ਸੰਯੁਕਤ ਸਮਾਜ ਮੋਰਚੇ ਵੱਲੋਂ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਚੌਥੀ ਸੂਚੀ ਜਾਰੀ
Saturday, Jan 22, 2022 - 08:01 PM (IST)
ਲੁਧਿਆਣਾ-ਸੰਯੁਕਤ ਸਮਾਜ ਮੋਰਚਾ ਵੱਲੋਂ ਅੱਜ ਵਿਧਾਨ ਸਭਾ ਚੋਣਾਂ ਲਈ ਆਪਣੇ ਉਮੀਦਵਾਰਾਂ ਦੀ ਚੌਥੀ ਸੂਚੀ ਜਾਰੀ ਕਰ ਦਿੱਤੀ ਗਈ ਹੈ। ਇਸ ਸੂਚੀ ’ਚ ਮੋਰਚੇ ਵੱਲੋਂ 35 ਉਮੀਦਵਾਰਾਂ ਦੇ ਨਾਂ ਐਲਾਨੇ ਗਏ ਹਨ। ਮੋਰਚੇ ਨੇ ਬਾਘਾਪੁਰਾਣਾ ਤੋਂ ਭੋਲਾ ਸਿੰਘ ਬਰਾੜ, ਸੁਲਤਾਨਪੁਰ ਲੋਧੀ ਤੋਂ ਹਰਪ੍ਰੀਤ ਪਾਲ ਸਿੰਘ ਵਿਰਕ, ਕਪੂਰਥਲਾ ਤੋਂ ਕੁਲਵੰਤ ਸਿੰਘ ਜੋਸ਼ਨ, ਫਤਿਹਗੜ੍ਹ ਚੂੜੀਆਂ ਤੋਂ ਬਲਜਿੰਦਰ ਸਿੰਘ, ਭੋਆ ਰਿਜ਼ਰਵ ਤੋਂ ਯੁੱਧਵੀਰ ਸਿੰਘ, ਦੀਨਾਨਗਰ ਰਿਜ਼ਰਵ ਤੋਂ ਕੁਲਵੰਤ ਸਿੰਘ, ਗਿੱਲ ਰਿਜ਼ਰਵ ਤੋਂ ਰਾਜੀਵ ਕੁਮਾਰ ਲਵਲੀ, ਦਸੂਹਾ ਤੋਂ ਰਾਮ ਲਾਲ ਸੰਧੂ, ਆਦਮਪੁਰ ਰਿਜ਼ਰਵ ਤੋਂ ਪੁਰਸ਼ੋਤਮ ਹੀਰ, ਕੋਟਕਪੂਰਾ ਤੋਂ ਕੁਲਬੀਰ ਸਿੰਘ ਮੱਤਾ, ਫਰੀਦਕੋਟ ਤੋਂ ਰਵਿੰਦਰਪਾਲ ਕੌਰ, ਬਲਾਚੌਰ ਤੋਂ ਦਲਜੀਤ ਸਿੰਘ ਬੈਂਸ, ਅਟਾਰੀ ਰਿਜ਼ਰਵ ਤੋਂ ਰੇਸ਼ਮ ਸਿੰਘ, ਮੌੜ ਤੋਂ ਮੋਰਚੇ ਨੇ ਕਿਸਾਨ ਅੰਦੋਲਨ ਦੌਰਾਨ ਸਰਗਰਮ ਰਹੇ ਲਖਵਿੰਦਰ ਸਿੰਘ (ਲੱਖਾ ਸਿਧਾਣਾ) ਨੂੰ ਮੈਦਾਨ ’ਚ ਉਤਾਰਿਆ ਹੈ।
ਇਹ ਵੀ ਪੜ੍ਹੋ : ਕੈਪਟਨ ਹੋਵੇ ਜਾਂ ਮਜੀਠੀਆ, ਜਿਹੜੇ ਮੇਰੇ ਵਿਰੁੱਧ ਚੋਣ ਲੜਨੀ ਚਾਹੁੰਦੇ ਹਨ ਤਾਂ ‘ਮੋਸਟ ਵੈੱਲਕਮ’ : ਨਵਜੋਤ ਸਿੱਧੂ (ਵੀਡੀਓ)
ਇਹ ਵੀ ਪੜ੍ਹੋ : ਭਿਆਨਕ ਸੜਕ ਹਾਦਸੇ ’ਚ ਕਾਰ ਦੇ ਉੱਡੇ ਪਰਖੱਚੇ, 2 ਨੌਜਵਾਨਾਂ ਦੀ ਮੌਤ
ਜ਼ਿਕਰਯੋਗ ਹੈ ਕਿ ਸੰਯੁਕਤ ਸਮਾਜ ਮੋਰਚਾ ਵੱਲੋਂ ਪਹਿਲਾਂ 57 ਉਮੀਦਵਾਰਾਂ ਦਾ ਐਲਾਨ ਕੀਤਾ ਜਾ ਚੁੱਕਾ ਹੈ ਤੇ ਹੁਣ 35 ਉਮੀਦਵਾਰਾਂ ਦੇ ਐਲਾਨ ਨਾਲ ਕੁਲ 92 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ। 10 ਉਮੀਦਵਾਰਾਂ ਦਾ ਐਲਾਨ ਸੰਯੁਕਤ ਸੰਘਰਸ਼ ਮੋਰਚਾ ਵਲੋਂ ਕੀਤਾ ਜਾਵੇਗਾ।