ਪਹਿਲਾਂ ਤੋਂ ਕਰਜ਼ੇ ਦੀ ਮਾਰ ਝੱਲ ਰਹੇ ਕਿਸਾਨਾਂ ਦੇ ਬੇਮੌਸਮੀ ਬਰਸਾਤ ਕਾਰਨ ਸੁੱਕੇ ਸਾਹ

Friday, Mar 13, 2020 - 12:22 PM (IST)

ਫਿਰੋਜ਼ਪੁਰ (ਕੁਮਾਰ, ਮਨਦੀਪ, ਸੰਨੀ) - ਜਿੱਥੇ ਇਕ ਪਾਸੇ ਕਣਕ ਦੀ ਫਸਲ ਦੀ ਪੱਕਣ ਦੀ ਤਿਆਰੀ ’ਚ ਹੈ, ਉੱਥੇ ਹੀ ਬੰਪਰ ਫਸਲ ਦੀ ਆਸ ਲਾਈ ਬੈਠੇ ਕਿਸਾਨਾਂ ਲਈ ਵਰਤਮਾਨ ਸਮੇਂ ਅੰਦਰ ਲਗਾਤਾਰ ਪੈ ਰਹੀ ਬੇਮੌਸਮੀ ਬਰਸਾਤ ਵੱਡੀ ਮੁਸੀਬਤ ਤੋਂ ਘੱਟ ਨਹੀਂ। ਖਰਾਬ ਮੌਸਮ ਦੇ ਚਲਦਿਆਂ ਕਿਸਾਨਾਂ ਦੇ ਸਾਹ ਸੁੱਕੇ ਹੋਏ ਹਨ, ਕਿਉਂਕਿ ਪੈ ਰਹੀ ਬਰਸਾਤ ਅਤੇ ਗੜੇਮਾਰੀ ਕਾਰਣ ਕਿਸਾਨਾਂ ਦੀ ਕਣਕ ਦਾ ਨੁਕਸਾਨ ਹੋਣਾ ਲਾਜ਼ਮੀ ਹੈ। ਵੀਰਵਾਰ ਨੂੰ ਬਾਅਦ ਦੁਪਿਹਰ ਅਸਮਾਨ ’ਚ ਛਾਈ ਕਾਲੀ ਘਟਾ ਨਾਲ ਜਿੱਥੇ ਦਿਨ ਵੇਲੇ ਹਨ੍ਹੇਰਾ ਹੋ ਗਿਆ ਉਥੇ ਹੀ ਬਰਸਾਤ ਨੇ ਪੂਰੀ ਤਰ੍ਹਾਂ ਮੌਸਮ ਨੂੰ ਤਬਦੀਲ ਕਰ ਦਿੱਤਾ। ਜ਼ਿਕਰਯੋਗ ਹੈ ਕਿ ਬੀਤੇ 2 ਦਿਨਾਂ ਤੋਂ ਇਲਾਕੇ ਭਰ ਵਿਚ ਭਾਰੀ ਬਰਸਾਤ ਹੋਈ ਸੀ, ਜਿਸ ਤੋਂ ਬਾਅਦ ਦੂਜੇ ਦਿਨ ਵੀ ਦੇਰ ਸ਼ਾਮ ਮੀਂਹ ਪੈਣ ਦੇ ਨਾਲ-ਨਾਲ ਗੜ੍ਹੇ ਵੀ ਪਏ। ਗੜੇਮਾਰੀ ਹੋਣ ਕਾਰਨ ਕਿਸਾਨੀ ਦੀਆਂ ਮੁਸ਼ਕਲਾਂ ਵੱਧ ਗਈਆਂ ਹਨ।

ਪੜ੍ਹੋ ਇਹ ਖਬਰ ਵੀ - ਪੰਜਾਬ 'ਚ ਭਾਰੀ ਤੂਫਾਨ ਤੇ ਮੀਂਹ ਨੇ ਮਚਾਈ ਤਬਾਹੀ, ਖੜ੍ਹੀ ਫਸਲ ਜ਼ਮੀਨ 'ਤੇ ਵਿਛੀ

