ਕੇਂਦਰ ਸਰਕਾਰ ਕਿਸਾਨੀ ਮਸਲੇ ਹੱਲ ਕਰੇ : ਸ਼੍ਰੀ ਮਹੰਤ ਨਿਰਮਲ ਭੇਖ

Monday, Jan 04, 2021 - 08:32 PM (IST)

ਕੇਂਦਰ ਸਰਕਾਰ ਕਿਸਾਨੀ ਮਸਲੇ ਹੱਲ ਕਰੇ : ਸ਼੍ਰੀ ਮਹੰਤ ਨਿਰਮਲ ਭੇਖ

ਜੀਰਾ, (ਗੁਰਮੇਲ ਸੇਖਵਾਂ)- ਸ਼੍ਰੀ ਮਹੰਤ ਰੇਸ਼ਮ ਸਿੰਘ ਨਿਰਮਲ ਪੰਚਾਇਤੀ ਅਖਾੜਾ ਕਨਖਲ ਹਰਿਦੁਆਰ ਦੀ ਪ੍ਰਧਾਨਗੀ ਹੇਠ ਅੱਜ ਨਿਰਮਲੇ ਡੇਰਾ ਸੇਖਵਾਂ ਵਿਖੇ ਨਿਰਮਲ ਭੇਖ ਦੇ ਸੰਤਾ ਮਹੰਤਾਂ ਦੀ ਇਕੱਤਰਤਾ ਹੋਈ, ਜਿਸ 'ਚ ਮਹੰਤ ਰੇਸ਼ਮ ਸਿੰਘ ਅਤੇ ਬਾਬਾ ਕਸ਼ਮੀਰ ਸਿੰਘ ਭੂਰੀ ਵਾਲਿਆਂ ਨੇ ਕਿਸਾਨਾਂ ਦੇ ਸੰਘਰਸ਼ ਦੀ ਹਮਾਇਤ ਕਰਦਿਆਂ ਕਿਸਾਨਾਂ ਦੀ ਦਿੱਲੀ ਵਿਖੇ ਤਿੰਨ ਕਾਲੇ ਕਾਨੂੰਨਾ ਖਿਲਾਫ ਚੱਲ ਰਹੇ ਅੰਦੋਲਨ ਦੌਰਾਨ ਜਿਹੜੇ ਕਿਸਾਨ ਸ਼ਹੀਦ ਹੋ ਗਏ ਹਨ, ਉਨ੍ਹਾਂ ਦੀ ਸ਼ਹੀਦੀ ’ਤੇ ਅਫਸੋਸ ਪ੍ਰਗਟ ਕੀਤਾ। ਉਨ੍ਹਾਂ ਕਿਹਾ ਕਿ ਜੋ ਕਿਸਾਨ ਸਭਨਾ ਲਈ ਅਨਾਜ ਪੈਦਾ ਕਰਦਾ ਹੈ, ਉਨ੍ਹਾਂ ਦੀ ਭਗਤੀ ਨੂੰ ਭੁਲਾਇਆ ਨਹੀਂ ਜਾ ਸਕਦਾ, ਕਿਉਂਕਿ ਗੁਰੂ ਨਾਨਕ ਦੇਵ ਜੀ ਦੇ ਸਿਧਾਂਤ ਅਨੁਸਾਰ ਖੇਤੀ ਨੂੰ ਉਤਮ ਮੰਨਿਆ ਗਿਆ ਹੈ। ਉਨ੍ਹਾਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਨੇ ਆਪ ਖੇਤੀ ਕੀਤੀ ਹੈ ਤੇ ਉਨ੍ਹਾਂ ਨੇ ਖੇਤੀ ਨੂੰ ਉਤਮ ਦੱਸਿਆ ਅਤੇ ਗੁਰੂ ਨਾਨਕ ਦੀ ਕਿ੍ਰਪਾ ਨਾਲ ਲੰਗਰ ਚੱਲ ਰਹੇ ਹਨ।  ਇਸ ਲਈ ਕੇਂਦਰ ਦੀ ਨਰਿੰਦਰ ਮੋਦੀ ਦੀ ਸਰਕਾਰ ਨੂੰ ਪਹਿਲ ਦੇ ਅਧਾਰ ’ਤੇ ਕਿਸਾਨੀ ਮਸਲੇ ਨੂੰ ਹੱਲ ਕਰਨਾ ਚਾਹੀਦਾ ਹੈ। ਜਿਕਰਯੋਗ ਹੈ ਕਿ ਸੰਤ ਕਸ਼ਮੀਰ ਸਿੰਘ ਭੂਰੀ ਵਾਲਿਆਂ ਵੱਲੋਂ ਦਿੱਲੀ ਦੇ ਟਿਕਰੀ ਬਾਰਡਰ ’ਤੇ ਪਹਿਲਾਂ ਹੀ ਲੰਗਰ ਚਲਾਏ ਜਾ ਰਹੇ ਹਨ। ਇਸ ਮੌਕੇ ਮਹੰਤ ਜੁਗਰਾਜ ਸਿੰਘ ਲੈਪੋ ਪ੍ਰਧਾਨ ਮਾਲਵਾ ਮੰਡਲ, ਮਹੰਤ ਚਮਕੌਰ ਸਿੰਘ ਭਾਈ ਰੂਪਾ, ਮਹੰਤ ਕਸ਼ਮੀਰ ਸਿੰਘ ਮੁਕਤਸਰ ਮਹੰਤ ਚਮਕੌਰ ਸਿੰਘ ਲੋਹਗੜ੍ਹ, ਮਹੰਤ ਬਲਜਿੰਦਰ ਸਿੰਘ ਕਾਉਂਕੇ, ਮਹੰਤ ਦਰਸ਼ਨ ਸਿੰਘ ਨੈਨੇਕੋਟ, ਮਹੰਤ ਸੰਤੋਖ ਸਿੰਘ ਦਿਆਲਪੁਰ ਮਿਰਜਾ ਪ੍ਰਧਾਨ ਨਿਰਮਲ ਮਾਲਵਾ ਸਾਧੂ ਸੰਘ, ਰਾਮ ਸਿੰਘ, ਗੁਰਸ਼ਰਨ ਸਿੰਘ ਆਦਿ ਵੀ ਮੋਜੂਦ ਸਨ। 


author

Bharat Thapa

Content Editor

Related News