''ਦਿਲ ਦੀਆਂ ਗੱਲਾਂ, ਕਰਾਂਗੇ ਨਾਲ-ਨਾਲ ਬੈਠ ਕੇ, ਅੱਖ ਨਾਲ ਅੱਖ ਮਿਲਾ ਕੇ...''

Thursday, Feb 07, 2019 - 10:33 AM (IST)

''ਦਿਲ ਦੀਆਂ ਗੱਲਾਂ, ਕਰਾਂਗੇ ਨਾਲ-ਨਾਲ ਬੈਠ ਕੇ, ਅੱਖ ਨਾਲ ਅੱਖ ਮਿਲਾ ਕੇ...''

ਜਲੰਧਰ (ਸ਼ੀਤਲ)— ਦਿਲ ਦੀਆਂ ਗੱਲਾਂ ਕਰਾਂਗੇ ਨਾਲ-ਨਾਲ ਬੈਠ ਕੇ ਅੱਖ ਨਾਲ ਅੱਖ ਮਿਲਾ  ਕੇ...।' ਜਦੋਂ ਪਿਆਰ ਦਾ ਮੌਸਮ ਆਇਆ ਤਾਂ ਹਰ ਦਿਲ 'ਚ ਇਹੀ ਅਰਮਾਨ ਹੁੰਦਾ ਹੈ ਕਿ ਆਪਣੇ ਖਾਸ ਅਜ਼ੀਜ਼ ਨਾਲ ਦੋ ਪਲ ਬੈਠ ਕੇ ਖੂਬ ਸਾਰੀਆਂ ਦਿਲ ਦੀਆਂ ਗੱਲਾਂ ਕੀਤੀਆਂ ਜਾਣ। ਫਰਵਰੀ ਮਹੀਨੇ 'ਚ ਜਿੱਥੇ ਪਹਿਲਾਂ ਬੱਚਿਆਂ ਨੂੰ ਪੜ੍ਹਾਈ ਦੇ ਐਗਜ਼ਾਮ ਦਾ ਡਰ ਸਤਾਉਂਦਾ ਸੀ, ਉਥੇ ਦੂਜੇ ਪਾਸੇ ਨੌਜਵਾਨਾਂ ਨੂੰ ਪਿਆਰ ਦੇ ਐਗਜ਼ਾਮ ਦੇ ਪਾਸ ਕਰਨ ਦੀ ਖੁਆਹਿਸ਼ ਵੀ ਹੁੰਦੀ ਹੈ। ਆਖਿਰ ਹੋਵੇ ਕਿਉਂ ਨਾ, ਦੁਨੀਆ ਭਰ 'ਚ ਪਿਆਰ ਦੇ ਇਜ਼ਹਾਰ ਲਈ 7 ਤੋਂ 14 ਫਰਵਰੀ ਤੱਕ ਪਿਆਰ ਦਾ ਮੌਸਮ ਭਾਵ 'ਵੈਲੇਨਟਾਈਨ ਵੀਕ' ਮਨਾਇਆ ਜਾਂਦਾ ਹੈ, ਜਿਸ ਦਾ ਹਰ ਨੌਜਵਾਨ ਮਨ ਨੂੰ ਬੇਸਬਰੀ ਨਾਲ ਇੰਤਜ਼ਾਰ ਰਹਿੰਦਾ ਹੈ।
ਪਿਆਰ ਦੇ ਮੌਸਮ 'ਚ ਨੌਜਵਾਨ ਆਪਣੇ ਪਿਆਰ ਦਾ ਇਜ਼ਹਾਰ ਕਰਨ ਲਈ ਨਵੇਂ-ਨਵੇਂ ਢੰਗ ਜੋ ਸੋਚਦੇ ਰਹਿੰਦੇ ਹਨ। ਗਲੋਬਲਾਈਜ਼ੇਸ਼ਨ ਕਾਰਨ ਨੌਜਵਾਨਾਂ 'ਚ 'ਵੈਲੇਨਟਾਈਨ ਵੀਕ' ਦੌਰਾਨ ਸੱਚਾ ਪਿਆਰ ਲੱਭਣ ਦੀਆਂ ਖੂਬ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਹਨ। ਇਕ ਪਾਸੇ ਜਿੱਥੇ ਨੌਜਵਾਨ ਆਪਣੇ ਪਿੰਡ ਅਤੇ ਸਰਕਲ 'ਚ ਸੱਚੇ ਹਮਸਫਰ ਦੀ ਤਲਾਸ਼ ਕਰਦੇ ਹਨ, ਉਥੇ ਦੂਜੇ ਪਾਸੇ ਕੁਝ ਮਨਚਲੇ ਸਿਰਫ ਹਾਸਾ-ਮਜ਼ਾਕ ਜਾਂ ਕਿਸੇ ਨੂੰ ਤੰਗ ਕਰਨ ਲਈ ਵੀ ਫਿਜ਼ੂਲ ਦੀਆਂ ਫੱਬਤੀਆਂ ਕੱਸਦੇ ਰਹਿੰਦੇ ਹਨ। ਇਸ ਲਈ ਕੁਝ ਮਾਪੇ ਅਜਿਹੇ ਨੌਜਵਾਨਾਂ ਦੀਆਂ ਸ਼ਰਾਰਤਾਂ 'ਤੇ ਸ਼ਿਕੰਜਾ ਕੱਸਣ ਦੀ ਤਿਆਰੀ ਵਿਚ ਹੋਣਗੇ।

