ਦਸੂਹਾ 'ਚ ਲਾਵਾਰਿਸ ਮਿਲੀ ਗੋਲ਼ੀਆਂ ਲੱਗੀ ਥਾਰ ਦਾ ਮਾਲਕ ਛੋਟੂ ਪਹਿਲਵਾਨ ਗ੍ਰਿਫ਼ਤਾਰ, ਖ਼ੁਦ ਹੀ ਰਚੀ ਸੀ ਸਾਜਿਸ਼

Saturday, Jan 27, 2024 - 05:52 PM (IST)

ਦਸੂਹਾ 'ਚ ਲਾਵਾਰਿਸ ਮਿਲੀ ਗੋਲ਼ੀਆਂ ਲੱਗੀ ਥਾਰ ਦਾ ਮਾਲਕ ਛੋਟੂ ਪਹਿਲਵਾਨ ਗ੍ਰਿਫ਼ਤਾਰ, ਖ਼ੁਦ ਹੀ ਰਚੀ ਸੀ ਸਾਜਿਸ਼

ਦਸੂਹਾ (ਝਾਵਰ, ਨਾਗਲਾ)- ਪਿੰਡ ਬਲੱਗਣ ਨਜ਼ਦੀਕ ਨੇੜੇ ਬੀਤੇ ਦਿਨ ਤੜਕੇ ਜਿਸ ਥਾਰ ਗੱਡੀ 'ਤੇ ਜ਼ਬਰਦਸਤ ਫਾਇਰਿੰਗ ਹੋਈ ਸੀ, ਉਸ ਦੇ ਮਾਲਕ ਰਾਜੀਵ ਉਰਫ਼ ਛੋਟੂ ਪਹਿਲਵਾਨ ਜਾਗਲਾ ਜ਼ਿਲ੍ਹਾ ਹੁਸ਼ਿਆਰਪੁਰ ਨੂੰ ਦਸੂਹਾ ਪੁਲਸ ਵੱਲੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਐੱਫ਼. ਆਈ. ਆਰ. ਮੁਤਾਬਕ ਇਸ ਦੇ ਹੋਰ ਸਾਥੀਆਂ ਨੂੰ ਵੀ ਹਿਰਾਸਤ ਵਿੱਚ ਲੈ ਲਿਆ ਹੈ।  ਐੱਸ. ਐੱਸ. ਪੀ. ਸੁਰਿਦਰ ਲਾਬਾ, ਐੱਸ. ਪੀ. ਡੀ. ਸਰਬਜੀਤ ਸਿੰਘ, ਡੀ. ਐੱਸ. ਪੀ. ਹਰਕ੍ਰਿਸ਼ਨ ਸਿੰਘ ਅਤੇ ਥਾਣਾ ਮੁਖੀ ਹਰਪ੍ਰੇਮ ਸਿੰਘ ਦੀ ਸਖ਼ਤ ਮਿਹਨਤ ਨਾਲ ਇਸ ਕੇਸ ਨੂੰ ਹੱਲ ਕੀਤਾ ਗਿਆ ਹੈ ਅਤੇ ਛੋਟੂ ਪਹਿਲਵਾਨ ਦੇ ਚਾਰ ਸਾਥੀ ਪੁਲਸ ਵੱਲੋਂ ਹਿਰਾਸਤ ਵਿੱਚ ਲਏ ਗਏ ਹਨ, ਜੋਕਿ ਉਸ ਨਾਲ ਲੋਕਾਂ ਨੂੰ ਭਰਤੀ ਕਰਵਾਉਣ ਦਾ ਕੰਮ ਕਰਦੇ ਸਨ। 

