ਤੂਰਾਂ ਨਹਿਰ ਪੁਲ ''ਤੇ ਦੋ ਵਾਹਨਾਂ ਦੀ ਸਿੱਧੀ ਤੇ ਭਿਆਨਕ ਟੱਕਰ, 4 ਗੰਭੀਰ ਜਖ਼ਮੀ

Wednesday, Dec 29, 2021 - 10:40 PM (IST)

ਤੂਰਾਂ ਨਹਿਰ ਪੁਲ ''ਤੇ ਦੋ ਵਾਹਨਾਂ ਦੀ ਸਿੱਧੀ ਤੇ ਭਿਆਨਕ ਟੱਕਰ, 4 ਗੰਭੀਰ ਜਖ਼ਮੀ

ਅੱਪਰਾ(ਦੀਪਾ)- ਅੱਜ ਸ਼ਾਮ ਲਗਭਗ 5 ਵਜੇ ਸਥਾਨਕ ਅੱਪਰਾ ਤੋਂ ਮੁਕੰਦਪੁਰ ਮੁੱਖ ਮਾਰਗ 'ਤੇ ਸਥਿਤ ਨਹਿਰ ਪੁਲ ਤੂਰਾਂ ਵਿਖੇ ਵਾਪਰੇ ਇੱਕ ਜਬਰਦਸਤ ਤੇ ਭਿਆਨਕ ਸੜਕ ਹਾਦਸੇ 'ਚ 2 ਵਾਹਨਾਂ ਦੀ ਆਹਮੋ-ਸਾਹਮਣੇ ਤੋਂ ਸਿੱਧੀ ਟੱਕਰ ਹੋ ਗਈ | ਜਿਸ ਕਾਰਣ ਦੋਵਾਂ ਵਾਹਨਾਂ 'ਚ ਸਵਾਰ 4 ਵਿਅਕਤੀ ਗੰਭੀਰ ਰੂਪ 'ਚ ਜਖਮੀ ਹੋ ਗਏ | ਹਾਦਸਾ ਇੰਨਾਂ ਭਿਆਨਕ ਸੀ ਕਿ ਹਾਦਸਾਗ੍ਰਸਤ ਹੋਣ ਉਪਰੰਤ ਥ੍ਰੀ-ਵੀ੍ਹਲਰ ਪਲਟ ਕੇ ਕਮਾਦ ਦੇ ਖੇਤਾਂ 'ਚ ਜਾ ਡਿੱਗਾ, ਜਦਕਿ ਦੂਸਰੀ ਗੱਡੀ ਵੀ ਬੁਰੀ ਤਰਾਂ ਚਕਨਾਚੂਰ ਹੋ ਗਈ | 

PunjabKesari
ਜਾਣਕਾਰੀ ਮੁਤਾਬਕ ਅੱਜ ਸ਼ਾਮ ਲਗਭਗ 5 ਵਜੇ ਸਥਾਨਕ ਅੱਪਰਾ ਤੋਂ ਮੁਕੰਦਪੁਰ ਮੁੱਖ ਮਾਰਗ 'ਤੇ ਸਥਿਤ ਨਹਿਰ ਪੁਲ ਤੂਰਾਂ 'ਤੇ ਅੱਪਰਾ ਸਾਈਡ ਤੋਂ ਜਾ ਰਿਹਾ ਨਵਾਂ ਮਹਿੰਦਰਾ ਥ੍ਰੀ-ਵੀ੍ਹਲਰ (ਬਿਨਾਂ ਨੰਬਰ) ਦੀ ਮੁਕੰਦਪੁਰ ਸਾਈਡ ਤੋਂ ਆ ਰਹੀ ਇੱਕ ਗੱਡੀ ਨੰਬਰ ਪੀ. ਬੀ. 10. ਈ. ਯੂ-7446 ਦੀ ਆਹਮਣੇ ਸਾਹਮਣੇ ਸਿੱਧੀ ਤੇ ਭਿਆਨਕ ਟੱਕਰ ਹੋ ਗਈ | ਹਾਦਸੇ ਕਾਰਣ ਦੋਵਾਂ ਵਾਹਨਾਂ 'ਚ ਸਵਾਰ ਚਾਰ ਵਿਅਕਤੀ ਗੰਭੀਰ ਰੂਪ 'ਚ ਜਖ਼ਮੀ ਹੋ ਗਏ |

PunjabKesari

ਇਸੇ ਰੋਡ ਤੋਂ ਗੁਜ਼ਰ ਰਹੇ ਚੌਧਰੀ ਸੰਤੋਖ ਸਿੰਘ ਮੈਂਬਰ ਪਾਰਲੀਮੈਂਟ ਜਲੰਧਰ, ਚੌਧਰੀ ਵਿਕਰਮ ਸਿੰਘ ਹਲਕਾ ਇੰਚਾਰਜ ਨੇ ਆਪਣਾ ਕਾਫ਼ਲਾ ਰੋਕਿਆ ਤੇ ਟ੍ਰੈਫਿਕ ਨੂੰ ਹਟਾ ਕੇ ਏ. ਐਸ. ਆਈ. ਸੁਖਵਿੰਦਰ ਪਾਲ ਸਿੰਘ ਸੋਢੀ ਚੌਂਕੀ ਇੰਚਾਰਜ ਅੱਪਰਾ ਦੀ ਸਰਕਾਰੀ ਗੱਡੀ 'ਚ ਜਖ਼ਮੀਆਂ ਨੂੰ  ਸਿਵਲ ਹਸਪਤਾਲ ਅੱਪਰਾ ਵਿਖੇ ਦਾਖਲ ਕਰਵਾਇਆ | ਜਖ਼ਮੀਆਂ 'ਚ ਦੋ ਲੁਧਿਆਣਾ ਦੇ ਕੱਪੜਾ ਵਪਾਰੀ ਤੇ ਦੋ ਪ੍ਰਵਾਸੀ ਮਜ਼ਦੂਰ ਦੱਸੇ ਜਾ ਰਹੇ ਹਨ | ਅੱਪਰਾ ਪੁਲਸ ਨੇ ਹਾਦਸਾਗ੍ਰਸਤ ਵਾਹਨਾਂ ਨੂੰ ਕਬਜ਼ੇ 'ਚ ਲੈ ਕੇ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | 


author

Bharat Thapa

Content Editor

Related News