ਟਰੇਨ ਦੀ ਲਪੇਟ ''ਚ ਆਉਣ ਨਾਲ ਅਣਪਛਾਤੇ ਦੀ ਮੌਤ

Saturday, Mar 24, 2018 - 06:47 AM (IST)

ਟਰੇਨ ਦੀ ਲਪੇਟ ''ਚ ਆਉਣ ਨਾਲ ਅਣਪਛਾਤੇ ਦੀ ਮੌਤ

ਗੁਰਾਇਆ, (ਜ. ਬ.)- ਫਿਲੌਰ-ਗੁਰਾਇਆ ਦੇ ਨਜ਼ਦੀਕ ਪਿੰਡ ਭੱਟੀਆਂ ਵਿਖੇ ਟਰੇਨ ਦੀ ਲਪੇਟ 'ਚ ਆਉਣ ਨਾਲ ਇਕ ਵਿਅਕਤੀ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜੀ. ਆਰ. ਪੀ. ਪੁਲਸ ਦੇ ਕਰਮਚਾਰੀ ਕਮਲਜੀਤ ਸਿੰਘ ਨੇ ਦੱਸਿਆ ਕਿ ਅੰਮ੍ਰਿਤਸਰ ਨਿਊ ਜਲਪਾਈ ਐਕਸਪ੍ਰੈੱਸ ਟਰੇਨ ਨੰ.12408 ਦੀ ਚਪੇਟ 'ਚ ਆਉਣ ਨਾਲ ਇਕ 70-72 ਸਾਲਾ ਵਿਅਕਤੀ ਦੀ ਮੌਤ ਹੋ ਗਈ, ਜਿਸ ਦੀ ਪਛਾਣ ਨਹੀਂ ਹੋ ਸਕੀ। ਮ੍ਰਿਤਕ ਦੀ ਲਾਸ਼ ਨੂੰ ਪਛਾਣ ਲਈ ਸਿਵਲ ਹਸਪਤਾਲ ਫਿਲੌਰ ਵਿਖੇ 72 ਘੰਟੇ ਲਈ ਰੱਖ ਦਿੱਤਾ ਗਿਆ ਹੈ। 


Related News