ਜਲੰਧਰ ਦੇ ਉਦੈਵੀਰ ਬੱਤਰਾ ਨੇ ਜਿੱਤਿਆ ਡਬਲਿਊ. ਐੱਨ. ਬੀ. ਐੱਫ਼. ਪ੍ਰੋ ਦਾ ਖ਼ਿਤਾਬ

Thursday, May 12, 2022 - 05:34 PM (IST)

ਜਲੰਧਰ ਦੇ ਉਦੈਵੀਰ ਬੱਤਰਾ ਨੇ ਜਿੱਤਿਆ ਡਬਲਿਊ. ਐੱਨ. ਬੀ. ਐੱਫ਼. ਪ੍ਰੋ ਦਾ ਖ਼ਿਤਾਬ

ਜਲੰਧਰ (ਸਪੋਰਟਸ ਡੈਸਕ)- ਵਰਲਡ ਨੈਚੂਰਲ ਬਾਡੀ ਬਿਲਡਿੰਗ ਫੈੱਡਰੇਸ਼ਨ, ਜਿਹੜੀ ਕਿ ਨੈਚੂਰਲ ਬਾਡੀ ਬਿਲਡਰਾਂ ਨੂੰ ਡਰੱਗ ਫਰੀ ਪਲੇਟਫਾਰਮ ਮੁਹੱਈਆ ਕਰਵਾਉਂਦੀ ਹੈ, ਵੱਲੋਂ ਆਯੋਜਿਤ ਭਾਬਲਿਊ. ਐੱਨ. ਬੀ. ਐੱਫ਼. ਪ੍ਰੋ. (ਕੈਨੇਡਾ) ਦਾ ਖ਼ਿਤਾਬ ਜਲੰਧਰ ਦੇ ਉਦੈਵੀਰ ਬੱਤਰਾ ਨੇ ਜਿੱਤ ਲਿਆ ਹੈ।  ਕੈਨੇਡਾ ਵਿਚ ਰਹਿੰਦੇ ਉਦੈਵੀਰ ਦਾ ਬਾਡੀ ਬਿਲਡਿੰਗ ਵਿਚ ਸਫ਼ਰ ਪਹਿਲਾਂ ਫ਼ਿਟਨੈੱਸ ਬਣਾਈ ਰੱਖਣ ਲਈ ਸ਼ੁਰੂ ਹੋਇਆ ਸੀ, ਪਰ ਹੌਲੀ-ਹੌਲੀ ਇਹ ਉਸ ਦੀ ਜ਼ਿੰਦਗੀ ਦਾ ਹਿੱਸਾ ਬਣ ਗਿਆ। ਬਾਡੀ ਬਿਲਡਿੰਗ ਦੀ ਤਿਆਰੀ ਲਈ ਉਦੈਵੀਰ ਨੇ ਆਤਮਨਿਰਭਰ ਰਹਿੰਦੇ ਹੋਏ ਸਖ਼ਤ ਅਨੁਸ਼ਾਸਨ ਵਿਖਾਇਆ, ਜਿਸ ਦੇ ਕਾਰਨ ਉਹ ਪਹਿਲੀ ਵਾਰ ਵਿਚ ਹੀ ਬਾਡੀ ਬਿਲਡਰ ਦਾ ਟਾਈਟਲ ਜਿੱਤਣ ਵਿਚ ਸਫ਼ਲ ਰਿਹਾ।

ਇਹ ਵੀ ਪੜ੍ਹੋ: ਸੁਖਪਾਲ ਖਹਿਰਾ ਨੇ ‘ਆਪ’ ਆਗੂ ਖ਼ਿਲਾਫ਼ ਦਰਜ ਕਰਵਾਈ ਸ਼ਿਕਾਇਤ, ਜਾਣੋ ਪੂਰਾ ਮਾਮਲਾ

ਉਦੈਵੀਰ ਦੀ ਸਫ਼ਲਤਾ ਵਿਚ ਉਸ ਦੀ ਮਾਂ ਦਾ ਵੀ ਵੱਡਾ ਯੋਗਦਾਨ ਰਿਹਾ। ਇਹ ਸੰਯੋਗ ਹੀ ਸੀ ਕਿ ਉਸ ਨੇ ਮਦਰਸ ਡੇਅ ਦੇ ਨੇੜੇ ਹੀ ਇਹ ਖ਼ਿਤਾਬ ਜਿੱਤਿਆ। ਉਦੈਵੀਰ ਦੀ ਮਾਂ ਦਾ ਕਹਿਣਾ ਹੈ ਕਿ ਬੇਟੇ ਨੂੰ ਸ਼ੁਰੂ ਤੋਂ ਹੀ ਬਾਡੀ ਬਿਲਡਿੰਗ ਵਿਚ ਨਾਂ ਕਮਾਉਣ ਦਾ ਸ਼ੌਕ ਸੀ। ਉਸ ਨੇ ਸ਼ਾਕਾਹਾਰੀ ਡਾਈਟ ਲਈ। ਜ਼ਿਆਦਾਤਰ ਉਹ ਘਰ ਦਾ ਬਣਿਆ ਹੋਇਆ ਪ੍ਰੋਟੀਨ ਖਾਣਾ ਹੀ ਲੈਂਦਾ ਸੀ। ਘਰ ਵਿਚ ਬਣੇ ਜਿੰਮ ਵਿਚ ਲਗਾਤਾਰ ਸਵੇਰੇ-ਸ਼ਾਮ ਪ੍ਰੈਕਟਿਸ ਕਰਦਾ। ਬੇਟੇ ਦਾ ਸੁਫ਼ਨਾ ਜਲਦ ਪੂਰਾ ਹੋਵੇ, ਇਸ ਲਈ ਉਹ ਖ਼ੁਦ ਹੀ ਉਸ ਨੂੰ ਡਾਈਟ ਬਣਾ ਕੇ ਦਿੰਦੀ ਸੀ। ਇਹ ਉਸ ਦੀ ਸਖ਼ਤ ਮਿਹਤਨ ਹੀ ਹੈ ਕਿ ਉਹ ਅੱਜ ਇਸ ਮੁਕਾਮ ਤੱਕ ਪਹੁੰਚਿਆ ਹੈ। 

ਇਹ ਵੀ ਪੜ੍ਹੋ: ਸੁਲਤਾਨਪੁਰ ਲੋਧੀ ਵਿਖੇ ਘਰ ਦੇ ਬਾਹਰ ਖੜ੍ਹੀ 6 ਸਾਲਾ ਬੱਚੀ ਨੂੰ ਇੰਝ ਪਾਇਆ ਮੌਤ ਨੇ ਘੇਰਾ, ਜੋ ਕਿਸੇ ਨੇ ਸੋਚਿਆ ਵੀ ਨਾ ਸੀ


author

shivani attri

Content Editor

Related News