ਮੰਮੀ-ਡੈਡੀ ਮੈਨੂੰ ਮੁਆਫ਼ ਕਰ ਦੇਣਾ...ਨਾਜਾਇਜ਼ ਸੰਬੰਧਾਂ ਨੇ ਉਜਾੜਿਆ ਘਰ, ਵੀਡੀਓ 'ਚ ਪ੍ਰੇਮਿਕਾ ਬਾਰੇ ਖੋਲ੍ਹੇ ਵੱਡੇ ਰਾਜ
Monday, Aug 24, 2026 - 03:21 PM (IST)
ਜਲੰਧਰ (ਵੈੱਬ ਡੈਸਕ ਮਹੇਸ਼)- ਜਲੰਧਰ ਵਿਚ ਨਾਜਾਇਜ਼ ਸੰਬੰਧਾਂ ਕਾਰਨ ਇਕ ਹੋਰ ਹੱਸਦਾ-ਖੇਡਦਾ ਪਰਿਵਾਰ ਉੱਜੜ ਗਿਆ। ਜੰਡੂ ਸਿੰਘਾ ਦੇ ਰਹਿਣ ਵਾਲੇ ਇਕ ਵਿਅਕਤੀ ਵੱਲੋਂ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਦਵਿੰਦਰ ਸਿੰਘ ਵਾਸੀ ਜੰਡੂ ਸਿੰਘਾ ਵਜੋਂ ਹੋਈ ਹੈ। ਮਰਨ ਤੋਂ ਪਹਿਲਾਂ ਉਕਤ ਵਿਅਕਤੀ ਨੇ ਵੀਡੀਓ ਬਣਾ ਕੇ ਮਾਪਿਆਂ ਨੂੰ ਭੇਜ ਪ੍ਰੇਮਿਕਾ ਅਤੇ ਉਸ ਦੇ ਪਰਿਵਾਰ ਬਾਰੇ ਕਈ ਵੱਡੇ ਖ਼ੁਲਾਸੇ ਕੀਤੇ ਹਨ। ਇਸ ਦੇ ਨਾਲ ਹੀ ਉਸ ਨੇ ਮਰਨ ਤੋਂ ਪਹਿਲਾਂ ਸੁਸਾਈਡ ਨੋਟ ਵੀ ਲਿਖਿਆ, ਜਿਸ ਵਿਚ ਉਸ ਨੇ ਹੈਰਾਨ ਕਰਦੇ ਵੱਡੇ ਰਾਜ਼ ਖੋਲ੍ਹਦਿਆਂ ਇਨਸਾਫ਼ ਦੀ ਗੁਹਾਰ ਲਗਾਈ ਹੈ। ਵੀਡੀਓ ਵੀ ਬੋਲਦਿਆਂ ਉਸ ਨੇ ਮਾਪਿਆਂ ਤੋਂ ਮੁਆਫ਼ੀ ਮੰਗਣ ਮਗਰੋਂ ਜ਼ਹਿਰ ਖਾ ਕੇ ਖ਼ੁਦਕੁਸ਼ੀ ਕਰ ਲਈ। ਮੁਆਫ਼ੀ ਮੰਗਦੇ ਦਵਿੰਦਰ ਨੇ ਕਿਹਾ ਕਿ ਮੰਮੀ-ਡੈਡੀ ਮੈਨੂੰ ਮੁਆਫ਼ ਕਰ ਦੇਣਾ।
ਇਹ ਵੀ ਪੜ੍ਹੋ: ਪੰਜਾਬ: ਇਨ੍ਹਾਂ ਬੀਮਾਰੀਆਂ ਦਾ ਵਧਿਆ ਖ਼ਤਰਾ! ਜਾਰੀ ਕੀਤੀ ਗਈ ਐਡਵਾਈਜ਼ਰੀ

ਵੀਡੀਓ ਤੇ ਸੁਸਾਈਡ ਨੋਟ 'ਚ ਪ੍ਰੇਮਿਕਾ ਬਾਰੇ ਕੀਤਾ ਵੱਡਾ ਖ਼ੁਲਾਸਾ
ਮਰਨ ਤੋਂ ਪਹਿਲਾਂ ਬਣਾਈ ਗਈ ਵੀਡੀਓ 'ਚ ਦਵਿੰਦਰ ਸਿੰਘ ਨੇ ਦੱਸਿਆ ਕਿ 2019 ਤੋਂ ਉਸ ਦੀ ਦੋਸਤੀ ਜੰਡੂ ਸਿੰਘਾ ਦੀ ਰਹਿਣ ਵਾਲੀ ਤਨਵੀਰ ਕੌਰ ਨਾਲ ਸੀ, ਜੋਕਿ ਜਸਕਰਨ ਨਾਂ ਦੇ ਵਿਅਕਤੀ ਨਾਲ ਵਿਆਹੀ ਹੋਈ ਹੈ। ਉਸ ਦੀਆਂ ਦੋ ਧੀਆਂ ਵੀ ਹਨ। ਖ਼ੁਲਾਸਾ ਕਰਦੇ ਉਸ ਨੇ ਦੱਸਿਆ ਕਿ ਤਨਵੀਰ ਕੌਰ ਉਸ ਨੂੰ ਵਿਆਹ ਕਰਵਾਉਣ ਲਈ ਲਗਾਤਾਰ ਧਮਕੀਆਂ ਦੇ ਰਹੀ ਸੀ।