 

ਕੀ ਹੁੰਦਾ ਹੈ ਆਕਰਸ਼ਣ
ਪਿਆਰ ਅਤੇ ਆਕਰਸ਼ਣ ਦਿਲ ਅਤੇ ਦਿਮਾਗ ਦੀ ਖੇਡ ਹੈ। ਇਸ ਲਈ ਇਨ੍ਹਾਂ 'ਚ ਫਰਕ ਜਾਣਨਾ ਬਹੁਤ ਜ਼ਰੂਰੀ ਹੈ। ਆਕਰਸ਼ਣ 'ਚ ਅਸੀਂ ਦੂਜਿਆਂ ਦੇ ਗੁਣਾਂ ਨੂੰਜਾਣਨ ਅਤੇ ਸਮਝਣ ਦੀ ਬਜਾਏ ਬਾਹਰੀ ਦਿਖਾਵੇ 'ਤੇ ਫੋਕਸ ਕਰਦੇ ਹਾਂ। ਰੀਅਲ ਫੀਲਿੰਗਜ਼ ਤੇ ਇਮੋਸ਼ਨਲ ਦੀ ਬਜਾਏ ਫੈਂਟੇਸੀ ਜ਼ਿਆਦਾ ਹੁੰਦੀ ਹੈ। ਆਕਰਸ਼ਣ ਦੇ ਰਿਲੇਸ਼ਨ ਜ਼ਿਆਦਾ ਸਮੇਂ ਤੱਕ ਨਹੀਂ ਚਲਦੇ। ਇਹ ਤਾਂ ਜਦ ਤੱਕ ਬਾਹਰੀ ਵਿਖਾਵਾ ਲੈਂਦਾ ਹੈ, ਉਦੋਂ ਤੱਕ ਕਾਇਮ ਰਹਿੰਦੇ ਹਨ।

PunjabKesari
ਕਦੋਂ ਕੀ ਮਨਾਇਆ ਜਾਵੇਗਾ?
7 ਫਰਵਰੀ  :  ਰੋਜ਼ ਡੇਅ
8 ਫਰਵਰੀ  :  ਪਰਪੋਜ਼ ਡੇਅ
9 ਫਰਵਰੀ  :  ਚਾਕਲੇਟ ਡੇਅ
10 ਫਰਵਰੀ : ਟੈਡੀ ਡੇਅ
11 ਫਰਵਰੀ : ਪ੍ਰੌਮਿਸ ਡੇਅ
12 ਫਰਵਰੀ : ਹੱਗ ਡੇਅ
13 ਫਰਵਰੀ : ਕਿੱਸ ਡੇਅ
14 ਫਰਵਰੀ : ਵੈਲੇਨਟਾਈਨ ਡੇਅ

