ਵੱਡੀ ਖ਼ਬਰ : ਅਣਪਛਾਤੇ ਹਮਲਾਵਰਾਂ ਵੱਲੋਂ ਗੋਲੀਆਂ ਚਲਾ ASI ਰੈਂਕ ਦੇ 2 ਪੁਲਸ ਮੁਲਾਜ਼ਮਾਂ ਦਾ ਕਤਲ

Saturday, May 15, 2021 - 09:48 PM (IST)

ਵੱਡੀ ਖ਼ਬਰ : ਅਣਪਛਾਤੇ ਹਮਲਾਵਰਾਂ ਵੱਲੋਂ ਗੋਲੀਆਂ ਚਲਾ ASI ਰੈਂਕ ਦੇ 2 ਪੁਲਸ ਮੁਲਾਜ਼ਮਾਂ ਦਾ ਕਤਲ

ਲੁਧਿਆਣਾ- ਇਸ ਸਮੇਂ ਦੀ ਵੱਡੀ ਖ਼ਬਰ ਜਗਰਾਉਂ ਤੋਂ ਦੇਖਣ ਨੂੰ ਮਿਲੀ ਹੈ ਜਿਥੇ ਕਿ ਕੁਝ ਅਣਪਛਾਤੇ ਹਮਲਾਵਰਾਂ ਵੱਲੋਂ ਨਵੀਂ ਦਾਨਾ ਮੰਡੀ ਵਿਖੇ ਗੋਲੀਆਂ ਚਲਾ ਕੇ ਸੀ.ਆਈ.ਏ. ਸਟਾਫ਼ ਜਗਰਾਉਂ ਵਿਖੇ ਤਾਇਨਾਤ 2 ਏ.ਐਸ.ਆਈ ਰੈਂਕ ਦੇ ਮੁਲਾਜ਼ਮਾਂ ਦਾ ਕਤਲ ਕਰ ਦਿੱਤਾ ਗਿਆ। ਹਮਲਾਵਰ ਗੋਲੀਆਂ ਚਲਾ ਕੇ ਮੌਕੇ ਤੋਂ ਹੋਏ ਫ਼ਰਾਰ ਹੋ ਗਏ ।

PunjabKesari

ਇਹ ਵੀ ਪੜ੍ਹੋ- ਵਿਜੀਲੈਂਸ ਦੀ ਕਾਰਵਾਈ ਤੋਂ ਬਾਅਦ ਸਿੱਧੂ ਨੇ ਟਵੀਟ ਕਰ ਕੈਪਟਨ ਨੂੰ ਕੀਤਾ ਚੈਲੇਂਜ

ਇਨ੍ਹਾਂ ਮੁਲਾਜ਼ਮਾ ਦੀ ਪਛਾਣ ਏ. ਐਸ. ਆਈ. ਭਗਵਾਨ ਸਿੰਘ ਅਤੇ ਏ. ਐਸ. ਆਈ. ਦਲਵਿੰਦਰ ਸਿੰਘ ਵਜੋਂ ਹੋਈ ਹੈ। ਜਾਣਕਾਰੀ ਮਿਲਣ ਤੋਂ ਬਾਅਦ ਜ਼ਿਲ੍ਹਾ ਪੁਲਸ ਮੁਖੀ ਚਰਨਜੀਤ ਸੋਹਲ ਸਮੇਤ ਸਾਰੀ ਪੁਲਸ ਪਾਰਟੀ ਮੌਕੇ 'ਤੇ ਪੁੱਜੀ।

PunjabKesari

ਪੁਲਸ ਨੇ ਹਮਲਾਵਰਾਂ ਨੂੰ ਫੜਨ ਲਈ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਵਲੋਂ ਹਮਲਾਵਰਾਂ ਨੂੰ ਫੜਨ ਲਈ ਜਗਰਾਉਂ ਦੇ ਚਾਰ ਚੁਫੇਰੇ ਪੁਲਸ ਟੀਮ ਭੇਜੀ ਗਈ ਹੈ।


author

Bharat Thapa

Content Editor

Related News