ਸੁਸਾਈਡ ਨੋਟ ਵਿਚ ਵੀ ਖ਼ੁਲਾਸਾ ਕਰਦੇ ਦਵਿੰਦਰ ਨੇ ਕਿਹਾ ਕਿ ਜੇਕਰ ਉਹ ਉਸ ਨਾਲ ਗੱਲਬਾਤ ਕਰਨੀ ਬੰਦ ਕਰਦਾ ਸੀ ਤਾਂ ਫਿਰ ਉਸ ਨੂੰ ਦਵਾਈ ਖਾ ਕੇ ਖ਼ੁਦਕੁਸ਼ੀ ਕਰਨੀ ਦੀ ਧਮਕੀ ਦਿੰਦੀ ਸੀ। ਤਨਵੀਰ ਕੌਰ ਦਾ ਪੇਕਾ ਪਰਿਵਾਰ ਮਜੀਠਾ ਵਿਚ ਰਹਿੰਦਾ ਹੈ। ਦਵਿੰਦਰ ਨੇ ਅੱਗੇ ਕਿਹਾ ਕਿ ਦੋਹਾਂ ਵਿਚਾਲੇ ਕਾਫ਼ੀ ਵਾਰ ਸਰੀਰਕ ਸੰਬੰਧ ਵੀ ਬਣੇ, ਜਿਸ ਤੋਂ ਦੋਹਾਂ ਦੀ ਇਕ ਬੇਟੀ ਵੀ ਹੋਈ। ਅੱਗੇ ਵੱਡਾ ਖ਼ੁਲਾਸਾ ਕਰਦੇ ਹੋਏ ਦਵਿੰਦਰ ਨੇ ਦੱਸਿਆ ਕਿ ਤਨਵੀਰ ਕੌਰ ਨੂੰ ਉਸ ਨੇ ਕਈ ਵਾਰ ਸਮਝਾਇਆ ਪਰ ਉਹ ਨਾ ਮੰਨੀ। ਫਿਰ ਉਸ ਦੇ ਵੱਲੋਂ ਸਾਰੀ ਗੱਲਬਾਤ ਤਨਵੀਰ ਕੌਰ ਦੀ ਸੱਸ ਨੂੰ ਦੱਸੀ ਗਈ।

ਇਹ ਵੀ ਪੜ੍ਹੋ: ਪੰਜਾਬ ਦੇ ਮੌਸਮ ਦੀ 27 ਅਗਸਤ ਤੱਕ ਤਾਜ਼ਾ ਅਪਡੇਟ ਜਾਰੀ! ਇਨ੍ਹਾਂ ਜ਼ਿਲ੍ਹਿਆਂ 'ਚ ਗਰਜਣਗੇ ਬੱਦਲ ਤੇ ਪਵੇਗਾ ਮੀਂਹ
ਅੱਗੇ ਲਿਖਦੇ ਹੋਏ ਦਵਿੰਦਰ ਨੇ ਕਿਹਾ ਕਿ ਤਨਵੀਰ ਕੌਰ ਦੇ ਦਿਓਰ ਨਵਜੋਤ ਸਿੰਘ ਵੱਲੋਂ ਵੀ ਉਸ ਨੂੰ ਲਗਾਤਾਰ ਧਮਕੀਆਂ ਜਾ ਰਹੀਆਂ ਸਨ। ਉਸ ਨੇ ਦੱਸਿਆ ਕਿ ਉਸ ਦਾ ਦਿਓਰ ਨਵਜੋਤ ਸਿੰਘ ਪੰਜਾਬ ਪੁਲਸ ਦਾ ਮੁਲਾਜ਼ਮ ਹੈ। ਦਵਿੰਦਰ ਨੇ ਕਿਹਾ ਕਿ ਸਾਰੇ ਸਬੂਤ, ਫੋਟੋਆਂ ਅਤੇ ਰਿਕਾਰਡਿੰਗ ਉਸ ਦੇ ਫੋਨ ਵਿਚ ਮੌਜੂਦ ਹਨ, ਜੋਕਿ ਉਸ ਦੇ ਵੱਲੋਂ ਮੰਮੀ-ਡੈਡੀ ਨੂੰ ਦੇ ਦਿੱਤੇ ਗਏ ਹਨ। ਅਖੀਰ 'ਚ ਉਸ ਨੇ ਆਪਣੀ ਮੌਤ ਲਈ ਜ਼ਿੰਮੇਵਾਰ ਨਵਜੋਤ ਸਿੰਘ, ਤਨਵੀਰ ਕੌਰ ਉਸ ਦਾ ਪਤੀ ਜਸਕਰਨ ਸਿੰਘ ਅਤੇ ਤਨਵੀਰ ਕੌਰ ਦੀ ਭੈਣ ਕਾਜਲਪ੍ਰੀਤ ਕੌਰ ਨੂੰ ਠਹਿਰਾਇਆ ਹੈ। ਇਨਸਾਫ਼ ਦੀ ਗੁਹਾਰ ਲਗਾਉਂਦੇ ਹੋਏ ਦਵਿੰਦਰ ਨੇ ਕਿਹਾ ਕਿ ਮੰਮੀ-ਡੈਡੀ ਮੈਨੂੰ ਮੁਆਫ਼ ਕਰ ਦੇਣਾ ਅਤੇ ਮੌਤ ਲਈ ਜ਼ਿੰਮੇਵਾਰ ਲੋਕਾਂ ਖ਼ਿਲਾਫ਼ ਕਾਰਵਾਈ ਕਰਕੇ ਇਨਸਾਫ਼ ਦਿਵਾਇਆ ਜਾਵੇ।
ਇਹ ਵੀ ਪੜ੍ਹੋ: ਪੰਜਾਬ ਦੇ ਇਸ ਇਲਾਕੇ 'ਚ ਧਮਾਕਾ! ਬੁਆਇਲਰ ਫਟਣ ਨਾਲ ਲੱਗੀ ਭਿਆਨਕ ਅੱਗ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
