ਨਾਭਾ ’ਚ ਤਿੰਨ ਥਾਈਂ ਵੈਕਸੀਨ ਕੈਂਪਾਂ ’ਚ 618 ਵਿਅਕਤੀਆਂ ਨੇ ਲਗਵਾਏ ਟੀਕੇ
Tuesday, Jun 01, 2021 - 03:28 PM (IST)
![ਨਾਭਾ ’ਚ ਤਿੰਨ ਥਾਈਂ ਵੈਕਸੀਨ ਕੈਂਪਾਂ ’ਚ 618 ਵਿਅਕਤੀਆਂ ਨੇ ਲਗਵਾਏ ਟੀਕੇ](https://static.jagbani.com/multimedia/2021_6image_15_28_147937968coronatika.jpg)
ਨਾਭਾ (ਜੈਨ) : ਇੱਥੇ ਸਿਹਤ ਵਿਭਾਗ ਵੱਲੋਂ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਤਿੰਨ ਥਾਈਂ ਵੈਕਸੀਨ ਕੈਂਪ ਲਾਏ ਗਏ। ਰੋਹਟੀ ਪੁੱਲ ਨੇੜੇ ਪ੍ਰਖਰ ਮਿਸ਼ਨ ਚੈਰੀਟੇਬਲ ਹਸਪਤਾਲ ਵਿਖੇ ਕਮੇਟੀ ਪ੍ਰਧਾਨ ਪ੍ਰੇਮ ਜਿੰਦਲ, ਰਾਧਾ ਸਵਾਮੀ ਸਤਿਸੰਗ ਭਵਨ ਵਿਖੇ ਕਮੇਟੀ ਮੈਂਬਰਾਂ ਤੇ ਪ੍ਰਧਾਨ ਅਮਰਜੀਤ ਸਿੰਘ ਚੱਠਾ ਦੀ ਨਿਗਾਰਨੀ ਹੇਠ ਕੈਂਪ ਲਾਏ ਗਏ।
ਐਸ. ਐਮ. ਓ. ਅਨੁਸਾਰ ਸਤਿਸੰਗ ਭਵਨ ਵਿਚ 12 ਕੈਂਪਾਂ ਦੌਰਾਨ ਅਮਰਜੀਤ ਸਿੰਘ ਚੱਠਾ, ਮੁਨੀਸ਼ ਕੁਮਾਰ, ਹਰਮਿੰਦਰ ਸਿੰਘ ਬਿੱਟੂ, ਦਰਸ਼ਨ ਸਿੰਘ, ਜੈ ਭਗਵਾਨ, ਅਵਤਾਰ ਰੇਖੀ (ਸਾਬਕਾ ਕੌਂਸਲਰ), ਬਲਵਿੰਦਰ ਸਿੰਘ ਕੋਟ, ਹਰਪ੍ਰੀਤ ਸਿੰਘ, ਰਾਜੇਸ਼ ਕੁਮਾਰ, ਸੁਰਿੰਦਰ ਕਪੂਰ ਵੱਲੋਂ ਕੋਵਿਡ ਨਿਯਮਾਂ ਅਨੁਸਾਰ ਬੈਠਣ ਤੇ ਟੀਕਾਕਰਨ ਪ੍ਰਬੰਧ ਕੀਤਾ ਗਿਆ। ਡਾ. ਹਰਜੋਤ ਕੌਰ ਦੀ ਟੀਮ ਨੇ ਪ੍ਰਬੰਧਾਂ ’ਤੇ ਸੰਤੁਸ਼ਟੀ ਪ੍ਰਗਟ ਕੀਤੀ ਹੈ। ਅਰੁਣ ਗੁਪਤਾ ਅਨੁਸਾਰ 5600 ਵਿਅਕਤੀਆਂ ਦੇ ਟੀਕੇ ਲਾਏ ਜਾ ਚੁੱਕੇ ਹਨ। ਤਿੰਨ ਥਾਈਂ 618 ਵਿਅਕਤੀਆਂ ਨੇ ਟੀਕੇ ਲਗਵਾਏ। ਐਸ. ਡੀ. ਐਮ. ਕਾਲਾ ਰਾਮ ਕਾਂਸਲ ਅਨੁਸਾਰ ਪਿੰਡ-ਪਿੰਡ ਅਪੀਲ ਕੀਤੀ ਜਾ ਰਹੀ ਹੈ ਕਿ ਟੀਕੇ ਲਗਵਾਓ।