PunjabKesari
ਕਿਵੇਂ ਸ਼ੁਰੂ ਹੋਇਆ 'ਵੈਲੇਨਟਾਈਨ ਵੀਕ'?
ਮੰਨਿਆ ਜਾਂਦਾ ਹੈ ਕਿ ਤੀਸਰੀ ਸਦੀ 'ਚ ਰੋਮ 'ਤੇ ਕਲਾਈਡਸ ਦਾ ਸ਼ਾਸਨ ਸੀ। ਉਸ ਦਾ ਮੰਨਣਾ ਸੀ ਕਿ ਕੁਆਰੇ ਪੁਰਸ਼ ਜ਼ਿਆਦਾ ਬਿਹਤਰ ਢੰਗ ਨਾਲ ਆਪਣੀ ਡਿਊਟੀ ਨਿਭਾ ਸਕਦੇ ਹਨ। ਇਸ ਲਈ ਉਸ ਨੇ ਆਪਣੇ ਸੈਨਿਕਾਂ ਅਤੇ ਅਧਿਕਾਰੀਆਂ ਨੂੰ ਵਿਆਹ ਨਾ ਕਰਵਾਉਣ ਦਾ ਆਦੇਸ਼ ਜਾਰੀ ਕੀਤਾ। ਸੇਂਟ ਵੈਲੇਨਟਾਈਨ ਨੇ ਇਸ ਦਾ ਵਿਰੋਧ ਕਰਦੇ ਹੋਏ ਕਈ ਸੈਨਿਕ ਅਧਿਕਾਰੀਆਂ ਅਤੇ ਨੌਜਵਾਨ ਪ੍ਰੇਮੀਆਂ ਦਾ ਵਿਆਹ ਕਰਵਾਉਣਾ ਜਾਰੀ ਰੱਖਿਆ। ਜਦ ਰਾਜਾ ਕਲਾਈਡਸ ਨੂੰ ਇਸ ਦੀ ਸੂਚਨਾ ਮਿਲੀ ਤਾਂ ਉਸ ਨੇ ਗੁੱਸੇ 'ਚ ਆ ਕੇ 14 ਫਰਵਰੀ 269 ਈ. 'ਚ ਉਸ ਨੂੰ ਫਾਂਸੀ 'ਤੇ ਚੜ੍ਹਾ ਦਿੱਤਾ।

ਪਿਆਰ ਦੇ ਦੀਵਾਨਿਆਂ ਨੇ ਉਸ ਸੇਂਟ ਦੇ ਸਨਮਾਨ 'ਚ 14 ਫਰਵਰੀ ਨੂੰ ਪਿਆਰ ਦੇ ਦਿਨ ਭਾਵ 'ਵੈਲੇਨਟਾਈਨ ਡੇਅ' ਦੇ ਰੂਪ ਵਿਚ ਮਨਾਉਣਾ ਸ਼ੁਰੂ ਕਰ ਦਿੱਤਾ। ਸਮਾਂ ਬੀਤਣ ਦੇ ਨਾਲ ਹੀ ਕਈ ਹੋਰ ਕਥਾਵਾਂ ਵੀ ਇਸ ਦਿਨ ਦੇ ਇਤਿਹਾਸ ਨਾਲ ਜੁੜਦੀਆਂ ਗਈਆਂ। ਜਾਪਾਨ ਅਤੇ ਕੋਰੀਆ 'ਚ ਇਸ ਦਿਨ ਨੂੰ 'ਵ੍ਹਾਈਟ ਡੇਅ' ਦੇ ਰੂਪ 'ਚ ਮਨਾਇਆ ਜਾਂਦਾ ਹੈ। ਉਥੇ ਹੀ ਚੀਨ 'ਚ 'ਵੈਲੇਨਟਾਈਨ ਵੀਕ' ਨੂੰ 'ਨਾਈਟਸ ਆਫ ਸੇਵਿਸ' ਦਾ ਨਾਂ ਦਿੱਤਾ ਗਿਆ। ਤੁਰਕੀ 'ਚ ਇਸ ਨੂੰ 'ਸੇਵ ਜਿਲਿਲਰ ਗੁਨੂ' ਯਾਨੀ ਪ੍ਰੇਮੀਆਂ ਦਾ ਦਿਨ ਦੇ ਰੂਪ ਵਿਚ ਮਾਨਤਾ ਦਿੱਤੀ ਗਈ ਹੈ। ਫਿਨਲੈਂਡ 'ਚ ਇਸ ਨੂੰ 'ਸਤਾਵਨਪਾਈਵਾ' ਯਾਨੀ ਮਿੱਤਰ ਦਿਵਸ ਦੇ ਰੂਪ ਵਿਚ ਮਨਾਇਆ ਜਾਂਦਾ ਹੈ। ਗਲੋਬਲਾਈਜ਼ੇਸ਼ਨ ਕਾਰਨ ਇਹ ਦੇਸ਼-ਵਿਦੇਸ਼ ਦੀਆਂ ਦੂਰੀਆਂ-ਨਜ਼ਦੀਕੀਆਂ 'ਚ ਬਦਲ ਗਈਆਂ ਹਨ। ਉਵੇਂ ਹੀ 'ਵੈਲੇਨਟਾਈਨ ਡੇਅ' ਵੀ ਇਕ ਦਿਨ ਤੋਂ ਪੂਰੇ ਹਫਤੇ ਦੀ ਸੈਲੀਬ੍ਰੇਸ਼ਨ 'ਵੈਲੇਨਟਾਈਨ ਵੀਕ' 'ਚ ਤਬਦੀਲ ਹੋ ਗਿਆ।

