ਕੇਂਦਰੀ ਰਾਜ ਮੰਤਰੀ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ

Saturday, Oct 29, 2022 - 02:35 PM (IST)

ਅੰਮ੍ਰਿਤਸਰ (ਸਾਗਰ, ਸਰਬਜੀਤ) : ਕੇਦਰੀ ਰਾਜ ਮੰਤਰੀ ਡਿਫੈਂਸ ਅਤੇ ਟੁਰਿਜ਼ਮ ਅਜੇ ਭੱਟ ਅੱਜ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚੇ, ਜਿਥੇ ਉਨ੍ਹਾਂ ਵੱਲੋਂ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ ਗਿਆ, ਉਥੇ ਹੀ ਇਲਾਹੀ ਬਾਣੀ ਦਾ ਆਨੰਦ ਮਾਣਿਆ ਗਿਆ। ਇਸ ਮੌਕੇ ਸ੍ਰੀ ਦਰਬਾਰ ਸਾਹਿਬ ਦੇ ਇਨਫਰਮੇਸ਼ਨ ਵਿਭਾਗ ਵਲੋਂ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕੇਂਦਰੀ ਰੱਖਿਆ ਅਤੇ ਟੁਰਿਜ਼ਮ ਮੰਤਰੀ ਅਜੇ ਭੱਟ ਨੇ ਦੱਸਿਆ ਕਿ ਉਨ੍ਹਾਂ ਨੂੰ ਅੱਜ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਦਾ ਮੌਕਾ ਮਿਲਿਆ, ਜਿਸ ਕਰਕੇ ਉਹ ਆਪਣੇ ਆਪ ਨੂੰ ਬਹੁਤ ਵਢਭਾਗੀ ਸਮਝਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਇਕ ਬਾਰਡਰ ਸੂਬਾ ਹੈ ਜਿਸ ਦੀ ਸਰਹੱਦੀ ਇਲਾਕਿਆਂ ਵਿਚ ਹੋ ਰਹੀ ਨਸ਼ੇ ਅਤੇ ਵਿਸਫੋਟਕ ਸਮੱਗਰੀ ਪ੍ਰਤੀ ਕੇਂਦਰ ਸਰਕਾਰ ਪੁਖਤਾ ਪ੍ਰਬੰਧ ਕਰ ਰਹੀ ਹੈ ਪਰ ਸੂਬਾ ਸਰਕਾਰਾਂ ਦਾ ਵੀ ਫਰਜ਼ ਬਣਦਾ ਹੈ ਕਿ ਉਹ ਆਪਣੇ ਤੌਰ ’ਤੇ ਇਨ੍ਹਾਂ ਮੁੱਦਿਆਂ ਦਾ ਧਿਆਨ ਰੱਖਣ। 

ਉਨ੍ਹਾਂ ਕਿਹਾ ਕਿ ਕੇਜਰੀਵਾਲ ਸਰਕਾਰ ਵੱਲੋਂ ਚੋਣਾਂ ਮੌਕੇ ਹਿੰਦੂ ਦੇਵੀ ਦੇਵਤਿਆਂ ਦੀਆ ਤਸਵੀਰਾਂ ਜੋ ਕਿ ਨੋਟਾਂ ’ਤੇ ਲਾਉਣ ਦੀ ਗੱਲ ਕੀਤੀ ਗਈ ਹੈ, ਉਹ ਸਿਰਫ ਤੇ ਸਿਰਫ ਸਿਆਸੀ ਸਟੰਟ ਹੈ, ਨੋਟਾਂ ’ਤੇ ਤਸਵੀਰ ਲਾਉਣਾ ਆਰ. ਬੀ. ਆਈ. ਦਾ ਲੰਮਾ ਪਰੋਸੈੱਸ ਹੈ ਜਿਸ ਸੰਬਧੀ ਕੇਜਰੀਵਾਲ ਸਿਰਫ ਆਖ ਹੀ ਸਕਦੇ ਹਨ, ਬਦਲ ਨਹੀ ਸਕਦੇ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਹਰ ਮੁੱਦੇ ’ਤੇ ਦੇਸ਼ ਦੇ ਲੋਕਾਂ ਦੇ ਹਿੱਤ ਵਿਚ ਕਾਰਜਸ਼ੀਲ ਹੈ। 


Gurminder Singh

Content Editor

Related News