ਦੋਪਹੀਆ ਵਾਹਨ ਚੋਰੀ ਕਰਨ ਵਾਲੇ ਗਿਰੋਹ ਦੇ ਸਰਗਨਾ ਚੋਰੀਸ਼ੁਦਾ ਮੋਟਰਸਾਈਕਲ ਸਮੇਤ ਗ੍ਰਿਫਤਾਰ

Monday, Sep 25, 2017 - 05:11 PM (IST)

ਦੋਪਹੀਆ ਵਾਹਨ ਚੋਰੀ ਕਰਨ ਵਾਲੇ ਗਿਰੋਹ ਦੇ ਸਰਗਨਾ ਚੋਰੀਸ਼ੁਦਾ ਮੋਟਰਸਾਈਕਲ ਸਮੇਤ ਗ੍ਰਿਫਤਾਰ


ਬਟਾਲਾ(ਬੇਰੀ) - ਪੁਲਸ ਚੌਕੀ ਦਿਆਲਗੜ੍ਹ ਵਲੋਂ ਦੋਪਹੀਆ ਵਾਹਨ ਚੋਰੀ ਕਰਨ ਵਾਲੇ ਗਿਰੋਹ ਦੇ ਸਰਗਨਾ ਨੂੰ ਚੋਰੀਸ਼ੁਦਾ ਮੋਟਰਸਾਈਕਲ ਸਮੇਤ ਗ੍ਰਿਫਤਾਰ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।
ਇਸ ਘਟਨਾ ਸੰਬੰਧੀ ਜਾਣਕਾਰੀ ਦਿੰਦਿਆਂ ਚੌਕੀ ਇੰਚਾਰਜ ਏ. ਐੱਸ. ਆਈ ਸੁਰਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਐੱਸ. ਐੱਸ. ਪੀ ਬਟਾਲਾ ਉਪਿੰਦਰਜੀਤ ਸਿੰਘ ਦੀਆਂ ਹਦਾਇਤਾਂ ਮੁਤਾਬਕ ਮਿਲੀ ਗੁਪਤ ਸੂਚਨਾ ਦੇ ਆਧਾਰ 'ਤੇ ਪਿੰਡ ਊਧੋਵਾਲ ਵਿਸ਼ੇਸ਼ ਚੈਕਿੰਗ ਨਾਕਾ ਲਗਾਇਆ ਹੋਇਆ ਸੀ, ਦੇ ਦੌਰਾਨ ਇਕ ਨੌਜਵਾਨ ਨੂੰ ਹੀਰੋ ਹੋਂਡਾ ਸਪਲੈਂਡਰ ਮੋਟਰਸਾਈਕਲ ਨੰ. ਪੀ. ਬੀ-47/3-7754 'ਤੇ ਸਵਾਰ ਹੋ ਕੇ ਆਉਂਦੇ ਚੈਕਿੰਗ ਲਈ ਰੋਕਿਆ ਤਾਂ ਨੌਜਵਾਨ ਘਬਰਾ ਗਿਆ ਅਤੇ ਮੁੱਢਲੀ ਪੁੱਛਗਿਛ ਕਰਨ 'ਤੇ ਨੌਜਵਾਨ ਨੇ ਆਪਣਾ ਨਾਮ ਰਜਿੰਦਰ ਸਿੰਘ ਉਰਫ ਆਸ਼ੂ ਪੁੱਤਰ ਤਰਲੋਕ ਸਿੰਘ ਵਾਸੀ ਗਿੱਲਾਂਵਾਲੀ ਦੱਸਿਆ ਅਤੇ ਬਾਅਦ 'ਚ ਮੋਟਰਸਾਈਕਲ ਬਾਰੇ ਪੁੱਛਗਿਛ ਕਰਨ 'ਤੇ ਨੌਜਵਾਨ ਕੋਈ ਤਸੱਲੀਬਖਸ਼ ਜੁਆਬ ਨਹੀਂ ਦੇ ਸਕਿਆ ਅਤੇ ਮੋਟਰਸਾਈਕਲ 'ਤੇ ਲੱਗਾ ਨੰਬਰ ਜਾਅਲੀ ਪਾਇਆ ਗਿਆ। ਇਸ ਤੋਂ ਬਾਅਦ ਸਖਤੀ ਕਰਨ 'ਤੇ ਉਕਤ ਨੌਜਵਾਨ ਨੇ ਮੰਨਿਆ ਕਿ ਉਨ੍ਹਾਂ ਨੇ ਇਕ ਗਿਰੋਹ ਬਣਾਇਆ ਹੋਇਆ ਹੈ ਜੋ ਲੋਕਾਂ ਦੇ ਦੋਪਹੀਆ ਵਾਹਨ ਚੋਰੀ ਕਰਕੇ ਵੇਚਣ ਦਾ ਕੰਮ ਕਰਦਾ ਹੈ। ਚੌਕੀ ਇੰਚਾਰਜ ਨੇ ਅੱਗੇ ਦੱਸਿਆ ਕਿ ਇਸਦੇ ਤੁਰੰਤ ਬਾਅਦ ਰਜਿੰਦਰ ਸਿੰਘ ਉਰਫ ਆਸ਼ੂ ਜੋ ਕਿ ਗਿਰੋਹ ਦਾ ਸਰਗਣਾ ਹੈ, ਨੂੰ ਗ੍ਰਿਫਤਾਰ ਕਰਦਿਆਂ ਚੋਰੀ ਕੀਤਾ ਉਕਤ ਮੋਟਰਸਾਈਕਲ ਵੀ ਕਬਜ਼ੇ 'ਚ ਲੈ ਲਿਆ। ਉਕਤ ਪੁਲਸ ਅਧਿਕਾਰੀ ਅਨੁਸਾਰ ਉਕਤ ਨੌਜਵਾਨ ਵਿਰੁੱਧ ਥਾਣਾ ਸਦਰ 'ਚ ਕੇਸ ਦਰਜ ਕਰਵਾ ਦਿੱਤਾ ਗਿਆ ਹੈ ਅਤੇ ਮਾਣਯੋਗ ਅਦਾਲਤ 'ਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ। ਪੁਲਸ ਨੇ ਕਿਹਾ ਕਿ ਬਾਕੀ ਗਿਰੋਹ ਦੇ ਮੈਂਬਰਾਂ ਨੂੰ ਜਲਦੀ ਗ੍ਰਿਫਤਾਰ ਕਰ ਲਵੇਗੀ।


Related News