ਅਣਪਛਾਤੀ ਲਾਸ਼ ਬਰਾਮਦ
Monday, Mar 26, 2018 - 11:30 PM (IST)

ਸ੍ਰੀ ਕੀਰਤਪੁਰ ਸਾਹਿਬ, (ਬਾਲੀ)- ਥਾਣਾ ਸ੍ਰੀ ਕੀਰਤਪੁਰ ਸਾਹਿਬ ਦੀ ਪੁਲਸ ਨੂੰ ਮੇਨ ਬਾਜ਼ਾਰ ਵੱਲ ਆਉਂਦੀ ਭਾਖੜਾ ਨਹਿਰ ਦੀ ਪਟੜੀ ਦੇ ਨਾਲੋਂ ਇਕ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਏ. ਐੱਸ. ਆਈ. ਦੀਪਕ ਕੁਮਾਰ ਨੇ ਦੱਸਿਆ ਕਿ ਪਿੰਡ ਜਿਊਵਾਲ ਭਾਖੜਾ ਨਹਿਰ ਦੀ ਪਟੜੀ ਦੇ ਨਾਲ ਲੱਗੇ ਹੋਏ ਸਫ਼ੈਦਿਆਂ ਦੇ ਦਰੱਖਤਾਂ ਦੇ ਨਜ਼ਦੀਕ ਇਕ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ ਹੈ, ਜੋ ਦੇਖਣ ਤੋਂ ਸਾਧੂ ਲੱਗਦਾ ਹੈ, ਜਿਸ ਨੇ ਕੁੜਤਾ ਅਤੇ ਭੰਗਵੇਂ ਰੰਗ ਦੀ ਧੋਤੀ ਪਾਈ ਹੋਈ ਸੀ।
ਉਕਤ ਵਿਅਕਤੀ ਸਿਰ ਤੋਂ ਮੋਨਾ ਦਾੜ੍ਹੀ ਸਾਧੂਆਂ ਦੀ ਤਰ੍ਹਾਂ ਰੱਖੀ ਹੋਈ ਹੈ। ਉਨ੍ਹਾਂ ਦੱਸਿਆ ਕਿ ਲਾਸ਼ ਦੀ ਸ਼ਨਾਖ਼ਤ ਨਾ ਹੋਣ ਕਾਰਨ ਇਸ ਨੂੰ 72 ਘੰਟਿਆਂ ਲਈ ਭਾਈ ਜੈਤਾ ਜੀ ਸਿਵਲ ਹਸਪਤਾਲ ਸ੍ਰੀ ਅਨੰਦਪੁਰ ਸਾਹਿਬ ਦੇ ਮੁਰਦਾ ਘਰ ਵਿਚ ਰਖਵਾ ਦਿੱਤਾ ਹੈ।