ਗ੍ਰਿਫਤਾਰ ਸਾਬਕਾ ਵਿਧਾਇਕ ਸ਼ਿੰਗਾਰਾ ਖਿਲਾਫ ਡਟਿਆ ਵਾਲਮੀਕਿ ਭਾਈਚਾਰਾ

Saturday, Aug 17, 2019 - 02:48 PM (IST)

ਗ੍ਰਿਫਤਾਰ ਸਾਬਕਾ ਵਿਧਾਇਕ ਸ਼ਿੰਗਾਰਾ ਖਿਲਾਫ ਡਟਿਆ ਵਾਲਮੀਕਿ ਭਾਈਚਾਰਾ

ਨਵਾਂਸ਼ਹਿਰ (ਜੋਵਨਪ੍ਰੀਤ, ਤ੍ਰਿਪਾਠੀ)— ਹਿੰਦੂ-ਦੇਵੀ ਦੇਵਤਿਆਂ ਖਿਲਾਫ ਗਲਤ ਟਿੱਪਣੀਆਂ ਕਰਨ ਦੇ ਵਿਰੋਧ 'ਚ ਗ੍ਰਿ੍ਰਫਤਾਰ ਬਹੁਜਨ ਸਮਾਜ ਪਾਰਟੀ ਦੇ ਸਾਬਕਾ ਵਿਧਾਇਕ ਸ਼ਿੰਗਾਰਾ ਰਾਮ ਸਾਹੂੰਗੜਾ ਖਿਲਾਫ ਹੁਣ ਵਾਲਮੀਕਿ ਸਮਾਜ ਵੀ ਸਾਹਮਣੇ ਆਇਆ ਹੈ। ਵਾਲਮੀਕਿ ਸਮਾਜ 'ਚ ਰੋਸ ਦੀ ਲਹਿਰ ਪਾਈ ਜਾ ਰਹੀ ਹੈ। ਵਾਲਮੀਕਿ ਸਮਾਜ ਨੇ ਕਿਹਾ ਕਿ ਸਿੰਗਾਰਾ ਰਾਮ ਨੇ ਭਗਵਾਨ ਵਾਲਮੀਕਿ ਜੀ ਵੱਲੋਂ ਰਚਿਤ ਰਾਮਾਇਣ ਦੇ ਪਾਤਰ (ਭਗਵਾਨ ਰਾਮ, ਸੀਤਾ ਅਤੇ ਕ੍ਰਿਸ਼ਨ) ਜੀ ਖਿਲਾਫ ਜੋ ਗਲਤ ਸ਼ਬਦਾਂ ਦੀ ਵਰਤੋਂ ਕੀਤੀ ਹੈ, ਉਸ ਦੇ ਵਿਰੋਧ 'ਚ ਅੱਜ ਵਾਲਮੀਕਿ ਸਮਾਜ ਦੀਆਂ ਜਥੇਬੰਦੀਆਂ ਨੇ ਐੱਸ. ਐੱਸ. ਪੀ. ਦਫਤਰ ਨੇੜੇ ਧਰਨਾ ਪ੍ਰਦਰਸ਼ਨ ਕੀਤਾ ਅਤੇ ਸ਼ਿੰਗਾਰਾ ਖਿਲਾਫ ਐੱਸ. ਐੱਸ. ਪੀ. ਨੂੰ  ਮੰਗ ਪੱਤਰ ਦੇ ਕੇ ਕਾਰਵਾਈ ਦੀ ਮੰਗ ਕੀਤੀ। 

PunjabKesari

ਜ਼ਿਕਰਯੋਗ ਹੈ ਕਿ 12 ਅਗਸਤ ਨੂੰ ਨਵਾਂਸ਼ਹਿਰ ਦੇ ਚੰਡੀਗੜ੍ਹ ਚੌਕ 'ਚ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਮੰਦਿਰ ਤੋੜਨ ਦੇ ਵਿਰੋਧ 'ਚ ਰਵਿਦਾਸੀਆ ਸਮਾਜ ਵੱਲੋਂ ਆਯੋਜਿਤ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ। ਇਸੇ ਦੌਰਾਨ ਪ੍ਰਦਰਸ਼ਨ 'ਚ ਸ਼ਾਮਲ ਸਾਬਕਾ ਵਿਧਾਇਕ ਸ਼ਿੰਗਾਰਾ ਵੱਲੋਂ ਹਿੰਦੂ-ਦੇਵੀ ਦੇਵਤਿਆਂ ਵਿਰੁੱਧ ਗਲਤ ਟਿੱਪਣੀਆਂ ਕੀਤੀਆਂ ਗਈਆਂ ਸਨ। ਭੜਕਾਊ ਭਾਸ਼ਣ ਦੇਣ ਦੇ ਵਿਰੋਧ 'ਚ ਪੁਲਸ ਨੇ ਸਹੂੰਗੜਾ ਨੂੰ ਗੜ੍ਹਸ਼ੰਕਰ ਸਥਿਤ ਉਸ ਦੇ ਨਿਵਾਸ ਸਥਾਨ ਤੋਂ ਬੀਤੇ ਦਿਨ ਗ੍ਰਿਫਤਾਰ ਕਰ ਲਿਆ ਸੀ। ਜਿਸ ਤੋਂ ਬਾਅਦ ਅਦਾਲਤ 'ਚ ਪੇਸ਼ ਕਰਨ ਤੋਂ ਬਾਅਦ 14 ਦਿਨਾਂ ਦੀ ਨਿਆਇਕ ਹਿਰਾਸਤ 'ਚ ਜੇਲ ਭੇਜ ਦਿੱਤਾ ਗਿਆ ਹੈ।


author

shivani attri

Content Editor

Related News