ਵੈਲੇਨਟਾਈਨ ਵੀਕ ਦਾ ਅੱਜ ਤੀਜਾ ਦਿਨ : ਚਾਕਲੇਟ ਡੇ

02/09/2018 12:48:53 AM

ਜਲਾਲਾਬਾਦ(ਗੋਇਲ)-ਵੈਲੇਨਟਾਈਨ ਹਫਤਾ ਸ਼ੁਰੂ ਹੋ ਚੁੱਕਾ ਹੈ। 9 ਫਰਵਰੀ ਨੂੰ ਚਾਕਲੇਟ ਡੇ ਵੈਲੇਨਟਾਈਨ ਵੀਕ ਦਾ ਤੀਜਾ ਦਿਨ ਹੁੰਦਾ ਹੈ। ਇਹ ਦਿਨ ਹਰ ਪ੍ਰੇਮੀ ਤੇ ਪ੍ਰੇਮਿਕਾ ਲਈ ਬਹੁਤ ਮਹੱਤਵ ਰੱਖਦਾ ਹੈ। ਇਸ ਦਿਨ ਵਿਸ਼ੇਸ਼ ਤੌਰ 'ਤੇ ਪਿਆਰ ਕਰਨ ਵਾਲੇ ਜਿਥੇ ਇਕ-ਦੂਜੇ ਨੂੰ ਚਾਕਲੇਟ ਦੇ ਕੇ ਆਪਣੇ ਦਿਲ ਦੀ ਗੱਲ ਕਹਿੰਦੇ ਹਨ, ਉਥੇ ਤੁਸੀਂ ਆਪਣੇ ਨਾਰਾਜ਼ ਤੇ ਰੁੱਸੇ ਸਾਥੀ ਨੂੰ ਵੀ ਚਾਕਲੇਟ ਦੇ ਕੇ ਉਸ ਨੂੰ ਮਨਾ ਸਕਦੇ ਹੋ।
7 ਜੁਲਾਈ ਤੇ 13 ਦਸੰਬਰ ਨੂੰ ਵੀ ਮਨਾਇਆ ਜਾਂਦੈ 'ਚਾਕਲੇਟ-ਡੇ'
ਪਿਆਰ ਨਾਲ ਭਰੇ ਚਾਕਲੇਟ ਡੇ ਨੂੰ ਵੱਖ ਤੌਰ 'ਤੇ ਵੀ ਵਿਸ਼ਵ ਚਾਕਲੇਟ ਦਿਹਾੜੇ ਅਤੇ ਅੰਤਰਰਾਸ਼ਟਰੀ ਚਾਕਲੇਟ ਦਿਹਾੜੇ ਦੇ ਰੂਪ 'ਚ ਕ੍ਰਮਵਾਰ 7 ਜੁਲਾਈ ਤੇ 13 ਦਸੰਬਰ ਨੂੰ ਵੀ ਮਨਾਇਆ ਜਾਂਦਾ ਹੈ।
ਕਿਵੇਂ ਮਨਾਇਆ ਜਾਂਦੈ
ਕਿਸੇ ਦੀ ਜ਼ਿੰਦਗੀ 'ਚ ਚਾਕਲੇਟ ਡੇ ਹਰ ਸਾਲ ਇਕ ਪਸੰਦੀਦਾ ਸੁਆਦ ਲੈ ਕੇ ਆਉਂਦਾ ਹੈ। ਇਸ ਲਈ ਅਸੀਂ ਸਾਰੇ ਪੂਰੀ ਸ਼ਾਂਤੀ ਤੇ ਦਿਲ ਨਾਲ ਮਨਾਉਂਦੇ ਹਾਂ। ਇਹ ਪੱਛਮੀ ਸੱਭਿਅਤਾ ਦਾ ਉਤਸਵ ਹੈ ਜੋ ਕਿ ਪੂਰੀ ਦੁਨੀਆ 'ਚ ਵੱਡੀ ਗਿਣਤੀ 'ਚ ਲੋਕਾਂ ਦੇ ਵਿਚਕਾਰ ਚਾਕਲੇਟ ਦੇ ਪਿਆਰ ਵੱਲੋਂ ਪਿਆਰ ਦੀ ਇਕ ਕ੍ਰਾਂਤੀ ਲੈ ਕੇ ਆਉਂਦਾ ਹੈ। ਇਸ ਖਾਸ ਦਿਨ 'ਤੇ ਆਪਣੇ ਚਹੇਤੇ ਪਿਆਰ ਲਈ ਲੋਕਾਂ ਵੱਲੋਂ ਮਠਿਆਈ ਦੀ ਦੁਕਾਨ ਜਾਂ ਬੇਕਰੀ ਤੋਂ ਚਾਕਲੇਟ ਖਰੀਦੇ ਜਾਂਦੇ ਹਨ। 
ਬਹੁਤ ਕੰਮ ਦੀ ਚੀਜ਼
