ਹੁਣ ਹਾਦਸੇ, ਮੌਤ ਅਤੇ ਕਾਰਨ ਸਬੰਧੀ ਇਕ ਕਲਿੱਕ ''ਤੇ ਮਿਲੇਗੀ ਜਾਣਕਾਰੀ

04/23/2022 10:56:51 AM

ਚੰਡੀਗੜ੍ਹ (ਰਾਜਿੰਦਰ ਸ਼ਰਮਾ) : ਯੂ. ਟੀ. ਪ੍ਰਸ਼ਾਸਨ ਨੇ ਇੰਟੀਗ੍ਰੇਟਿਡ ਰੋਡ ਐਕਸੀਡੈਂਟ ਡਾਟਾਬੇਸ (ਆਈ. ਆਰ. ਏ. ਡੀ.) ਐਪ ਪ੍ਰਯੋਜਨਾ ਨੂੰ ਸ਼ਹਿਰ ਵਿਚ ਲਾਗੂ ਕਰ ਦਿੱਤਾ ਹੈ। ਇਹ ਦੇਸ਼ ਵਿਚ ਸੜਕ ਸੁਰੱਖਿਆ ਵਿਚ ਸੁਧਾਰ ਦੇ ਉਦੇਸ਼ ਨਾਲ ਸੜਕ ਟਰਾਂਪੋਰਟ ਅਤੇ ਰਾਜ ਮਾਰਗ ਮੰਤਰਾਲੇ ਦੀ ਇਕ ਪਹਿਲ ਹੈ। ਸ਼ੁੱਕਰਵਾਰ ਨੂੰ ਪ੍ਰਸ਼ਾਸਕਾ ਦੇ ਸਲਾਹਕਾਰ ਧਰਮਪਾਲ ਨੇ ਇਸ ਦਾ ਉਦਘਾਟਨ ਕੀਤਾ। ਉਨ੍ਹਾਂ ਨੇ ਫੀਲਡ ਅਧਿਕਾਰੀਆਂ ਲਈ ਯੂਜ਼ਰ ਮੈਨੂਅਲ ਦਾ ਵੀ ਉਦਘਾਟਨ ਕੀਤਾ। ਇਸ ਪ੍ਰਯੋਜਨਾ ਨੂੰ ਲਾਗੂ ਕਰਨ ਵਾਲਾ ਚੰਡੀਗੜ੍ਹਾ ਪਹਿਲਾ ਕੇਂਦਰ ਸ਼ਾਸਤ ਪ੍ਰਦੇਸ਼ ਬਣ ਗਿਆ ਹੈ। ਪ੍ਰਯੋਜਨਾ ਦੇ ਲਾਗੂ ਹੋਣ ਤੋਂ ਬਾਅਦ ਸ਼ਹਿਰ ਦੇ ਕਿਸ ਸਪਾਟ ਉੱਤੇ ਕਿੰਨੇ ਹਾਦਸੇ ਹੋਏ, ਕਿੰਨੀਆਂ ਮੌਤਾਂ ਹੋਈਆਂ, ਕਿੰਨੇ ਜ਼ਖ਼ਮੀ ਹੋਏ ਅਤੇ ਹਾਦਸੇ ਦੀ ਵਜ੍ਹਾ ਕੀ ਰਹੀ, ਇਨ੍ਹਾਂ ਸਾਰੇ ਤੱਥਾਂ ਦੀ ਜਾਣਕਾਰੀ ਇਕ ਕਲਿੱਕ ਨਾਲ ਮਿਲ ਜਾਵੇਗੀ।

