦੀ ਲੰਘ ਰਹੇ ਵਿਅਕਤੀ ਦੀ ਮੌਤ ਹੋਣ ਜਾਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਸੂਚਨਾ ਮਿਲਦਿਆਂ ਮੌਕੇ 'ਤੇ ਪੁੱਜੀ ਪੁਲਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਮੁਤਾਬਕ ਮ੍ਰਿਤਕ ਦੀ ਪਛਾਣ ਕਾਲੀ ਸਿੰਘ ਪੁੱਤਰ ਧਰਮ ਸਿੰਘ (23) ਵਜੋਂ ਹੋਈ ਹੈ। ਮ੍ਰਿਤਕ ਆਪਣੇ ਪਿਛੇ ਪਤਨੀ ਤੇ 8 ਸਾਲ ਦੇ ਬੱਚੇ ਨੂੰ ਛੱਡ ਗਿਆ ਹੈ। 

ਇਹ ਵੀ ਪੜ੍ਹੋਂ : 267 ਪਾਵਨ ਸਰੂਪਾਂ ਦੇ ਮਾਮਲੇ 'ਤੇ ਨਿਰਪੱਖ ਜਾਂਚ ਜਾਰੀ,ਆਰੋਪੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ: ਜਥੇਦਾਰ

PunjabKesariਇਸ ਮੌਕੇ ਪੀੜਤ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪੁੱਜੇ ਆਮ ਆਦਮੀ ਪਾਰਟੀ ਹਲਕਾ ਖੇਮਕਰਨ ਦੇ ਕਮਾਂਡਰ  ਸਾਬਕਾ ਥਾਣੇਦਾਰ ਹਰੀ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਆਪਣੇ ਕਿਸੇ ਵੀ ਮਹਿਕਮੇ 'ਤੇ ਕੋਈ ਕੰਟਰੋਲ ਨਹੀਂ ਹੈ। ਉਨ੍ਹਾਂ ਕਿਹਾ ਕਿ ਰਾਸਤਿਆਂ 'ਚ ਜਗ੍ਹਾ-ਜਗ੍ਹਾ 'ਚੇ ਟ੍ਰਾਂਸਫਾਰਮ ਲੱਗੇ ਹੋਏ ਹਨ, ਜਿਨ੍ਹਾਂ ਦੀ ਤਾਰਾਂ ਢਿੱਲੀਆਂ ਹਨ ਜੋ ਹਾਦਸੇ ਦਾ ਕਾਰਨ ਬਣਦੀਆਂ ਹਨ। ਉਨ੍ਹਾਂ ਕਿਹਾ ਕਿ ਨੌਜਵਾਨ ਦੀ ਮੌਤ ਬਿਜਲੀ ਬੋਰਡ ਦੀ ਲਾਪਰਵਾਹੀ ਕਾਰਨ ਹੋਈ ਹੈ। ਇਸ ਲਈ ਉਨ੍ਹਾਂ ਨੇ ਸਰਕਾਰ ਤੋਂ ਮੰਗ ਕੀਤੀ ਪੀੜਤ ਪਰਿਵਾਰ ਨੂੰ ਯੋਗ ਮੁਆਵਜ਼ਾਂ ਦਿੱਤਾ ਜਾਵੇ। 

ਇਹ ਵੀ ਪੜ੍ਹੋਂ : ਪਤੀ ਨੇ ਪ੍ਰੇਮਿਕਾ ਨਾਲ ਇਤਰਾਜ਼ਯੋਗ ਵੀਡੀਓ ਬਣਾ ਪਤਨੀ ਨੂੰ ਭੇਜੀ, ਦੇਖ ਪਤਨੀ ਨੇ ਚੁੱਕਿਆ ਖੌਫ਼ਨਾਕ ਕਦਮ


author

Baljeet Kaur

Content Editor

Related News