PunjabKesari


ਪਿਆਰ ਦੇ ਅਹਿਸਾਸ ਨੂੰ ਪਛਾਣੋ
ਪਿਆਰ ਦਾ ਅਹਿਸਾਸ ਕਿਸੇ ਦੇ ਕਹਿਣ ਨਾਲ ਨਹੀਂ ਹੁੰਦਾ ਸਗੋਂ ਇਹ ਤਾਂ ਅਜਿਹਾ ਅਹਿਸਾਸ ਹੈ, ਜਿਸ ਬਾਰੇ ਕਿਹਾ ਜਾਂਦਾ ਹੈ ਕਿ 'ਪਿਆਰ ਕਿਸੇ ਨੂੰ ਕਦੋਂ ਹੁੰਦਾ ਹੈ, ਜਦ ਹੋਣਾ ਹੁੰਦਾ ਹੈ ਤਦ ਹੁੰਦਾ ਹੈ।' ਦੇਖਿਆ ਜਾਵੇ ਤਾਂ ਪਿਆਰ ਦਾ ਨਾਂ ਆਉਂਦੇ ਹੀ ਬਾਲੀਵੁੱਡ ਦੀਆਂ ਫਿਲਮਾਂ ਦੀਆਂ ਕਹਾਣੀਆਂ ਦੀ ਤਰ੍ਹਾਂ ਦਿਲ 'ਚ ਕਈ ਅਹਿਸਾਸ ਆਉਂਦੇ ਜਾਂਦੇ ਹਨ। 
ਬਾਲੀਵੁੱਡ 'ਚ ਫਿਲਮਾਂ ਦੀਆਂ ਕਹਾਣੀਆਂ 'ਚ ਹੀਰੋ-ਹੀਰੋਇਨ ਨਾਲ ਟਕਰਾਇਆ। ਦੋ-ਚਾਰ ਮੁਲਾਕਾਤਾਂ ਹੋਈਆਂ ਪਿਆਰ ਹੋ ਗਿਆ ਜਾਂ ਕਹਾਣੀ 'ਚ ਕੁਝ ਅਜਿਹਾ ਹੋਇਆ ਹੀਰੋ-ਹੀਰੋਇਨ ਮਿਲੇ, ਤਕਰਾਰ ਹੋਈ ਅਤੇ ਫਿਰ ਪਿਆਰ ਹੋ ਗਿਆ। ਨੌਜਵਾਨ ਜੋ ਫਿਲਮਾਂ 'ਚ ਦੇਖਦੇ ਹਨ, ਉਸ ਨੂੰ ਹੀ ਪਿਆਰ ਸਮਝ ਲੈਂਦੇ ਹਨ ਕਿ ਪਿਆਰ ਕਿਸੇ ਨਾਲ ਨਜ਼ਰਾਂ ਮਿਲਾਉਂਦੇ ਹੀ ਆਸਾਨੀ ਨਾਲ ਹੋ ਜਾਂਦਾ ਹੈ ਪਰ ਸੱਚਾ ਪਿਆਰ ਮਿਲਣਾ  ਅਤੇ ਸਹੀ ਸਮੇਂ 'ਤੇ ਪਿਆਰ ਦੀ ਪਛਾਣ ਹੋਣੀ ਬਹੁਤ ਜ਼ਰੂਰੀ ਹੈ। ਪਿਆਰ ਤੇ ਨਫਰਤ ਦੋਵੇਂ ਅਹਿਸਾਸਾਂ 'ਚ ਪਿਆਰ 'ਚ ਉਹ ਤਾਕਤ ਹੈ, ਜੋ ਨਫਰਤ ਨੂੰ ਵੀ ਆਪਣੀ ਫਿਤਰਤ ਬਦਲਣ ਲਈ ਮਜਬੂਰ ਕਰ ਦਿੰਦੀ ਹੈ। ਪਿਆਰ ਦਾ ਅਹਿਸਾਸ ਕਿਸੇ ਦੇ ਕਹਿਣ ਨਾਲ ਨਹੀਂ ਹੁੰਦਾ ਸਗੋਂ ਇਸ ਦਾ ਅਜਿਹਾ ਅਹਿਸਾਸ ਹੈ। ਪਿਆਰ ਕਿਸੇ ਨਾਲ ਕਦੋਂ ਹੁੰਦਾ ਹੈ, ਜਦ ਹੋਣਾ ਹੋਵੇ ਤਦ ਹੁੰਦਾ ਹੈ।


