ਯੂਕ੍ਰੇਨ-ਰੂਸ ਯੁੱਧ ਵਿਚਾਲੇ ਹਥਿਆਰਾਂ ਦੀ ਸਪਲਾਈ ਨੂੰ ਲੈ ਕੇ ਵਧੀ ਕੇਂਦਰ ਸਰਕਾਰ ਦੀ ਚਿੰਤਾ

Tuesday, Mar 08, 2022 - 10:46 AM (IST)

ਯੂਕ੍ਰੇਨ-ਰੂਸ ਯੁੱਧ ਵਿਚਾਲੇ ਹਥਿਆਰਾਂ ਦੀ ਸਪਲਾਈ ਨੂੰ ਲੈ ਕੇ ਵਧੀ ਕੇਂਦਰ ਸਰਕਾਰ ਦੀ ਚਿੰਤਾ

ਜਲੰਧਰ (ਜਗ ਬਾਣੀ ਟੀਮ)- ਯੂਕ੍ਰੇਨ ਅਤੇ ਰੂਸ ਵਿਚਾਲੇ ਛਿੜੇ ਯੁੱਧ ਨੂੰ ਲੈ ਕੇ ਦੁਨੀਆ ਭਰ ’ਚ ਕੋਹਰਾਮ ਮਚਿਆ ਹੋਇਆ ਹੈ। ਰੂਸ ਵਲੋਂ ਪ੍ਰਮਾਣੂ ਬੰਬ ਦੀ ਵਰਤੋਂ ਕਰਨ ਦੀ ਸੰਭਾਵਨਾ ਨੂੰ ਲੈ ਕੇ ਕਈ ਦੇਸ਼ ਸਦਮੇ ’ਚ ਹਨ। ਇਸ ਵਿਚਾਲੇ ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਭਾਰਤੀ ਫੌਜ ਦੇ ਅਧਿਕਾਰੀਆਂ ਨਾਲ ਇਕ ਬੈਠਕ ਕੀਤੀ ਹੈ, ਜਿਸ ਵਿਚ ਰਸ਼ੀਆ ਅਤੇ ਯੂਕ੍ਰੇਨ ਯੁੱਧ ’ਤੇ ਚਰਚਾ ਕੀਤੀ ਗਈ। ਖ਼ਬਰ ਹੈ ਕਿ ਬੈਠਕ ’ਚ ਤਿੰਨੇ ਫੌਜਾਂ ਦੇ ਮੁਖੀਆਂ ਨੇ ਫੌਜ ਨੂੰ ਹੋਣ ਵਾਲੀ ਹਥਿਆਰਾਂ ਦੀ ਸਪਲਾਈ ’ਤੇ ਚਰਚਾ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਰਸ਼ੀਆ ’ਤੇ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਾਈਆਂ ਗਈਆਂ ਹਨ ਅਤੇ ਭਾਰਤ ਨੂੰ ਹਥਿਆਰਾਂ ਦੇ ਮਾਮਲੇ ’ਚ ਰਸ਼ੀਆ ਤੋਂ ਵੱਡੀ ਖੇਪ ਆਉਂਦੀ ਹੈ। ਇਥੋਂ ਤਕ ਕਿ ਭਾਰਤ ’ਚ ਤਿਆਰ ਹੋਣ ਵਾਲੇ ਹਥਿਆਰਾਂ ’ਚ ਵੀ ਰਸ਼ੀਆ ਅਹਿਮ ਭੂਮਿਕਾ ਨਿਭਾਉਂਦਾ ਹੈ।

ਪੜ੍ਹੋ ਇਹ ਵੀ ਖ਼ਬਰ - ਵੱਡੀ ਖ਼ਬਰ: BSF ਦੇ ਜਵਾਨ ਨੇ ਸਰਵਿਸ ਕਾਰਬਾਈਨ ਨਾਲ ਕੀਤਾ 4 ਸਾਥੀਆਂ ਦਾ ਕਤਲ

ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਫੌਜ ਦੇ ਤਿੰਨਾਂ ਅੰਗਾਂ ਦੇ ਮੁਖੀਆਂ ਕੋਲੋਂ ਮੰਗੇ ਸੁਝਾਅ
ਇਸ ਸਥਿਤੀ ਵਿਚ ਰਾਜਨਾਥ ਸਿੰਘ ਵੱਲੋਂ ਕੀਤੀ ਗਈ ਇਸ ਬੈਠਕ ਨੂੰ ਬੇਹੱਦ ਅਹਿਮ ਸਮਝਿਆ ਜਾ ਰਿਹਾ ਹੈ। ਰੂਸ ਜਿਥੇ ਭਾਰਤ ਨੂੰ ਹਥਿਆਰ ਸਪਲਾਈ ਕਰਦਾ ਹੈ, ਉਥੇ ਆਮ ਦਿਨਾਂ ਵਿਚ ਵਰਤੋਂ ਹੋਣ ਯੋਗ ਫੌਜ ਨਾਲ ਸਬੰਧਤ ਸਾਮਾਨ ਦੀ ਸਪਲਾਈ ਰੂਸ ਤੋਂ ਹੁੰਦੀ ਹੈ। ਖ਼ਾਸ ਕਰ ਕੇ ਹਥਿਆਰਾਂ ਦੇ ਕਲਪੁਰਜ਼ੇ, ਜਿਨ੍ਹਾਂ ਕਾਰਨ ਹਥਿਆਰ ਬੇਕਾਰ ਹੋ ਗਏ ਹਨ। ਕਲਪੁਰਜ਼ਿਆਂ ਦੀ ਸਪਲਾਈ ਲਗਾਤਾਰ ਜਾਰੀ ਰਹੇ, ਇਸ ਸਬੰਧੀ ਵੀ ਇਸ ਬੈਠਕ ਵਿਚ ਚਰਚਾ ਕੀਤੀ ਗਈ। ਆਰਮੀ, ਏਅਰਫੋਰਸ ਅਤੇ ਨੇਵੀ ਦੇ ਅਧਿਕਾਰੀਆਂ ਨਾਲ ਇਸ ਬੈਠਕ ਵਿਚ ਰੂਸ ਨਾਲ ਕੀਤੇ ਗਏ ਸਮਝੌਤਿਆਂ ’ਤੇ ਚਰਚਾ ਕੀਤੀ ਗਈ। ਬਾਕੀ ਦੇਸ਼ਾਂ ਵੱਲੋਂ ਰੂਸ ’ਤੇ ਪਾਬੰਦੀ ਲਾਉਣ ਪਿੱਛੋਂ ਭਾਰਤ ਬੇਹੱਦ ਸੰਭਲ ਕੇ ਕਦਮ ਚੁੱਕ ਰਿਹਾ ਹੈ। 

ਪੜ੍ਹੋ ਇਹ ਵੀ ਖ਼ਬਰ - ਤਰਨਤਾਰਨ ’ਚ ਵੱਡੀ ਵਾਰਦਾਤ: ਕਲਯੁਗੀ ਪਿਓ ਨੇ 5 ਮਹੀਨੇ ਦੀ ਧੀ ਨੂੰ ਜ਼ੋਰ ਨਾਲ ਜ਼ਮੀਨ 'ਤੇ ਸੁੱਟ ਕੇ ਕੀਤਾ ਕਤਲ

ਅਜਿਹੀ ਸਥਿਤੀ ਵਿਚ ਏਅਰਫੋਰਸ ਦੇ ਲੜਾਕੂ ਜਹਾਜ਼ ਅਤੇ ਨੇਵੀ ਦੀ ਵਰਤੋਂ ਲਈ ਜ਼ਰੂਰੀ ਸਾਮਾਨ ਕਿਸ ਤਰ੍ਹਾਂ ਮੰਗਵਾਇਆ ਜਾਏਗਾ, ’ਤੇ ਵੀ ਚਰਚਾ ਹੋਈ। ਪਿਛਲੇ ਕੁਝ ਸਾਲਾਂ ਤੋਂ ਭਾਰਤ ਵਿਚ ਸਵੈ-ਨਿਰਭਰਤਾ ਨੂੰ ਲੈ ਕੇ ਚਰਚੇ ਚੱਲ ਰਹੇ ਹਨ। ਫੌਜ ਨੂੰ ਵੀ ਸਵੈ-ਨਿਰਭਰ ਬਣਾਉਣ ਲਈ ਦੇਸ਼ ਵਿਚ ਹਥਿਆਰਾਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ ਪਰ ਇਸ ਤੋਂ ਬਾਅਦ ਕਾਫ਼ੀ ਸਪੇਅਰ ਪਾਰਟਸ ਅਤੇ ਹੋਰ ਕਲਪੁਰਜ਼ੇ ਵੀ ਰੂਸ ਤੋਂ ਮੰਗਵਾਏ ਜਾਂਦੇ ਹਨ। ਦੂਜੀ ਭਾਸ਼ਾ ਵਿਚ ਕਿਹਾ ਜਾਏ ਤਾਂ ਭਾਰਤ ਦੀ ਫੌਜ ਅਜੇ ਵੀ ਰੂਸ ’ਤੇ ਨਿਰਭਰ ਹੈ। 

ਪੜ੍ਹੋ ਇਹ ਵੀ ਖ਼ਬਰ - ਵੱਡੀ ਖ਼ਬਰ : ਅੰਮ੍ਰਿਤਸਰ ’ਚ 4 ਜਵਾਨਾਂ ਨੂੰ ਮਾਰਨ ਵਾਲੇ BSF ਦੇ ਜਵਾਨ ਨੇ ਕੀਤੀ ਖ਼ੁਦਕੁਸ਼ੀ

