ਭੱਠੇ ਕੋਲੋਂ ਅਣਪਛਾਤੀ ਲਾਸ਼ ਬਰਾਮਦ
Sunday, Feb 18, 2018 - 12:57 AM (IST)

ਰੂਪਨਗਰ, (ਵਿਜੇ)- ਥਾਣਾ ਸਿੰਘ ਭਗਵੰਤਪੁਰ ਪੁਲਸ ਵੱਲੋਂ ਬਰਾਮਦ ਕੀਤੀ ਗਈ ਅਣਪਛਾਤੀ ਲਾਸ਼ ਨੂੰ ਸ਼ਨਾਖਤ ਲਈ 72 ਘੰਟਿਆਂ ਲਈ ਸਿਵਲ ਹਸਪਤਾਲ ਦੀ ਮੋਰਚਰੀ 'ਚ ਰਖਾਇਆ ਗਿਆ ਹੈ। ਥਾਣਾ ਸਿੰਘ ਭਗਵੰਤਪੁਰ ਦੇ ਇੰਚਾਰਜ ਏ.ਐੱਸ.ਆਈ. ਹੁਸਨ ਲਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੁਰਦੁਆਰਾ ਸੌਲਖੀਆਂ ਦੇ ਨੇੜੇ ਭੱਠੇ ਦੇ ਮੁਨਸ਼ੀ ਸ਼ਿਵ ਕੁਮਾਰ ਨੇ ਭੱਠੇ ਕੋਲ ਇਕ ਅਣਪਛਾਤੀ ਲਾਸ਼ ਹੋਣ ਬਾਰੇ ਸੂਚਨਾ ਦਿੱਤੀ। ਉਸ ਤੋਂ ਬਾਅਦ ਤੁਰੰਤ ਪੁਲਸ ਮੌਕੇ 'ਤੇ ਪਹੁੰਚ ਗਈ। ਉਕਤ ਮ੍ਰਿਤਕ ਵਿਅਕਤੀ ਦੀ ਉਮਰ ਕਰੀਬ 60-65 ਸਾਲ, ਕੱਦ 5 ਫੁੱਟ 5 ਇੰਚ, ਰੰਗ ਕਾਲਾ, ਸਿਰ ਤੋਂ ਮੋਨਾ ਅਤੇ ਦਾੜ੍ਹੀ ਕੱਟੀ ਹੋਈ ਹੈ। ਉਸ ਦੇ ਸਫੈਦ ਕੁੜਤਾ ਤੇ ਗ੍ਰੇਅ ਰੰਗ ਦਾ ਪਜਾਮਾ ਪਾਇਆ ਹੋਇਆ ਸੀ। ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ 72 ਘੰਟਿਆਂ ਲਈ ਸ਼ਨਾਖਤ ਲਈ ਸਿਵਲ ਹਸਪਤਾਲ ਰੂਪਨਗਰ ਦੀ ਮੋਰਚਰੀ 'ਚ ਰਖਾ ਦਿੱਤਾ ਹੈ।