ਕਈ ਵਿਭਾਗ ਹੋਣ ਨਾਲ ਅੰਕੜੇ ਮਿਲਣ ਵਿਚ ਸਮੱਸਿਆ ਨਹੀਂ ਆਵੇਗੀ, ਇਸ ਦੇ ਲਈ ਹੋਰ ਮੋਬਾਇਲ ਐਪ ਜਿਵੇਂ ਸੀ. ਸੀ. ਟੀ. ਐੱਨ. ਐੱਸ., ਵਾਹਨ, ਸਾਰਥੀ ਆਦਿ ਨੂੰ ਵੀ ਆਈ. ਆਰ. ਏ. ਡੀ. ਐਪ ਨਾਲ ਜੋੜਿਆ ਗਿਆ ਹੈ। ਸ਼ਹਿਰ ਦੇ ਅਧਿਕਾਰੀਆਂ ਨੂੰ ਆਈ. ਆਰ. ਏ. ਡੀ. ਐਪ ਤੋਂ ਜਾਣੂੰ ਕਰਾਉਣ ਲਈ ਟ੍ਰੇਨਿੰਗ ਦਾ ਪ੍ਰਬੰਧ ਕੀਤਾ ਗਿਆ ਹੈ। ਪ੍ਰਸ਼ਾਸਨ ਨੇ ਪੁਲਸ, ਸਿਹਤ, ਇੰਜੀਨਿਅਰਿੰਗ/ਰਾਜ ਮਾਰਗ ਅਤੇ ਟਰਾਂਸਪੋਰਟ ਵਿਭਾਗਾਂ ਦੇ ਨੋਡਲ ਅਧਿਕਾਰੀ ਤੋਂ ਇਲਾਵਾ ਐੱਸ. ਐੱਸ. ਪੀ. ਟ੍ਰੈਫਿਕ ਨੂੰ ਇਸ ਪ੍ਰਯੋਜਨਾ ਦਾ ਨੋਡਲ ਅਧਿਕਾਰੀ ਬਣਾਇਆ ਹੈ। ਪ੍ਰਯੋਜਨਾ ਦੇ ਪ੍ਰਮੁੱਖ ਸਟੇਕਹੋਲਡਰ ਵਿਭਾਗ ਪੁਲਸ, ਟਰਾਂਸਪੋਰਟ, ਇੰਜੀਨੀਅਰਿੰਗ, ਰਾਜ ਮਾਰਗ ਅਤੇ ਸਿਹਤ ਹਨ।

ਐੱਨ. ਆਈ. ਸੀ. ਨੇ ਇਹ ਐਪ ਤਿਆਰ ਕੀਤੀ ਹੈ। ਉਦਘਾਟਨ ਮੌਕੇ ਗ੍ਰਹਿ ਸਕੱਤਰ ਨਿਤੀਨ ਕੁਮਾਰ ਯਾਦਵ, ਡੀ. ਜੀ. ਪੀ. ਪ੍ਰਵੀਰ ਰੰਜਨ ਸਮੇਤ ਹੋਰ ਅਧਿਕਾਰੀ ਮੌਜੂਦ ਰਹੇ। ਜ਼ਿਕਰਯੋਗ ਹੈ ਕਿ ਇਸ ਪ੍ਰਯੋਜਨਾ ਨੂੰ ਪਹਿਲਾਂ ਤਮਿਲਨਾਡੂ ਵਿਚ ਸ਼ੁਰੂ ਕੀਤਾ ਗਿਆ ਸੀ ਅਤੇ ਵੱਖ-ਵੱਖ ਵਿਭਾਗਾਂ ਦੀਆਂ ਕੋਸ਼ਿਸ਼ਾਂ ਸੜਕ ਦੁਰਘਟਨਾਵਾਂ ਵਿਚ ਕਾਫ਼ੀ ਕਮੀ ਵੇਖੀ ਗਈ, ਜਿਸ ਤੋਂ ਬਾਅਦ ਕੇਂਦਰੀ ਸੜਕ ਟਰਾਂਸਪੋਰਟ ਅਤੇ ਰਾਜ ਮਾਰਗ ਮੰਤਰਾਲਾ ਨੇ ਇਸ ਨੂੰ ਪੂਰੇ ਦੇਸ਼ ਵਿਚ ਲਾਗੂ ਕਰਨ ਦੇ ਨਿਰਦੇਸ਼ ਦਿੱਤੇ ਹਨ।


Babita

Content Editor

Related News