ਬੇਕਾਬੂ ਟਰੱਕ ਨੇ ਕੁਚਲਿਆ ਮੋਟਰਸਾਈਕਲ ਸਵਾਰ

Saturday, May 05, 2018 - 06:37 AM (IST)

ਬੇਕਾਬੂ ਟਰੱਕ ਨੇ ਕੁਚਲਿਆ ਮੋਟਰਸਾਈਕਲ ਸਵਾਰ

ਚਵਿੰਡਾ ਦੇਵੀ, (ਬਲਜੀਤ)- ਅੱਜ ਦੇਰ ਸ਼ਾਮ ਕਸਬਾ ਕੱਥੂਨੰਗਲ ਨੇੜੇ ਪੈਂਦੇ ਸੰਯੋਗ ਪੈਲੇਸ ਨਜ਼ਦੀਕ ਹੋਏ ਸੜਕ ਹਾਦਸੇ 'ਚ ਇਕ ਨੌਜਵਾਨ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ। ਮਿਲੀ ਜਾਣਕਾਰੀ ਅਨੁਸਾਰ ਸੋਨੂੰ ਪੁੱਤਰ ਕੱਲੂ ਰਾਮ ਵਾਸੀ ਪਿੰਡ ਕਰਨਾਲਾ ਆਪਣੇ ਮੋਟਰਸਾਈਕਲ ਨੰ. ਪੀ ਬੀ 18 ਆਰ 8971 'ਤੇ ਚਵਿੰਡਾ ਦੇਵੀ ਵੱਲੋਂ ਪਿੰਡ ਕਰਨਾਲਾ ਨੂੰ ਆ ਰਿਹਾ ਸੀ ਕਿ ਕਸਬਾ ਬਾਬਾ ਬੁੱਢਾ ਵੱਲੋਂ ਆ ਰਹੇ ਟਰੱਕ ਨੇ ਉਸ ਨੂੰ ਕੁਚਲ ਦਿੱਤਾ। ਘਟਨਾ ਸਥਾਨ 'ਤੇ ਇਕੱਤਰ ਹੋਏ ਲੋਕਾਂ ਨੇ ਟਰੱਕ ਦਾ ਨੰਬਰ ਪੀ ਬੀ 04 ਐੱਸ 8450 ਦੱਸਿਆ। ਘਟਨਾ ਦੀ ਖਬਰ ਮਿਲਦੇ ਹੀ ਪੁਲਸ ਥਾਣਾ ਕੱਥੂਨੰਗਲ ਦੇ ਐੱਸ. ਐੱਚ. ਓ. ਸੁਖਰਾਜ ਸਿੰਘ ਤੇ ਏ. ਐੱਸ. ਆਈ. ਅਮਨਦੀਪ ਸਿੰਘ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ।


Related News