ਪਿਆਰ ਦਾ ਪ੍ਰਗਟਾਵਾ ਕਰਨਾ ਹੋਵੇ ਤਾਂ ਫੁੱਲਾਂ ਨਾਲ ਚਾਕਲੇਟ, ਰੁੱਸੀ ਗਰਲ ਫਰੈਂਡ ਨੂੰ ਮਨਾਉਣਾ ਹੋਵੇ ਤਾਂ ਚਾਕਲੇਟ, ਰੁੱਸੇ ਬੱਚੇ ਨੂੰ ਹਸਾਉਣਾ ਹੋਵੇ ਤਾਂ ਚਾਕਲੇਟ, ਆਪਣਿਆਂ 'ਚ ਖੁਸ਼ੀ ਨੂੰ ਸਾਂਝਾ ਕਰਨਾ ਹੋਵੇ ਤਾਂ ਚਾਕਲੇਟ, ਖਾਣੇ ਨਾਲ ਮਿੱਠਾ ਖਾਣਾ ਹੋਵੇ ਤਾਂ ਚਾਕਲੇਟ। ਵੇਖੋ ਕਿੰਨੇ ਕੰਮ ਦੀ ਚੀਜ਼ ਹੈ ਇਹ ਚਾਕਲੇਟ। ਤਦ ਤਾਂ ਇਕ ਪੂਰਾ ਦਿਨ ਹੀ ਚਾਕਲੇਟ ਦੇ ਨਾਂ ਕਰ ਦਿੱਤਾ ਗਿਆ ਹੈ। ਹਰ ਸਾਲ 9 ਫਰਵਰੀ ਨੂੰ ਅਸੀਂ ਚਾਕਲੇਟ ਡੇ ਦੇ ਤੌਰ 'ਤੇ ਮਨਾਉਂਦੇ ਹਾਂ।
ਸਿਹਤ ਲਈ ਫਾਇਦੇਮੰਦ
ਹਫਤੇ 'ਚ ਦੋ ਜਾਂ ਤਿੰਨ ਵਾਰ-ਵਾਰ ਗਾੜਾ ਚਾਕਲੇਟ ਖਾਣਾ ਸਿਹਤ ਲਈ ਫਾਇਦੇਮੰਦ ਹੈ। ਚਾਕਲੇਟ ਆਕਸੀਕਰਨ ਰੋਧੀ ਦਾ ਪਾਵਰ ਹਾÀਸੂ ਹੈ ਜੋ ਚਰਬੀ ਦੇ ਉਪਚਾਏ ਦੇ ਬਾਹਰ ਆ ਰਹੇ ਮੁਕਤ ਰੈਡੀਕਲਸ ਨੂੰ ਬੇਅਸਰ ਕਰਨ 'ਚ ਮਦਦ ਕਰਦਾ ਹੈ। ਇਸ ਕਾਰਨ ਬੁਢਾਪੇ ਤੇ ਉਮਰ ਸਬੰਧੀ ਸਥਾਈ ਬੀਮਾਰੀਆਂ ਤੋਂ ਬਚਿਆ ਜਾ ਸਕਦਾ ਹੈ। ਜਾਣਕਾਰ ਦੱਸਦੇ ਹਨ ਕਿ ਚਾਕਲੇਟ ਦੇ ਅੰਦਰ ਥਿਓਬ੍ਰੋਮੀਨ ਤੇ ਕੈਫੀਨ ਦੀ ਮਾਤਰਾ ਹੁੰਦੀ ਹੈ, ਜਿਸ ਨਾਲ ਸਰੀਰ ਨੂੰ ਊਰਜਾ ਮਿਲਦੀ ਹੈ। ਇਸ ਦੇ ਨਾਲ ਹੀ ਚਾਕਲੇਟ ਖਾਣ ਨਾਲ ਐਂਡਰੋਫਿਨ ਰਿਲੀਜ਼ ਹੁੰਦਾ ਹੈ, ਜੋ ਕਿ ਤਣਾਅ ਨੂੰ ਘਟਾਉਂਦਾ ਹੈ ਤੇ ਤੁਹਾਨੂੰ ਅਰਾਮ ਮਿਲਦਾ ਹੈ।
ਐਵੇਂ ਮਨਾਓ ਚਾਕਲੇਟ ਡੇ
ਇਸ ਦਿਨ ਦੀ ਸ਼ੁਰੂਆਤ 'ਤੇ ਆਪਣੇ ਸਾਥੀ ਨੂੰ ਚਾਕਲੇਟ ਗਿਫਤ ਦੇ ਤੌਰ 'ਤੇ ਦੇਣਾ ਚਾਹੀਦਾ ਹੈ। ਆਪਣੇ ਸਾਥੀ ਨੂੰ ਪਸੰਦੀਦਾ ਚਾਕਲੇਟ ਦੇਵੋ। ਧਿਆਨ ਰੱਖੋ ਕਿ ਜੇਕਰ ਉਸ ਨੂੰ ਚਾਕਲੇਟ ਤੋਂ ਪ੍ਰਹੇਜ਼ ਹੈ ਤਾਂ ਉਸ ਨੂੰ ਚਾਕਲੇਟ ਫਲੇਵਰ ਵਾਲੀ ਡਰਿੰਕ ਲਈ ਤੁਸੀਂ ਉਸ ਨੂੰ ਕਿਸੇ ਰੈਸਟੋਰੈਂਟ 'ਚ ਲਿਜਾ ਕੇ ਚਾਕਲੇਟ ਡਰਿੰਕ ਵੀ ਆਫਰ ਕਰ ਸਕਦੇ ਹੋ। ਇਸ ਤੋਂ ਇਲਾਵਾ ਨਾਸ਼ਤੇ ਤੋਂ ਲੈ ਕੇ ਡਿਨਰ 'ਚ ਵੀ ਚਾਕਲੇਟ ਨੂੰ ਸ਼ਾਮਲ ਕਰ ਸਕਦੇ ਹੋ। ਜੇਕਰ ਤੁਸੀਂ ਆਪ ਕੁਝ ਬਣਾਉਣ ਦੇ ਸ਼ੌਕੀਨ ਹੋ ਤਾਂ ਕੋਈ ਚਾਕਲੇਟ ਡਿਸ਼ ਵੀ ਤਿਆਰ ਕਰ ਸਕਦੇ ਹੋ।


Related News