ਦੋ ਗੱਡੀਆਂ ਦੀ ਭਿਆਨਕ ਟੱਕਰ, ਦੋ ਜ਼ਖਮੀ

Saturday, Mar 24, 2018 - 12:20 PM (IST)

ਦੋ ਗੱਡੀਆਂ ਦੀ ਭਿਆਨਕ ਟੱਕਰ, ਦੋ ਜ਼ਖਮੀ

ਜਲੰਧਰ (ਮਾਹੀ) : ਦੋ ਗੱਡੀਆਂ ਦੀ ਭਿਆਨਕ ਟੱਕਰ 'ਚ ਦੋ ਵਿਅਕਤੀਆਂ ਦੇ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। 
ਜਾਣਕਾਰੀ ਮੁਤਾਬਕ ਰਾਸ਼ਟਰੀ ਰਾਜ ਮਾਰਗ 'ਤੇ ਸਥਿਤ ਪਿੰਡ ਲਿੱਧੜਾ ਨਜ਼ਦੀਕ ਕਾਰ ਨੰਬਰ. ਪੀ.ਬੀ 02 ਬੀ. ਐੱਨ. 1000 ਨੂੰ ਰਾਜਨ ਮਾਨ ਪੁੱਤਰ ਕਸ਼ਮੀਰ ਸਿੰਘ ਮਾਨ ਵਾਸੀ ਅੰਮ੍ਰਿਤਸਰ ਤੇ ਕਾਰ ਨੰਬਰ. ਪੀ. ਬੀ 06 ਜੈੱਡ 7111 ਨੂੰ ਮੁਕੇਸ਼ ਕੁਮਾਰ ਪੁੱਤਰ ਪਵਨ ਕੂਮ ਵਾਸੀ ਬਿਧੀਪੁਰ ਦੀ ਭਿਆਨਕ ਟੱਕਰ ਹੋ ਗਈ, ਜਿਸ ਕਾਰਨ ਕਾਰ ਚਾਲਕ ਜ਼ਖਮੀ ਹੋ ਗਏ। ਮੌਕੇ 'ਤੇ ਪਹੁੰਚੀ ਥਾਣਾ ਮਕਸੂਦਾ ਦੇ ਆ. ਓ ਮਨਜੀਤ ਸਿੰਘ ਨੇ ਪੁਲਸ ਪਾਰਟੀ ਦੀ ਸਹਾਇਤਾ ਨਾਲ ਜ਼ਖਮੀਆਂ ਨੂੰ ਨਿੱਜੀ ਹਸਪਤਾਲ 'ਚ ਭਰਤੀ ਕਰਵਾਇਆ ਹੈ।  


Related News