ਸਰਹੱਦ ਪਾਰ ਕਰ ਰਹੇ ਆਦਮਪੁਰ ਦੇ ਦੋ ਨੌਜਵਾਨ ਯੂਕ੍ਰੇਨ ਪੁਲਸ ਵੱਲੋਂ ਗ੍ਰਿਫ਼ਤਾਰ, ਮਾਪਿਆਂ ਦੇ ਸਾਹ ਸੂਤੇ
Thursday, Mar 03, 2022 - 06:54 PM (IST)
ਜਲੰਧਰ (ਸੋਨੂੰ)— ਰੂਸ ਅਤੇ ਯੂਕ੍ਰੇਨ ਦੀ ਲੜਾਈ ਦੇ ਚਲਦਿਆਂ ਜਿੱਥੇ ਭਾਰਤ ਸਰਕਾਰ ਵੱਲੋਂ ਆਪਰੇਸ਼ਨ ਗੰਗਾ ਚਲਾ ਕੇ ਹਜ਼ਾਰਾਂ ਵਿਦਿਆਰਥੀਆਂ ਨੂੰ ਵਾਪਸ ਦੇਸ਼ ਲਿਆਂਦਾ ਜਾ ਰਿਹਾ ਹੈ, ਉਥੇ ਹੀ ਦੂਜੇ ਪਾਸੇ ਕਈ ਨੌਜਵਾਨ ਅਜਿਹੇ ਵੀ ਹਨ, ਜੋ ਗ਼ੈਰ-ਕਾਨੂੰਨੀ ਢੰਗ ਨਾਲ ਬਾਰਡਰ ਪਾਰ ਕਰਕੇ ਕਿਸੇ ਹੋਰ ਦੇਸ਼ ’ਚ ਜਾਣ ਦੀ ਕੋਸ਼ਿਸ਼ ਵੀ ਕਰ ਰਹੇ ਹਨ। ਇਸ ਦੌਰਾਨ ਪੁਲਸ ਵੱਲੋਂ ਉਨ੍ਹਾਂ ਨੂੰ ਗ੍ਰਿਫ਼ਤਾਰ ਵੀ ਕੀਤਾ ਜਾ ਰਿਹਾ ਹੈ। ਅਜਿਹੇ ਹੀ ਦੋ ਲੜਕੇ ਜਲੰਧਰ ਦੇ ਆਦਮਪੁਰ ਇਲਾਕੇ ਦੇ ਪਿੰਡ ਗਾਜ਼ੀਪੁਰ ਦੇ ਰਹਿਣ ਵਾਲੇ ਹਨ, ਜੋ ਕਰੀਬ ਇਕ ਸਾਲ ਪਹਿਲਾਂ ਲੈਂਗਵੇਜ ਦੀ ਪੜ੍ਹਾਈ ਲਈ ਯੂਕ੍ਰੇਨ ਗਏ ਸਨ। ਦੋਹਾਂ ਨੂੰ ਯੂਕ੍ਰੇਨ ਪੁਲਸ ਵੱਲੋਂ ਬਾਰਡਰ ’ਤੇ ਫੜ ਲਿਆ ਗਿਆ ਹੈ।
ਇਹ ਵੀ ਪੜ੍ਹੋ: BBMB ਦੇ ਮੁੱਦੇ 'ਤੇ ਸੰਸਦ ਮੈਂਬਰ ਤਿਵਾੜੀ ਨੇ ਕੇਂਦਰੀ ਬਿਜਲੀ ਮੰਤਰੀ ਨੂੰ ਲਿਖਿਆ ਪੱਤਰ
ਦੱਸ ਦੇਈਏ ਕਿ ਇਨ੍ਹਾਂ ਨੇ 5 ਫਰਵਰੀ ਨੂੰ ਯੂਕ੍ਰੇਨ ਦਾ ਬਾਰਡਰ ਪਾਰ ਕਰਕੇ ਰੋਮਾਨੀਆ ਵੱਲ ਜਾਣ ਸੀ ਪਰ ਇਸ ਤੋਂ ਪਹਿਲਾਂ ਕਿ ਬਾਰਡਰ ਪਾਰ ਕਰਦੇ ਯੂਕ੍ਰੇਨ ਪੁਲਸ ਵੱਲੋਂ ਇਨ੍ਹਾਂ ਨੂੰ ਗਿ੍ਰਫ਼ਤਾਰ ਕਰ ਲਿਆ ਗਿਆ। ਰਜਤ ਸਹੋਤਾ ਦੇ ਪਿਤਾ ਸੁਖਪਾਲ ਸਹੋਤਾ ਨੇ ਦੱਸਿਆ ਕਿ ਉਨ੍ਹਾਂ ਦੀ ਆਪਣੇ ਬੇਟੇ ਨਾਲ ਆਖ਼ਰੀ ਵਾਰ ਸੋਮਵਾਰ ਨੂੰ ਗੱਲਬਾਤ ਹੋਈ ਸੀ, ਜਿਸ ਤੋਂ ਬਾਅਦ ਉਹ ਆਪਣੇ ਬੇਟੇ ਦੇ ਨਾਲ ਸੰਪਰਕ ’ਚ ਨਹੀਂ ਕਰ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਸੋਮਵਾਰ ਨੂੰ ਉਨ੍ਹਾਂ ਦੇ ਬੇਟੇ ਦਾ ਫੋਨ ਆਇਆ ਸੀ, ਜਿਸ ਨੇ ਦੱਸਿਆ ਸੀ ਕਿ ਉਸ ਨੂੰ ਯੂਕ੍ਰੇਨ ਪੁਲਸ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਇਸ ਸਮੇਂ ਕਿਸੇ ਕੈਂਪ ’ਚ ਰੱਖਿਆ ਗਿਆ ਹੈ, ਜਿਸ ਤੋਂ ਬਾਅਦ ਹੁਣ ਤੱਕ ਉਨ੍ਹਾਂ ਦੀ ਆਪਣੇ ਬੇਟੇ ਨਾਲ ਕੋਈ ਗੱਲਬਾਤ ਨਹੀਂ ਹੋਈ ਹੈ।
ਇਹ ਵੀ ਪੜ੍ਹੋ: ਆਖਿਰ ਕਿੱਥੇ ਗਏ ਯੂਕ੍ਰੇਨ ’ਚ ਲਾਪਤਾ ਹੋਏ ਭਾਰਤੀ ਵਿਦਿਆਰਥੀ? ਏਜੰਟਾਂ ਦੀ ਪਲਾਨਿੰਗ ਤਾਂ ਨਹੀਂ ਹੋ ਗਈ ਕਾਮਯਾਬ
ਸੁਖਪਾਲ ਸਹੋਤਾ ਨੇ ਦੱਸਿਆ ਕਿ ਉਨ੍ਹਾਂ ਦੇ ਤਿੰਨ ਬੱਚੇ ਹਨ, ਜਿਨ੍ਹਾਂ ’ਚੋਂ ਰਜਤ ਦੋ ਭੈਣਾਂ ਦਾ ਇਕਲੌਤਾ ਭਰਾ ਹੈ। ਉਨ੍ਹਾਂ ਦੇ ਮੁਤਾਬਕ ਉਨ੍ਹਾਂ ਨੇ ਲੱਖਾਂ ਰੁਪਏ ਲਗਾ ਕੇ ਪੜ੍ਹਾਈ ਲਈ ਭੇਜਿਆ ਸੀ ਪਰ ਹੁਣ ਉਥੇ ਫਸ ਗਿਆ ਹੈ। ਉਨ੍ਹਾਂ ਨੇ ਕੇਂਦਰ ਸਰਕਾਰ ਤੋਂ ਗੁਹਾਰ ਲਗਾਈ ਹੈ ਕਿ ਉਨ੍ਹਾਂ ਦੇ ਬੇਟੇ ਦਾ ਪਤਾ ਲਗਾ ਕੇ ਉਸ ਨੂੰ ਜਲਦੀ ਤੋਂ ਜਲਦੀ ਭਾਰਤ ਲਿਆਂਦਾ ਜਾਵੇ ਤਾਂਕਿ ਬਾਕੀ ਬੱਚਿਆਂ ਵਾਂਗ ਉਹ ਵੀ ਆਪਣੇ ਪਰਿਵਾਰ ’ਚ ਪਹੁੰਚ ਸਕੇ। ਇਸ ’ਤੇ ਰਮਨਦੀਪ ਦੇ ਪਿਤਾ ਹਰਮੇਸ਼ ਲਾਲ ਨੇ ਦੱਸਿਆ ਕਿ ਉਨ੍ਹਾਂ ਦਾ ਬੇਟਾ ਵੀ ਰਜਤ ਦੇ ਨਾਲ ਹੀ ਸੀ ਅਤੇ ਉਸ ਨੂੰ ਵੀ ਯੂਕ੍ਰੇਨ ਪੁਲਸ ਨੇ ਫੜ ਲਿਆ ਹੈ। ਉਨ੍ਹਾਂ ਕਿਹਾ ਕਿ ਉਹ ਸਰਕਾਰ ਨੂੰ ਅਪੀਲ ਕਰਦੇ ਹਨ ਕਿ ਜਲਦੀ ਤੋਂ ਜਲਦੀ ਬੱਚਿਆਂ ਨੂੰ ਭਾਰਤ ਵਾਪਸ ਲਿਆਂਦਾ ਜਾਵੇ।
ਇਹ ਵੀ ਪੜ੍ਹੋ: ਦਸੂਹਾ ਦੇ ਗੁਰਵਿੰਦਰ ਸਣੇ ਸੈਂਕੜੇ ਵਿਦਿਆਰਥੀ ਗੋਲ਼ੀਆਂ ਦੇ ਸਾਏ ਹੇਠ ਗੁਜ਼ਾਰ ਰਹੇ ਹਰ ਪਲ, ਮਾਪੇ ਪਰੇਸ਼ਾਨ
ਇਹ ਵੀ ਪੜ੍ਹੋ: ਯੂਕ੍ਰੇਨ ਬੈਠੀਆਂ ਕੁੜੀਆਂ ਦੇ ਦਰਦਭਰੇ ਬੋਲ-ਸਾਡਾ ਬਚਣਾ ਮੁਸ਼ਕਿਲ, ਸਰਕਾਰ ਤੱਕ ਆਵਾਜ਼ ਪਹੁੰਚਾਓ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