ਟੂਰਨਾਮੈਂਟ 'ਚ ਜੇਤੂ ਖਿਡਾਰੀਆਂ ਨੂੰ ਸ਼ਰਾਬ ਦੀ ਬੋਤਲ ਦੇਣ ਵਾਲੇ ਸਰਪੰਚ ਨੇ ਮੰਗੀ ਮੁਆਫੀ (ਵੀਡੀਓ)

11/27/2019 1:02:21 PM

ਰੋਪੜ (ਸੱਜਣ ਸੈਣੀ)— ਟੂਰਨਾਮੈਂਟ ਦੌਰਾਨ ਖਿਡਾਰੀਆਂ ਨੂੰ ਇਨਾਮ 'ਚ ਮੁਰਗਾ ਅਤੇ ਸ਼ਰਾਬ ਦੀ ਬੋਤਲ ਦਾ ਇਨਾਮ ਰੱਖਣ ਵਾਲੀ ਪਿੰਡ ਪੰਚਾਇਤ ਅਤੇ ਖੇਡ ਕਲੱਬ ਦੇ ਪ੍ਰਧਾਨ ਕਮ ਸਰਪੰਚ ਨੇ ਆਪਣੀ ਗਲਤੀ ਮੰਨਦੇ ਹੋਏ ਮੁਆਫੀ ਮੰਗ ਲਈ ਹੈ। 'ਜਗ ਬਾਣੀ' ਨਾਲ ਗੱਲਬਾਤ ਕਰਦੇ ਹੋਏ ਸਰਪੰਚ ਹੈੱਪੀ ਨੇ ਕਿਹਾ ਕਿ ਉਨ੍ਹਾਂ ਤੋਂ ਗਲਤੀ ਹੋ ਗਈ ਕਿ ਪੋਸਟਰਾਂ 'ਤੇ ਬੋਤਲ ਦੇ ਨਾਲ 'ਪੈਪਸੀ' ਨਹੀਂ ਲਿਖਵਾਇਆ ਗਿਆ। ਉਨ੍ਹਾਂ ਕਿਹਾ ਕਿ ਅਸੀਂ ਤਾਂ ਸਿਰਫ ਇਕੱਠ ਇਕੱਠਾ ਕਰਨ ਲਈ ਹੀ ਪੋਸਟਰ 'ਤੇ ਬੋਤਲ ਲਿਖਵਾਇਆ ਸੀ। ਸਾਡੇ ਤੋਂ ਸਿਰਫ ਇਹੀ ਗਲਤੀ ਹੋ ਗਈ ਕਿ ਪੋਸਟਰ 'ਚ ਪੈਪਸੀ ਨਹੀਂ ਲਿਖਵਾਇਆ। ਉਨ੍ਹਾਂ ਕਿਹਾ ਕਿ ਪੋਸਟਰ 'ਚ ਦਾਰੂ ਦੀ ਬੋਤਲ ਦਾ ਕੋਈ ਵੇਰਵਾ ਨਹੀਂ ਹੈ। ਉਨ੍ਹਾਂ ਕਿਹਾ ਕਿ ਜੇਕਰ ਸ਼ਰਾਬ ਦੀ ਬੋਤਲ ਦੇਣੀ ਹੁੰਦੀ ਤਾਂ ਪੋਸਟਰ 'ਚ ਵ੍ਹਿਸਕੀ ਜਾਂ ਕੋਈ ਹੋਰ ਬੋਤਲ ਦਾ ਨਾਂ ਲਿਖਵਾਉਂਦੇ। ਉਨ੍ਹਾਂ ਕਿਹਾ ਕਿ ਜੇਕਰ ਦਾਰੂ ਦੀ ਬੋਤਲ ਲਿਖੀ ਹੁੰਦੀ ਤਾਂ ਮੈਂ ਸਜ਼ਾ ਭੁਗਤਣ ਲਈ ਤਿਆਰ ਹਾਂ।