PunjabKesari

ਐੱਫ਼. ਆਈ. ਆਰ. ਅਨੁਸਾਰ ਪੁਲਸ ਨੂੰ ਦਿੱਤੇ ਬਿਆਨ ਰਾਹੀਂ ਗੁਰਮੀਤ ਪੁੱਤਰ ਸਮਸ਼ੇਰ ਸਿੰਘ ਵਾਸੀ ਫਰਾਸ ਵਾਲਾ ਥਾਣਾ ਸਦਰ ਕੈਥਲ ਜ਼ਿਲ੍ਹਾ ਕੈਥਲ ਸਟੇਟ ਹਰਿਆਣਾ ਨੇ ਕਿਹਾ ਕਿ ਉਹ 15 ਸਾਲ ਤੋਂ ਪਹਿਲਵਾਨੀ ਕਰਦਾ ਸੀ। ਕਿਸ਼ਨ ਪੁੱਤਰ ਸ਼ਮਸ਼ੇਰ ਸਿੰਘ, ਸੰਦੀਪ ਪੁੱਤਰ ਪ੍ਰਤਾਪ ਸਿੰਘ ਉਸ ਦੇ ਪਿੰਡ ਦੇ ਅਤੇ ਰਾਮ ਮੇਹਰ ਪੁੱਤਰ ਵਿਜੇ ਸਿੰਘ ਵਾਸੀ ਕੈਥਲ ਰੋਹਿਤ ਪੁੱਤਰ ਰਾਮ ਪਾਲ ਖੇਤਰ, ਪੰਕਜ ਕੁਮਾਰ ਪੁੱਤਰ ਸੁਭਾਸ ਚੰਦ ਵਾਸੀ ਸੰਤੋਖ ਮਾਜਰਾ ਪ੍ਰਕਾਸ਼ ਪੁੱਤਰ ਸੁਭਾਸ਼ ਵਾਸੀ ਪੱਟੀ ਅਫ਼ਗਾਨ ਅਤੇ ਬਨੇਵਾਲਾ ਪੁੱਤਰ ਕਿਸ਼ਨ ਸਿੰਘ ਵਾਸੀਕੈਥਲ ਸਟੇਟ ਹਰਿਆਣਾ ਅਖਾੜੇ ਵਿੱਚ ਕੁਸ਼ਤੀ ਕਰਦੇ ਹਨ। ਕੁਸ਼ਤੀ ਦੌਰਾਨ ਅਜੇ ਬਨੇਵਾਲਾ ਨੇ ਦੱਸਿਆ ਕਿ ਰਾਜੀਵ ਸਿੰਘ ਪੁੱਤਰ ਤਰਸੇਮ ਸਿੰਘ ਵਾਸੀ ਜਾਗਲਾ ਥਾਣਾ ਦਸੂਹਾ ਜ਼ਿਲ੍ਹਾ ਹੁਸ਼ਿਆਰਪੁਰ ਜੋ ਪਿੰਡ ਜਾਗਲਾ ਵਿੱਚ ਅਖਾੜੇ ਵਿੱਚ ਪ੍ਰੈਕਟਿਸ ਕਰਦੇ ਸਨ।

PunjabKesari

ਇਹ ਵੀ ਪੜ੍ਹੋ : ਨਿਰਵਿਘਨ ਬਿਜਲੀ ਸਪਲਾਈ ਲਈ ਨਵੇਂ ਸਬ-ਸਟੇਸ਼ਨ ਸਥਾਪਿਤ ਕਰੇਗਾ ਪਾਵਰਕਾਮ, ਜਾਰੀ ਕੀਤੀਆਂ ਹਦਾਇਤਾਂ