PunjabKesari

ਜਾਣਕਾਰੀ ਅਨੁਸਾਰ ਕੁਝ ਥਾਵਾਂ ’ਤੇ ਗੜੇ ਪੈਣ ਨਾਲ ਕਣਕ, ਸਰ੍ਹੋ ਅਤੇ ਸਬਜ਼ੀਆਂ ਪ੍ਰਭਾਵਿਤ ਹੋਣ ਦਾ ਖਾਦਸਾ ਜਾਹਿਰ ਕੀਤਾ ਜਾ ਰਿਹਾ ਹੈ। ਇਸਦੇ ਨਾਲ ਹੀ ਵਰਤਮਾਨ ਸਮੇਂ ਦੌਰਾਨ ਕਈ ਕਿਸਾਨਾਂ ਵਲੋਂ ਭਿੰਡੀ, ਕੱਦੂ, ਤੋਰੀਆਂ, ਬੈਂਗਣ, ਵੰਗੇ, ਖੀਰੇ ਆਦਿ ਸਬਜ਼ੀਆਂ ਦੀ ਬਿਜਾਈ ਕੀਤੀ ਗਈ ਹੈ, ਜੋ ਮੀਂਹ ਦੇ ਨਾਲ-ਨਾਲ ਗੜ੍ਹੇਮਾਰੀ ਹੋਣ ਨਾਲ ਪ੍ਰਭਾਵਿਤ ਹੋ ਗਈਆਂ ਹਨ। ਕਿਸਾਨਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਮੌਸਮ ਕਾਰਨ ਪ੍ਰਭਾਵਿਤ ਹੋਈ ਫਸਲ ਦੀ ਗਿਰਦਾਵਰੀ ਕਰਕੇ ਕਿਸਾਨਾਂ ਨੂੰ ਖਰਾਬ ਹੋਈਆਂ ਫਸਲਾਂ ਦਾ ਮੁਆਵਜ਼ਾਂ ਦਿੱਤਾ ਜਾਵੇ। ਦੂਜੇ ਪਾਸੇ ਮੀਂਹ ਪੈਣ ਦੇ ਨਾਲ-ਨਾਲ ਤੇਜ਼ ਹਵਾਵਾਂ ਵੀ ਚੱਲ ਰਹੀਆਂ ਹਨ, ਜੋ ਕਣਕ ਦੀ ਫਸਲ ਨੂੰ ਪ੍ਰਭਾਵਿਤ ਕਰ ਰਹੀਆਂ ਹਨ। ਉਧਰ, ਲਗਾਤਾਰ ਇਲਾਕੇ ਅੰਦਰ ਪੈ ਰਹੀ ਬਰਸਾਤ ਦੇ ਨਾਲ-ਨਾਲ ਗੜ੍ਹੇਮਾਰੀ ਹੋਣ ਨਾਲ ਇਕ ਵਾਰ ਫਿਰ ਤੋਂ ਠੰਡ ਨੇ ਜ਼ੋਰ ਪਕੜ ਲਿਆ ਹੈ।

ਪੜ੍ਹੋ ਇਹ ਖਬਰ ਵੀ -  ਪੰਜਾਬ 'ਚ ਆਉਣ ਵਾਲੇ ਦਿਨਾਂ 'ਚ ਪਏਗਾ ਭਾਰੀ ਮੀਂਹ

PunjabKesari

ਇਸਦੇ ਨਾਲ ਹੀ ਬਰਸਾਤ ਦੇ ਆਉਣ ਜਲਾਲਾਬਾਦ ਸ਼ਹਿਰ ਦੀਆਂ ਸੜਕ ਜਲਥਲ ਹੋ ਗਈਆਂ ਅਤੇ ਕਈ-ਕਈ ਘੰਟੇ ਤੱਕ ਪਾਣੀ ਸੜਕ ਵਿਚ ਜਾਮ ਹੋ ਕੇ ਖੜ੍ਹਾ ਰਿਹਾ, ਜਿਸਦੇ ਚੱਲਦੇ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਪਿਛਲੇ ਸਮੇਂ ਦੌਰਾਨ ਜਲਾਲਾਬਾਦ ਸ਼ਹਿਰ ਵਿਚ ਕੀਤੇ ਗਏ ਵਿਕਾਸ ਕੰਮਾਂ ਦੀ ਵੀ ਪੋਲ ਖੁੱਲ ਕੇ ਸਾਹਮਣੇ ਆ ਗਈ, ਕਿਉਂਕਿ ਸ਼ਹਿਰ ਦੀਆਂ ਸੜਕਾਂ ’ਤੇ ਕਈ ਘੰਟੇ ਪਾਣੀ ਜਮ੍ਹਾ ਰਹਿਣ ਕਾਰਣ ਹੋਏ ਵਿਕਾਸ ਕੰਮ ਦੇ ਦੌਰਾਨ ਸਬੰਧਤ ਠੇਕੇਦਾਰ ਵਲੋਂ ਵਰਤੀ ਗਈ ਕਥਿਤ ਲਾਪਰਵਾਹੀ ਉਜਾਗਰ ਹੋ ਗਈ ਹੈ।  
 


rajwinder kaur

Content Editor

Related News