ਅਣਪਛਾਤੀ ਲਾਸ਼ ਮਿਲੀ

Sunday, Aug 13, 2017 - 07:42 AM (IST)

ਅਣਪਛਾਤੀ ਲਾਸ਼ ਮਿਲੀ

ਖਡੂਰ ਸਾਹਿਬ, (ਕੁਲਾਰ)- ਸੜਕ ਕਿਨਾਰੇ ਇਕ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲਣ ਦੀ ਖਬਰ ਹੈ। ਜਾਣਕਾਰੀ ਅਨੁਸਾਰ ਪੁਲਸ ਚੌਕੀ ਖਡੂਰ ਸਾਹਿਬ ਦੇ ਇੰਚਾਰਜ ਮਨਮੋਹਨ ਸਿੰਘ ਨੇ ਦੱਸਿਆ ਕਿ ਖਡੂਰ ਸਾਹਿਬ ਨਗਰ ਦੇ ਬਾਹਰ ਵਾਰ ਗੋਇੰਦਵਾਲ ਸਾਹਿਬ ਨੂੰ ਜਾਂਦੀ ਸੜਕ ਦੇ ਕਿਨਾਰੇ ਇਕ 60 ਸਾਲ ਦੇ ਕਰੀਬ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ ਹੈ। ਲਾਸ਼ ਸ਼ਨਾਖਤ ਲਈ ਤਰਨਤਾਰਨ ਵਿਖੇ ਮੌਰਚਰੀ 'ਚ ਰਖਵਾ ਦਿੱਤੀ ਗਈ ਹੈ ਤੇ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।


Related News