ਦੋ ਗੁੱਟਾਂ ਵਿਚ ਹੋਈ ਖੂਨੀ ਲੜਾਈ, ਚੱਲੀਆਂ ਕਿਰਪਾਨਾਂ

Saturday, Mar 12, 2022 - 05:16 PM (IST)

ਦੋ ਗੁੱਟਾਂ ਵਿਚ ਹੋਈ ਖੂਨੀ ਲੜਾਈ, ਚੱਲੀਆਂ ਕਿਰਪਾਨਾਂ

ਗੁਰੂਹਰਸਹਾਏ (ਸੁਨੀਲ ਵਿੱਕੀ) : ਸ਼ਹਿਰ ਦੇ ਮੁਕਤਸਰ ਰੋਡ ’ਤੇ ਦੋ ਧਿਰਾਂ ਵਿਚ ਪੁਰਾਣੀ ਰੰਜਿਸ਼ ਨੂੰ ਲੈ ਕੇ ਹੋਈ ਲੜਾਈ ਵਿਚ ਕਿਰਪਾਨਾਂ ਚੱਲ ਗਈਆਂ, ਜਿਸ ਵਿਚ ਇੱਕ ਨੌਜਵਾਨ ਜ਼ਖ਼ਮੀ ਹੋ ਗਿਆ। ਜਾਣਕਾਰੀ ਅਨੁਸਾਰ ਬੀਤੇ ਸ਼ੁੱਕਰਵਾਰ ਦੀ ਰਾਤ ਨੂੰ 11 ਵਜੇ ਦੇ ਕਰੀਬ ਮੁਕਤਸਰ ਰੋਡ ਦੇ ਨਾਲ ਲੱਗਦੀ ਗਲੀ ਦੇ ਮੋੜ ’ਤੇ ਪੁਰਾਣੀ ਰੰਜਿਸ਼ ਨੂੰ ਲੈ ਕੇ ਦੋ ਗੁੱਟਾਂ ’ਚ ਆਪਸੀ ਲੜਾਈ ਹੋ ਗਈ ਅਤੇ ਲੜਾਈ ਦੌਰਾਨ ਇਕ ਧਿਰ ਦੇ ਹਮਲਾਵਰਾਂ ਨੇ ਕਿਰਪਾਨਾਂ ਨਾਲ ਹਮਲਾ ਕਰਕੇ ਰਚਿਤ ਸੋਢੀ ਦੀ ਛਾਤੀ ਅਤੇ ਹੱਥ ’ਤੇ ਸੱਟਾਂ ਮਾਰ ਦਿੱਤੀਆਂ, ਜਿਸ ਨਾਲ ਉਹ ਜ਼ਖਮੀ ਹੋ ਗਿਆ।

ਇਸ ਤੋਂ ਬਾਅਦ ਉਸਦੇ ਦੋਸਤਾਂ ਵੱਲੋਂ ਉਸ ਨੂੰ ਸ਼ਹਿਰ ਦੇ ਕਿਸੇ ਹਸਪਤਾਲ ਵਿਚ ਇਲਾਜ ਲਈ ਦਾਖ਼ਲ ਕਰਵਾਇਆ ਗਿਆ ਅਤੇ ਹਮਲਾਵਰ ਨੌਜਵਾਨ ਨੂੰ ਜ਼ਖਮੀ ਕਰਕੇ ਮੌਕੇ ਤੋਂ ਫ਼ਰਾਰ ਹੋ ਗਏ। ਦੱਸਣਯੋਗ ਹੈ ਕਿ ਜਿਸ ਸਮੇਂ ਦੋਵਾ ਧਿਰਾਂ ਵਿਚ ਲੜਾਈ ਹੋਈ, ਇਹ ਦੋਵੇਂ ਗੁੱਟਾਂ ਦੇ ਲੋਕ ਵੱਖ-ਵੱਖ ਸਿਆਸੀ ਪਾਰਟੀਆਂ ਦੇ ਵਰਕਰ ਹਨ। ਇਹ ਸਾਰੀ ਘਟਨਾ ਮੁਕਤਸਰ ਰੋਡ ’ਤੇ ਸਥਿਤ ਕਿਸੇ ਦੁਕਾਨ ’ਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਵਿਚ ਕੈਦ ਹੋ ਗਈ। ਹੁਣ ਮੋਹਤਬਰ ਲੋਕਾਂ ਵੱਲੋਂ ਦੋਵਾਂ ਗੁੱਟਾਂ ਵਿਚ ਰਾਜ਼ੀਨਾਮਾ ਕਰਵਾ ਦਿੱਤਾ ਗਿਆ ਹੈ।


author

Gurminder Singh

Content Editor

Related News