ਜਾਣਕਾਰੀ ਮਿਲੀ ਹੈ ਕਿ ਰੂਸ ਨਾਲ ਚੱਲ ਰਹੇ ਵਪਾਰਕ ਸਮਝੌਤੇ ਅਧੀਨ ਇਸ ਮਹੀਨੇ ਇਕ ਵੱਡੀ ਰਕਮ ਦਾ ਭੁਗਤਾਨ ਕੀਤਾ ਜਾਣਾ ਹੈ। ਰੂਸ ਨੂੰ ਜੋ ਭੁਗਤਾਨ ਕੀਤਾ ਜਾ ਰਿਹਾ ਹੈ, ਉਸ ਵਿਚ ਕਈ ਨਵੀਂ ਤਰ੍ਹਾਂ ਦੇ ਹਥਿਆਰ ਵੀ ਰੂਸ ਵੱਲੋਂ ਮੁਹੱਈਆ ਕਰਵਾਏ ਜਾਣੇ ਹਨ। ਕਈ ਦੇਸ਼ਾਂ ਪਾਬੰਦੀ ਲਾਏ ਜਾਣ ਪਿੱਛੋਂ ਇਹ ਜਾਣਕਾਰੀ ਵੀ ਸਾਹਮਣੇ ਆਈ ਹੈ ਕਿ ਰੂਸ ਨੂੰ ਭਾਰਤ ਵੱਲੋਂ ਜੋ ਕੁਝ ਭੁਗਤਾਨ ਕੀਤਾ ਗਿਆ ਹੈ, ਉਹ ਅਜੇ ਅਧਵਾਟੇ ਲਟਕਿਆ ਹੋਇਆ ਹੈ। ਰੂਸ ਦੀਆਂ ਹਥਿਆਰ ਕੰਪਨੀਆਂ ਨੂੰ ਕੀਤੇ ਜਾਣ ਵਾਲੇ ਕੁਝ ਭੁਗਤਾਨ ਤਾਂ ਡਿਕਲਾਈਨ ਹੋ ਗਏ ਹਨ। ਇਸ ਸਥਿਤੀ ਵਿਚ ਰੂਸੀ ਕੰਪਨੀਆਂ ਵੱਲੋਂ ਭਾਰਤ ਨੂੰ ਸਮੇਂ ’ਤੇ ਸਪਲਾਈ ਦੇਣ ਦੇ ਮਾਮਲੇ ਵਿਚ ਵੀ ਬੈਠਕ ਵਿਚ ਚਰਚਾ ਕੀਤੀ ਗਈ।

ਪੜ੍ਹੋ ਇਹ ਵੀ ਖ਼ਬਰ - ਪਠਾਨਕੋਟ 'ਚ ਰਿਸ਼ਤੇ ਹੋਏ ਦਾਗਦਾਰ, ਜ਼ਮੀਨੀ ਵਿਵਾਦ ਦੇ ਚੱਲਦਿਆਂ ਦਿਓਰਾਂ ਨੇ ਲੁੱਟੀ ਭਾਬੀ ਦੀ ਪੱਤ

ਭਾਰਤ ਨੂੰ ਇਹ ਵੀ ਚਿੰਤਾ ਹੈ ਕਿ ਹੁਣ ਜਦੋਂ ਰੂਸ ਯੂਕ੍ਰੇਨ ’ਤੇ ਹਮਲਾ ਕਰ ਚੁੱਕਾ ਹੈ ਤਾਂ ਖੁਦ ਰੂਸ ਨੂੰ ਵੱਡੀ ਮਾਤਰਾ ਵਿਚ ਹਥਿਆਰਾਂ ਦੀ ਲੋੜ ਹੋਵੇਗੀ। ਅਜਿਹੀ ਸਥਿਤੀ ਵਿਚ ਭਾਰਤ ਨੂੰ ਰੂਸ ਤੋਂ ਹੋਣ ਵਾਲੇ ਹਥਿਆਰਾਂ ਦੀ ਸਪਲਾਈ ’ਤੇ ਅਸਰ ਪੈ ਸਕਦਾ ਹੈ। ਬੇਸ਼ੱਕ ਰੂਸ ਨੇ ਭਾਰਤ ਨੂੰ ਯਕੀਨ ਦੁਆਇਆ ਹੈ ਕਿ ਜੰਗ ਦੀ ਹਾਲਤ ਵਿਚ ਵੀ ਭਾਰਤ ਨੂੰ ਦਿੱਤੇ ਜਾਣ ਵਾਲੇ ਹਥਿਆਰਾਂ ਦੀ ਸਪਲਾਈ ’ਤੇ ਕੋਈ ਅਸਰ ਨਹੀਂ ਪਏਗਾ ਪਰ ਇਹ ਕਿੰਨਾ ਠੀਕ ਹੈ, ਸਮਾਂ ਹੀ ਦੱਸੇਗਾ।

ਪੜ੍ਹੋ ਇਹ ਵੀ ਖ਼ਬਰ - ਅੰਮ੍ਰਿਤਸਰ ਦੇ ਹਸਪਤਾਲ ’ਚ ਕੁੱਤਿਆਂ ਅਤੇ ਚੂਹਿਆਂ ਵਲੋਂ ਨੋਚੀ ਅੱਧ-ਕੱਟੀ ਲਾਸ਼ ਬਰਾਮਦ, ਫੈਲੀ ਸਨਸਨੀ


author

rajwinder kaur

Content Editor

Related News