ਪਿਆਰ ਅਤੇ ਆਕਰਸ਼ਣ ਨੂੰ ਪਛਾਣੋ
ਆਕਰਸ਼ਣ ਨੂੰ ਪਿਆਰ ਸਮਝਣ ਦੀ ਭੁੱਲ ਕਰਨ ਤੋਂ ਬਚੋ। ਪਿਆਰ ਨਿਸਵਾਰਥ ਹੁੰਦਾ ਹੈ। ਆਕਰਸ਼ਣ ਕੁਝ ਸਮੇਂ ਲਈ ਹੁੰਦਾ ਹੈ। ਪਿਆਰ 'ਚ ਜਿੱਥੇ ਸਮੇਂ ਦੇ ਬੀਤਣ ਦਾ ਅਹਿਸਾਸ ਨਹੀਂ ਹੁੰਦਾ, ਉਥੇ ਆਕਰਸ਼ਣ 'ਚ ਰਿਸ਼ਤਾ ਨਿਭਾਉਣ ਦਾ ਬੋਝ ਲੱਗਦਾ ਹੈ। ਪਿਆਰ 'ਚ ਜਿੱਥੇ ਤੁਸੀਂ ਇਕ-ਦੂਜੇ ਦੀ ਭਾਵਨਾ ਦਾ ਸਨਮਾਨ ਕਰਦੇ ਹੋ ਉਥੇ ਆਕਰਸ਼ਣ 'ਚ ਇਸ ਦੇ ਉਲਟ ਹੁੰਦਾ ਹੈ।


ਪਹਿਲੀ ਨਜ਼ਰ ਦੇ ਪਿਆਰ ਤੋਂ ਬਚੋ
'ਲਵ ਇਨ ਫਸਟ ਸਾਈਡ' ਹਰ ਸਮੇਂ ਪ੍ਰਵਾਨ ਨਹੀਂ ਚੜ੍ਹਦਾ। ਪਿਆਰ ਚਾਹੇ ਸਫਲ ਹੋਵੇ ਜਾਂ ਨਾ ਹੋਵੇ,  ਇਸ ਦੀ ਯਾਦ ਦਿਲ 'ਚ ਜ਼ਿੰਦਾ ਰਹਿੰਦੀ ਹੈ। ਯੂਨੀਵਰਸਿਟੀ ਆਫ ਨੀਦਰਲੈਂਡ 'ਚ ਹੋਈ ਰਿਸਰਚ ਅਨੁਸਾਰ ਪਹਿਲੀ ਨਜ਼ਰ ਦਾ ਪਿਆਰ 46 ਫੀਸਦੀ ਤੱਕ ਹੀ ਸੰਭਵ ਹੋ ਸਕਦਾ ਹੈ, ਜਦਕਿ ਉਮਰ ਵਧਣ ਦੇ ਨਾਲ-ਨਾਲ ਪਹਿਲੀ ਨਜ਼ਰ ਦੇ ਪਿਆਰ ਦੀ ਸੰਭਾਵਨਾ ਵੀ ਵੱਧਦੀ ਹੈ। 18 ਤੋਂ 25 ਦੀ ਉਮਰ 'ਚ ਪਹਿਲੀ ਨਜ਼ਰ ਦੇ ਪਿਆਰ 'ਚ ਨੌਜਵਾਨਾਂ 'ਚ ਸਿਰਫ ਸਰੀਰਕ ਆਕਰਸ਼ਣ ਹੀ ਹੁੰਦਾ ਹੈ। ਉਮਰ ਵਧਣ ਦੇ ਨਾਲ ਸੱਚਾ ਪਿਆਰ ਹੋਣ ਦੀ ਗੁੰਜਾਇਜ਼ ਜ਼ਿਆਦਾ ਹੁੰਦੀ ਹੈ।


author

shivani attri

Content Editor

Related News