ਅਮਰੀਕਾ ਪੜ੍ਹਣ ਦੇ ਚਾਹਵਾਨਾਂ ਲਈ ਅਮਰੀਕੀ ਐਬੰਸੀ ਨੇ ਲਾਂਚ ਕੀਤੀ ਇਹ ਐਪ

Wednesday, Jun 19, 2019 - 03:31 AM (IST)

ਅਮਰੀਕਾ ਪੜ੍ਹਣ ਦੇ ਚਾਹਵਾਨਾਂ ਲਈ ਅਮਰੀਕੀ ਐਬੰਸੀ ਨੇ ਲਾਂਚ ਕੀਤੀ ਇਹ ਐਪ

ਵਾਸ਼ਿੰਗਟਨ/ਨਵੀਂ ਦਿੱਲੀ - ਅਮਰੀਕਾ 'ਚ ਭਾਰਤੀ ਵਿਦਿਆਰਥੀਆਂ ਦੇ ਪੜ੍ਹਾਈ ਕਰਨ ਦੇ ਕ੍ਰੇਜ਼ ਨੂੰ ਦੇਖਦੇ ਹੋਏ ਦਿੱਲੀ ਸਥਿਤ ਅਮਰੀਕੀ ਦੂਤਘਰ (ਐਬੰਸੀ) ਨੇ ਬੁੱਧਵਾਰ 12 ਜੂਨ ਨੂੰ ਵਿਦਿਆਰਥੀ ਵੀਜ਼ਾ ਦਿਵਸ ਆਯੋਜਿਤ ਕਰਾਇਆ। ਜਿਥੇ ਅਮਰੀਕੀ ਦੂਤਘਰ ਦੇ ਅਧਿਕਾਰੀਆਂ ਵੱਲੋਂ ਸਾਫਟਵੇਅਰ ਲਾਂਚ ਕੀਤਾ ਗਿਆ, ਜਿਸ 'ਚ ਵਿਦਿਆਰਥੀ ਖੁਦ ਅਮਰੀਕੀ ਯੂਨੀਵਰਸਿਟੀਆਂ ਜਾਂ ਕਾਲਜਾਂ 'ਚ ਦਾਖਲਾ ਸੰਬਧੀ ਜਾਣਕਾਰੀ ਲਾ ਸਕਦੇ ਹਨ ਅਤੇ ਖੁਦ ਦਾਖਲਾ ਲੈ ਸਕਦੇ ਹਨ। ਇਸ ਸਾਫਟਵੇਅਰ ਦਾ ਨਾਂ () ਹੈ। ਦੱਸ ਦਈਏ ਕਿ ਇਹ ਵਿਦਿਆਰਥੀ ਵੀਜ਼ਾ ਦਿਵਸ ਅਮਰੀਕੀ ਦੂਤਘਰ 'ਚ 5ਵੀਂ ਮਨਾਇਆ ਗਿਆ। ਜਿੱਥੇ ਅਮਰੀਕੀ ਦੂਤਘਰ ਦੇ ਸੀਨੀਅਰ ਅਧਿਕਾਰੀਆਂ ਨੇ ਵਿਦਿਆਥੀਆਂ ਨੂੰ ਵਿਦਿਆਰਥੀ ਵੀਜ਼ਾ ਅਤੇ ਸਿੱਖਿਆ ਬਾਰੇ ਜਾਣਕਾਰੀ ਦਿੱਤੀ।
ਹਾਲਾਂਕਿ ਅਮਰੀਕੀ ਦੂਤਘਰ ਹਰ ਸਾਲ ਇਸ ਪ੍ਰੋਗਰਾਮ ਦਾ ਆਯੋਜਨ ਕਰਾਉਂਦੀ ਹੈ। ਇਹ ਮਿਸ਼ਨ ਕਾਬਲ ਭਾਰਤੀਆਂ ਨੂੰ ਅਮਰੀਕਾ 'ਚ ਪੜ੍ਹਾਈ ਕਰਨ 'ਚ ਮਦਦ ਕਰਨ ਲਈ ਸਮਰਪਿਤ ਹੈ ਅਤੇ ਇਸ ਨਾਲ ਅਮਰੀਕਾ 'ਚ ਸਿੱਖਿਆ ਗ੍ਰਹਿਣ ਦੀਆਂ ਤਿਆਰੀਆਂ ਨੂੰ ਲੈ ਕੇ ਅਹਿਮ ਜਾਣਕਾਰੀ ਦਿੱਤੀ ਜਾਂਦੀ ਹੈ। ਭਾਰਤ ਅਤੇ ਅਮਰੀਕਾ ਦੇ ਰਿਸ਼ਤਿਆਂ 'ਚ ਇੰਟਰਨੈਸ਼ਨਲ ਐਜ਼ੂਕੇਸ਼ਨ ਦੀ ਕੇਂਦਰੀ ਭੂਮਿਕਾ ਰਹਿੰਦੀ ਹੈ। ਦੋਹਾਂ ਦੇਸ਼ਾਂ ਵਿਚਾਲੇ ਵਿਦਿਆਰਥੀਆਂ ਦੇ ਆਦਾਨ-ਪ੍ਰਦਾਨ ਕਾਰਨ ਸਟ੍ਰੈਟਜ਼ਿਕ ਪਾਰਟਨਰਸ਼ਿਪ ਮਜ਼ਬੂਤ ਹੋਈ ਹੈ।