ਅਜੇ ਬਨੇਵਾਲਾ ਨੇ ਉਸ ਨੂੰ ਦੱਸਿਆ ਕਿ ਰਾਜੀਵ ਸਿੰਘ ਦੀ ਉੱਚ ਪੁਲਸ ਅਫ਼ਸਰਾਂ ਨਾਲ ਗੱਲਬਾਤ ਹੈ, ਜੇ ਤੁਸੀਂ ਪਲਸ ਵਿੱਚ ਏ. ਐੱਸ. ਆਈ. ਭਰਤੀ ਹੋਣਾ ਹੈ ਤਾਂ 13 ਲੱਖ ਰੁਪਏ ਰਾਜੀਵ ਸਿੰਘ ਨੂੰ ਦਿੱਤੇ ਹਨ, ਤੁਸੀ ਵੀ ਪੈਸੇ ਦੇ ਕੇ ਭਰਤੀ ਹੋ ਜਾਵੋ। ਰਾਜੀਵ ਸਿੰਘ ਅਤੇ ਅਜੇ ਬਨੇਵਾਲਾ ਨੂੰ 15,50000 ਰੁਪਏ ਖਾਤੇ ਵਿੱਚ ਟਰਾਂਸਫ਼ਰ ਕੀਤੇ ਉਕਤ ਦੋਸ਼ੀਆਂ ਨੇ 26 ਜਨਵਰੀ ਨੂੰ ਪੀ. ਏ. ਪੀ. ਜਲੰਧਰ ਨਿਯੁਕਤੀ ਪੱਤਰ ਲੈਣ ਲਈ ਪੁੱਜੇ ਤਾਂ ਉਸ ਨੂੰ ਪਤਾ ਲੱਗਾ ਕਿ ਰਾਜੀਵ ਸਿੰਘ ਦੀ ਥਾਰ ਗੱਡੀ 'ਤੇ ਹਮਲਾ ਹੋਣ ਸਬੰਧੀ ਪਤਾ ਲੱਗਾ।  ਉਹ ਦਸੂਹਾ ਪੁੱਜੇ ਤਾਂ ਉਸ ਨੂੰ ਪਤਾ ਲੱਗਾ ਕਿ ਰਾਜੀਵ ਸਿੰਘ ਕੋਈ ਵੀ ਪੁਲਸ ਕਰਮਚਾਰੀ ਨਹੀਂ ਹੈ, ਜਿਸ ਨੇ ਆਪਣੀ ਗੱਡੀ 'ਤੇ ਖ਼ੁਦ ਜਾ ਕਿਸੇ ਸਾਥੀ ਪਾਸੋ ਗੱਡੀ 'ਤੇ ਗੋਲ਼ੀਆਂ ਮਾਰ ਕੇ ਪੁਲਸ ਅਤੇ ਉਸ ਨੂੰ ਗੁੰਮਰਾਹ ਕਰਕੇ ਦੋੜ ਗਿਆ। ਇਨ੍ਹਾਂ ਬਾਕੀ ਸਾਥੀਆਂ ਨੇ ਸਾਜਿਸ਼ ਰੱਚ ਕੇ ਪੁਲਸ ਵਿੱਚ ਭਰਤੀ ਕਰਾਵਉਣ ਲਈ ਠੱਗੀ ਮਾਰੀ ਹੈ। ਇਸ ਸਬੰਧੀ ਜਦੋਂ ਡੀ. ਐੱਸ. ਪੀ. ਦਸੂਹਾ ਹਰਕ੍ਰਿਸ਼ਨ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨਾਂ ਦੱਸਿਆ ਕਿ ਮੁਕੱਦਮਾ ਦਰਜ ਕੀਤਾ ਗਿਆ ਪੁਲਸ ਵੱਲੋਂ ਹੋਰ ਤਫ਼ਤੀਸ਼ ਕੀਤੀ ਜਾ ਰਹੀ।  ਇਸ ਸੰਬੰਧੀ ਐੱਸ. ਪੀ. ਡੀ. ਸਰਬਜੀਤ ਸਿੰਘ ਵਾਹੀਆ ਨੇ ਪੱਤਰਕਾਰਾਂ ਨੁੰ ਦੱਸਿਆ ਕਿ ਇਨਾਂ ਦੋਸ਼ੀਆਂ ਕੋਲੋਂ ਇਕ 32 ਬੋਰ ਦਾ ਪਿਸਤਲ, ਪੰਜਾਬ ਪੁਲਸ ਦੇ ਜਾਅਲੀ ਆਈ. ਡੀ. ਕਾਰਡ. ਮਹਿੰਦਰਾ ਥਾਰ ਪੀ. ਬੀ.07 ਸੀ. ਡੀ.7602 ਅਤੇ ਪੰਜਾਬ ਪੁਲਸ ਦੇ ਵੱਖ ਅਧਿਕਾਰੀਆਂ ਦੀਆਂ ਵਰਦੀਆਂ ਆਦਿ ਬਰਾਮਦ ਕੀਤੇ ਗਏ।

ਇਹ ਵੀ ਪੜ੍ਹੋ : ਗਣਤੰਤਰ ਦਿਵਸ ਦਾ ਤੋਹਫ਼ਾ, ਚਨਾ ਦਾਲ ਮਗਰੋਂ ਹੁਣ ਸਸਤੇ ਭਾਅ 'ਤੇ ਮਿਲਣਗੇ ‘ਭਾਰਤ ਆਟਾ’ ਤੇ ਚੌਲ

'ਜਗਬਾਣੀ' ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

shivani attri

Content Editor

Related News