ਬੇਕਾਬੂ ਟਰਾਲਾ ਰੇਲਵੇ ਲਾਈਨ ''ਤੇ ਜਾ ਚੜ੍ਹਿਆ; ਵੱਡਾ ਹਾਦਸਾ ਹੋਣੋਂ ਟਲਿਆ

07/21/2017 2:24:23 AM

ਟਾਂਡਾ, (ਜਸਵਿੰਦਰ, ਮੋਮੀ, ਸ਼ਰਮਾ, ਗੁਪਤਾ, ਕੁਲਦੀਸ਼)- ਅੱਜ ਸਵੇਰੇ ਉਸ ਸਮੇਂ ਇਕ ਵੱਡਾ ਹਾਦਸਾ ਹੋਣੋਂ ਟਲ ਗਿਆ, ਜਦੋਂ ਇਕ ਟਰਾਲਾ ਬੇਕਾਬੂ ਹੋ ਕੇ ਟੋਲ ਪਲਾਜ਼ਾ ਦੇ ਨਜ਼ਦੀਕ ਡਿਵਾਈਡਰ ਤੋੜਨ ਉਪਰੰਤ ਰੇਲਵੇ ਲਾਈਨ 'ਤੇ ਚੜ੍ਹ ਗਿਆ ਤੇ ਰੇਲਵੇ ਲਾਈਨ ਦੇ ਵਿਚਕਾਰ ਬੰਦ ਹੋ ਗਿਆ।  ਜਾਣਕਾਰੀ ਅਨੁਸਾਰ ਚੌਲਾਂਗ ਟੋਲ ਪਲਾਜ਼ਾ ਪਾਰ ਕਰਨ ਉਪਰੰਤ ਡਰਾਈਵਰ ਦਾ ਸੰਤੁਲਨ ਵਿਗੜ ਗਿਆ ਤੇ ਟਰਾਲਾ ਬੇਕਾਬੂ ਹੁੰਦਾ ਹੋਇਆ ਪਹਿਲਾਂ ਟੋਲ ਪਲਾਜ਼ਾ ਦੇ ਨਜ਼ਦੀਕ ਡਿਵਾਈਡਰ ਨਾਲ ਟਕਰਾ ਗਿਆ ਤੇ ਡਵਾਈਡਰ ਨੂੰ ਤੋੜਦਾ ਹੋਇਆ ਰੇਲਵੇ ਲਾਈਨ 'ਤੇ ਜਾ ਚੜ੍ਹਿਆ। ਇਸ ਸਮੇਂ ਕਿਸੇ ਵੀ ਟਰੇਨ ਦਾ ਸਮਾਂ ਨਾ ਹੋਣ ਕਾਰਨ ਕੋਈ ਵੱਡਾ ਹਾਦਸਾ ਹੋਣੋਂ ਟਲ ਗਿਆ। ਇਸ ਹਾਦਸੇ 'ਚ ਕੋਈ ਜਾਨੀ ਨੁਕਸਾਨ ਹੋਣ ਦਾ ਸਮਾਚਾਰ ਨਹੀਂ ਹੈ। ਮੌਕੇ 'ਤੇ ਪਹੁੰਚੀ ਪੁਲਸ ਨੇ ਅਗਲੇਰੀ ਕਾਰਵਾਈ ਕਰ ਕੇ ਟਰਾਲੇ ਨੂੰ ਰੇਲਵੇ ਲਾਈਨ ਤੋਂ ਹਟਵਾਇਆ। ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਡਰਾਈਵਰ ਨੂੰ ਨੀਂਦ ਆ ਜਾਣ ਕਾਰਨ ਵਾਪਰਿਆ।  ਰੇਲਵੇ ਪੁਲਸ ਨੇ ਇਸ ਹਾਦਸੇ ਲਈ ਜ਼ਿੰਮੇਵਾਰ ਡਰਾਈਵਰ ਮਨੋਜ ਯਾਦਵ ਵਾਸੀ ਬਿਹਾਰ ਖਿਲਾਫ਼ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 


Related News