ਅਣਪਛਾਤੀ ਲਾਸ਼ ਮਿਲੀ

10/16/2017 2:49:56 AM

ਸ੍ਰੀ ਕੀਰਤਪੁਰ ਸਾਹਿਬ, (ਬਾਲੀ)- ਦੁਪਹਿਰ ਸਮੇਂ ਥਾਣਾ ਸ੍ਰੀ ਕੀਰਤਪੁਰ ਸਾਹਿਬ ਦੀ ਪੁਲਸ ਨੂੰ ਨੱਕੀਆਂ ਪਣ-ਬਿਜਲੀ ਘਰ ਦੇ ਗੇਟ ਤੋਂ ਇਕ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ ਹੈ।
ਇਸ ਸੰਬੰਧੀ ਤਫ਼ਤੀਸ਼ੀ ਅਧਿਕਾਰੀ ਏ. ਐੱਸ. ਆਈ. ਦੀਪਕ ਕੁਮਾਰ ਨੇ ਦੱਸਿਆ ਕਿ ਸੂਚਨਾ ਮਿਲੀ ਸੀ ਕਿ ਸ੍ਰੀ ਆਨੰਦਪੁਰ ਸਾਹਿਬ ਹਾਈਡਲ ਚੈਨਲ ਨਹਿਰ 'ਤੇ ਬਣੇ ਨੱਕੀਆਂ ਪਣ-ਬਿਜਲੀ ਘਰ ਦੀ ਮਸ਼ੀਨ ਨੰਬਰ ਚਾਰ ਗੇਟ ਨੰਬਰ ਇਕ ਨਾਲ ਕਿਸੇ ਵਿਅਕਤੀ ਦੀ ਲਾਸ਼ ਤੈਰ ਰਹੀ ਹੈ। ਪੁਲਸ ਨੇ ਮੌਕੇ 'ਤੇ ਜਾ ਕੇ ਲਾਸ਼ ਨੂੰ ਕੱਢਿਆ। ਉਕਤ ਵਿਅਕਤੀ ਦੇਖਣ ਤੋਂ ਨੇਪਾਲੀ ਲੱਗਦਾ ਹੈ, ਜਿਸ ਦੀ ਉਮਰ 40 ਕੁ ਸਾਲ, ਸਿਰੋਂ ਮੋਨਾ ਤੇ ਹਲਕੀ ਦਾੜ੍ਹੀ ਰੱਖੀ ਹੋਈ ਹੈ ਤੇ ਉਸ ਨੇ ਕਾਲੇ ਰੰਗ ਦੀ ਟੀ-ਸ਼ਰਟ ਤੇ ਕਾਲੇ ਰੰਗ ਦੀ ਪੈਂਟ ਪਹਿਨੀ ਹੋਈ ਹੈ। ਲਾਸ਼ ਦੇਖਣ 'ਤੇ 10 ਕੁ ਦਿਨ ਪੁਰਾਣੀ ਲੱਗਦੀ ਹੈ, ਜਿਸ ਦੀ ਸ਼ਨਾਖ਼ਤ ਨਾ ਹੋਣ ਕਾਰਨ ਧਾਰਾ 174 ਦੀ ਕਾਰਵਾਈ ਕਰਦੇ ਹੋਏ ਇਸ ਨੂੰ 72 ਘੰਟਿਆਂ ਲਈ ਸ਼ਨਾਖ਼ਤ ਲਈ ਸਿਵਲ ਹਸਪਤਾਲ ਸ੍ਰੀ ਆਨੰਦਪੁਰ ਸਾਹਿਬ ਦੇ ਮੁਰਦਾਘਰ 'ਚ ਰਖਵਾ ਦਿੱਤਾ ਗਿਆ ਹੈ।


Related News