ਪਿਛਲੇ ਸਾਲ ਜੂਨ 'ਚ ਆਯੋਜਿਤ ਇਸ ਪ੍ਰੋਗਰਾਮ 'ਚ ਯੂ. ਐੱਸ. ਦੂਤਘਰ ਅਤੇ ਚੇੱਨਈ, ਹੈਦਰਾਬਾਦ, ਕੋਲਕਾਤਾ, ਮੁੰਬਈ ਸਥਿਤ ਦੂਤਘਰ ਵੱਲੋਂ 4 ਹਜ਼ਾਰ ਤੋਂ ਜ਼ਿਆਦਾ ਵਿਦਿਆਰਥੀਆਂ ਨੂੰ ਅਮਰੀਕਾ 'ਚ ਸਿੱਖਿਆ ਲੈਣ ਲਈ ਵੀਜ਼ਾ ਐਪਲੀਕੇਸ਼ਨਾਂ ਦਾ ਸਵਾਗਤ ਕੀਤਾ ਸੀ। ਇਸ ਮਿਸ਼ਨ ਦੇ ਡਿਪਟੀ ਚੀਫ ਮੈਰੇਕੈ ਕਾਰਲਸਨ ਨੇ ਦਿੱਲੀ ਅਤੇ ਬਾਕੀ ਦੂਤਘਰ ਇਸ ਦਿਨ 'ਤੇ ਸਿੱਖਿਆ ਲਈ ਅਮਰੀਕਾ ਸਥਿਤ ਵਿਸ਼ਵ ਦੇ ਉੱਚ ਅਕੈਡਮਿਕ ਦੀ ਚੋਣ ਕਰਨ ਵਾਲੇ ਵਿਦਿਆਰਥੀਆਂ ਦਾ ਸਵਾਗਤ ਕੀਤਾ। ਇਸ ਪ੍ਰੋਗਰਾਮ ਦੌਰਾਨ ਦੱਸਿਆ ਗਿਆ ਸੀ ਕਿ ਅਮਰੀਕਾ 'ਚ ਸਾਲ 2017 'ਚ 1,86,000 ਭਾਰਤੀ ਵਿਦਿਆਰਥੀਆਂ ਨੇ ਅਮਰੀਕੀ ਸੰਸਥਾਨਾਂ 'ਚ ਉੱਚ ਸਿੱਖਿਆ ਕਰਨ ਲਈ ਰਜਿਸਟ੍ਰੇਸ਼ਨ ਕਰਾਈ ਸੀ, ਜੋ ਕਿ ਪਹਿਲਾਂ ਦੇ ਦਹਾਕੇ ਦੀ ਤੁਲਨਾ 'ਚ ਦੁਗਣੀ ਸੀ। ਸਾਲ 2016 'ਚ ਵਿਦਿਆਰਥੀਆਂ ਦੀ ਗਿਣਤੀ 'ਚ 12 ਫੀਸਦੀ ਤੱਕ ਦਾ ਵਾਧਾ ਹੋਇਆ ਸੀ। ਗਲੋਬਲ ਪੱਧਰ 'ਤੇ ਪੜ੍ਹਾਈ ਲਈ ਵਿਦੇਸ਼ ਜਾਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਦੇ ਮਾਮਲੇ 'ਚ ਅਮਰੀਕਾ ਦਾ ਦੂਜਾ ਨੰਬਰ ਹੈ। ਅਮਰੀਕਾ 'ਚ ਵਿਦੇਸ਼ੀ ਵਿਦਿਆਰਥੀਆਂ ਦੀ ਕੁਲ ਜਨਸੰਖਿਆ 17 ਸਿਰਫ ਇਕੱਲੇ ਭਾਰਤੀ ਵਿਦਿਆਰਥੀ ਹਨ।


author

Khushdeep Jassi

Content Editor

Related News