PunjabKesari
ਉਥੇ ਹੀ ਦੂਜੇ ਪਾਸੇ ਸਰਪੰਚ ਵੱਲੋਂ ਵਧੀਆ ਦਾਰੂ ਦੀ ਬੋਤਲ ਦੇਣ ਦੀ ਵਾਇਰਲ ਹੋਈ ਆਡੀਓ 'ਤੇ ਬੋਲਦੇ ਹੋਏ ਕਿਹਾ ਕਿ ਮੈਨੂੰ ਕਿਸੇ ਦਾ ਫੋਨ ਆਇਆ ਸੀ, ਜਿਸ 'ਚ ਇਹ ਪੁੱਛਿਆ ਗਿਆ ਸੀ ਕਿ ਇਨਾਮ 'ਚ ਕਿਹੜੀ ਬੋਤਲ ਦਿਓਗੇ। ਉਨ੍ਹਾਂ ਕਿਹਾ ਕਿ ਮੈਂ ਜਵਾਬ 'ਚ ਕਿਹਾ ਸੀ ਕਿ ਤੁਹਾਨੂੰ ਵਧੀਆ ਪੰਜਾਬ ਵਾਲੀ ਹੀ ਬੋਤਲ ਦੇ ਦੇਵਾਂਗੇ। ਉਨ੍ਹਾਂ ਗਲਤੀ ਮੰਨਦੇ ਹੋਏ ਕਿਹਾ ਕਿ ਸਾਡੇ ਤੋਂ ਗਲਤੀ ਹੋ ਗਈ ਕਿ ਅਸੀਂ ਪੋਸਟਰ 'ਚ ਨਹੀਂ ਪੈਪਸੀ ਨਹੀਂ ਲਿਖਵਾ ਸਕੇ। ਉਨ੍ਹਾਂ ਹੱਥ ਜੋੜ ਜਨਤਾ ਤੋਂ ਮੁਆਫੀ ਮੰਗਦੇ ਹੋਏ ਕਿਹਾ ਕਿ ਮੈਂ ਦੂਜੀ ਵਾਰ ਸਰਪੰਚ ਬਣਿਆ ਹਾਂ। ਸਾਡੇ ਤੋਂ ਪੋਸਟਰ 'ਚ ਬੋਤਲ ਦੇ ਨਾਮ ਬਾਰੇ ਨਾ ਲਿਖਵਾ ਕੇ ਗਲਤੀ ਹੋ ਗਈ ਹੈ ਅਤੇ ਸਾਨੂੰ ਮੁਆਫ ਕੀਤਾ ਜਾਵੇ। 

PunjabKesari
ਦੱਸਣਯੋਗ ਹੈ ਕਿ ਰੋਪੜ ਜ਼ਿਲੇ ਦੇ ਪਿੰਡ ਕਾਨਪੁਰ 'ਚ ਇਨੀਂ ਦਿਨੀਂ ਅਜੀਬੋ-ਗਰੀਬ ਪੋਸਟਰ ਲੱਗੇ ਹੋਏ ਹਨ। ਜਿਸ 'ਚ ਲਿਖਿਆ ਗਿਆ ਹੈ ਕਿ 28 ਨਵੰਬਰ ਨੂੰ ਬੇਟ ਵੈੱਲਫੇਅਰ ਖੇਤਰ ਦੇ ਪਿੰਡ ਕਾਹਨਪੁਰ 'ਚ ਬਾਬਾ ਹਸਨ ਸ਼ਾਹ ਵੈੱਲਫੇਅਰ ਕਲੱਬ 21ਵਾਂ ਟੂਰਨਾਮੈਂਟ ਕਰਵਾ ਰਿਹਾ ਹੈ।

PunjabKesari
50 ਸਾਲ ਤੋਂ ਵੱਧ ਉਮਰ ਦੇ ਲੋਕ ਇਸ ਖੇਡ ਮੁਕਾਬਲੇ 'ਚ ਹਿੱਸਾ ਲੈ ਸਕਦੇ ਹਨ। ਇਸ ਦੇ ਨਾਲ ਹੀ ਆਧਾਰ ਕਾਰਡ ਵੀ ਜ਼ਰੂਰੀ ਰੱਖਿਆ ਗਿਆ ਹੈ। ਟੂਰਨਾਮੈਂਟ ਦੌਰਾਨ ਵੱਖ-ਵੱਖ ਖੇਡ ਮੁਕਾਬਲਿਆਂ ਸਮੇਤ ਮੁਰਗਾ ਫੜਨ ਦਾ ਮੁਕਾਬਲਾ ਵੀ ਕਰਵਾਇਆ ਜਾਵੇਗਾ। ਇਸ ਦੇ ਨਾਲ ਹੀ ਲਿਖਿਆ ਹੈ ਕਿ ਜੋ ਸਭ ਤੋਂ ਘੱਟ ਸਮੇਂ 'ਚ ਮੁਰਗਾ ਫੜੇਗਾ, ਉਸ ਨੂੰ ਸ਼ਰਾਬ ਦੀ ਬੋਤਲ, 1100 ਰੁਪਏ ਅਤੇ ਜਿਸ ਮੁਰਗਾ ਨੂੰ ਫੜਨਗੇ ਉਸ ਨੂੰ ਵੀ ਨਾਲ ਲੈ ਕੇ ਜਾ ਸਕਦੇ ਹਨ। ਮੁਕਾਬਲੇ 'ਚ ਹਿੱਸਾ ਲੈਣ ਲਈ ਐਂਟਰੀ ਫੀਸ 100 ਰੁਪਇਆ ਫੀਸ ਰੱਖੀ ਜਾ ਰਹੀ ਹੈ।


shivani attri

Edited By shivani attri