ਅੱਖਾਂ ਦੀ ਰੌਸ਼ਨੀ ਨਾ ਹੋਣ ਦੇ ਬਾਵਜੂਦ ਹਰਲੀਨ ਨੇ ਪ੍ਰਾਪਤ ਕੀਤੇ 96 ਫ਼ੀਸਦੀ ਅੰਕ, ਹਰਸਿਮਰਤ ਨੇ ਕੀਤੀ ਵਡਿਆਈ

07/21/2020 5:50:48 PM

ਸ੍ਰੀ ਮੁਕਤਸਰ ਸਾਹਿਬ (ਰਿਣੀ): ਅੱਖਾਂ ਦੀ ਰੌਸ਼ਨੀ ਨਾ ਹੋਣ ਦੇ ਬਾਵਜੂਦ, 12ਵੀਂ ਜਮਾਤ 'ਚੋਂ 96.6% ਅੰਕ ਲੈ ਕੇ ਨਾਮਣਾ ਖੱਟਣ ਵਾਲੀ ਮੋਹਾਲੀ ਦੀ ਵਸਨੀਕ ਪ੍ਰਤਿਭਾਸ਼ਾਲੀ ਕੁੜੀ ਹਰਲੀਨ ਕੌਰ ਦੀ ਫੋਨ ਰਾਹੀ ਕੇਂਦਰੀ ਮੰਤਰੀ ਤੇ ਬਠਿੰਡਾ ਤੋਂ ਮੈਂਬਰ ਪਾਰਲੀਮੈਂਟ ਬੀਬਾ ਹਰਸਿਮਰਤ ਕੌਰ ਬਾਦਲ ਨੇ ਹੌਸਲਾ ਅਫਜ਼ਾਈ ਕੀਤੀ। ਹਰਲੀਨ ਨੇ ਆਪਣੀ 12ਵੀਂ ਤੱਕ ਦੀ ਵਿੱਦਿਆ ਬਲਾਈਂਡ ਸਕੂਲ 'ਚੋਂ ਪ੍ਰਾਪਤ ਕੀਤੀ ਹੈ। ਹਰਲੀਨ ਨੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨਾਲ ਗੱਲਬਾਤ ਕਰਕੇ ਖੁਸ਼ੀ ਪ੍ਰਗਟ ਕੀਤੀ।

ਇਹ ਵੀ ਪੜ੍ਹੋ:  ਫਿਰੋਜ਼ਪੁਰ 'ਚ ਕੁਦਰਤ ਦਾ ਕਹਿਰ: ਘਰ ਦੀ ਛੱਤ ਡਿੱਗਣ ਨਾਲ ਜਨਾਨੀ ਦੀ ਮੌਕੇ 'ਤੇ ਮੌਤ

PunjabKesari ਉਸਨੇ ਦੱਸਿਆ ਕਿ ਉਸਦੀ ਪ੍ਰਾਪਤੀ 'ਚ ਉਸਦੇ ਮਾਤਾ-ਪਿਤਾ ਅਤੇ ਅਧਿਆਪਕਾਂ ਦਾ ਵਿਸ਼ੇਸ਼ ਯੋਗਦਾਨ ਹੈ। ਹਰਲੀਨ ਹੁਣ ਐੱਲ.ਐੱਲ.ਬੀ. ਕਰਨਾ ਚਾਹੁੰਦੀ ਹੈ। ਵਕਾਲਤ ਦੇ ਖੇਤਰ 'ਚ ਨਾਂਅ ਕਮਾਉਣ ਦੀ ਚਾਹਵਾਨ ਹਰਲੀਨ ਦੀ ਮਿਹਨਤ ਦੀ ਸਿਫ਼ਤ ਕਰਦੇ ਹੋਏ, ਬੀਬਾ ਜੀ ਨੇ ਉਸ ਦਾ ਹਰ ਕਦਮ 'ਤੇ ਸਾਥ ਦੇਣ ਲਈ ਮਾਪਿਆਂ ਤੇ ਅਧਿਆਪਕ ਸਾਹਿਬਾਨਾਂ ਦੀ ਵੀ ਸ਼ਲਾਘਾ ਕੀਤੀ।

ਇਹ ਵੀ ਪੜ੍ਹੋ: ਬੇਅਦਬੀ ਕਾਂਡ : ਡੇਰਾ ਪ੍ਰੇਮੀਆਂ ਦੀ ਸੁਣਵਾਈ 3 ਅਗਸਤ ਲਈ ਮੁਲਤਵੀ

PunjabKesari


Shyna

Content Editor

Related News